ਨਵਾਂ ਪਿੰਡ, 22 ਫਰਵਰੀ (ਜਸਪਾਲ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 25 ਫਰਵਰੀ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੱਢੀ ਜਾ ਰਹੀ ਪੁਰਾਤਨ ਰਵਾਇਤੀ 'ਖ਼ਾਲਸਾ ਵਹੀਰ' ਦੇ ਲਈ ਬਾਪੂ ਤਰਸੇਮ ਸਿੰਘ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਪਿਤਾ ਸੰਸਦ ਭਾਈ ਅੰਮਿ੍ਤਪਾਲ ਵਲੋਂ ਹਲਕਾ ਜੰਡਿਆਲਾ ਤੇ ਇਸਦੇ ਆਸ-ਪਾਸ ਪਿੰਡਾਂ 'ਚ ਵਹੀਰ ਲਈ ਪ੍ਰਚਾਰ ਤੇ ਲੋਕਾਂ ਨੂੰ ਵਹੀਰ 'ਚ ਸ਼ਾਮਿਲ ਹੋਣ ਲਈ ਲਾਮਬੰਧ ਕੀਤਾ ਗਿਆ | ਇਸ ਮੌਕੇ ਬਾਪੂ ਤਰਸੇਮ ਸਿੰਘ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਖ਼ਾਲਸਾ ਵਹੀਰ ਸਿੱਖੀ ਦੇ ਪ੍ਰਚਾਰ, ਸਰਕਾਰੀ ਜ਼ਬਰ ਵਿਰੋਧੀ, ਪੰਜਾਬ ਦੀ ਲੀਹੋਂ ਉੱਤਰੀ ਕਾਨੂੰਨ ਵਿਵਸਥਾ, ਪੰਜਾਬ ਦੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਜਿਸ 'ਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੈ | ਉਨ੍ਹਾਂ ਦੱਸਿਆ ਕਿ ਖ਼ਾਲਸਾ ਵਹੀਰ 25 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮਿ੍ਤਸਰ ਤੋਂ ਸਵੇਰੇ 9 ਵਜੇ ਅਰਦਾਸ ਉਪਰੰਤ ਚਲੇਗੀ ਤੇ 26 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਹਬੋ ਪਹੁੰਚੇਗੀ | ਉਨ੍ਹਾਂ ਨੇ ਲੋਕਾਂ ਨੂੰ ਵਹੀਰਾਂ ਘੱਤ ਖ਼ਾਲਸਾ ਵਹੀਰ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਹਲਕਾ ਜੰਡਿਆਲਾ ਗੁਰੂ, ਬਲਦੇਵ ਸਿੰਘ ਬਿੱਟਾ, ਸਕੱਤਰ ਸਿੰਘ, ਗਿਆਨ ਸਿੰਘ, ਜਤਿੰਦਰ ਸਿੰਘ ਮਹਿਤਾ, ਜੁਗਰਾਜ ਸਿੰਘ ਉਧੋ ਨੰਗਲ, ਸਤਨਾਮ ਸਿੰਘ ਧਰਮੂ ਚੱਕ, ਗੁਰਜੰਟ ਸਿੰਘ, ਸੁਖਚੈਨ ਸਿੰਘ, ਗੁਰਮੀਤ ਸਿੰਘ, ਚਰਨ ਸਿੰਘ, ਗੁਰਪ੍ਰੀਤ ਸਿੰਘ, ਗੁਰਚੇਤਨ ਸਿੰਘ, ਅਗਿਆਪਾਲ ਸਿੰਘ, ਗੁਰਮੇਜ ਸਿੰਘ, ਪਰਗਟ ਸਿੰਘ ਤੇ ਸੁਖਵਿੰਦਰ ਸਿੰਘ ਖ਼ਾਲਸਾ ਨਵਾਂ ਪਿੰਡ ਆਦਿ ਮੌਜ਼ੂਦ ਸਨ |