28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 23-02-2026
ਤਰਨ ਤਾਰਨ, 22 ਫਰਵਰੀ (ਇਕਬਾਲ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵਲੋਂ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਤਰਨ ਤਾਰਨ ਵਿਖੇ ਬਲਬੀਰ ਸਿੰਘ ਭੈਲ ਦੀ ਪ੍ਰਧਾਨਗੀ ਹੇਠ ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਉੱਘੇ ਸਾਹਿਤਕਾਰ ਨਰਿੰਦਰ ਸਿੰਘ ਪੰਨੂ ਦੀਆਂ ਕਿਤਾਬਾਂ ਦੋ 'ਹੌਲੀਡੇਅ ਬ੍ਰਾਈਡ' ਅਤੇ 'ਦੀਪ ਦੀ ਮੀਤ' ਲੋਕ ਅਰਪਣ ਕੀਤੀਆਂ ਗਈਆਂ | ਇਨ੍ਹਾਂ ਕਿਤਾਬਾਂ 'ਤੇ ਜਸਵਿੰਦਰ ਸਿੰਘ ਢਿੱਲੋਂ ਅਤੇ ਮੰਗਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਤੋਂ ਬਾਅਦ ਕਵੀ ਦਰਬਾਰ ਹੋਇਆ, ਜਿਸ ਵਿਚ ਮੱਖਣ ਸਿੰਘ ਭੈਣੀਵਾਲ, ਗੁਰਮੀਤ ਸਿੰਘ ਨੂਰਦੀ, ਬਲਬੀਰ ਸਿੰਘ ਬੇਲੀ, ਬਲਬੀਰ ਸਿੰਘ ਲਹਿਰੀ ਮੀਆਂਪੁਰ, ਜਸਬੀਰ ਸਿੰਘ ਝਬਾਲ, ਜੋਬਨਜੀਤ ਸਿੰਘ ਫ਼ਤਿਹਚੱਕ, ਸੁਖਵਿੰਦਰ ਸਿੰਘ ਖਾਰਾ, ਅਵਤਾਰ ਸਿੰਘ ਗੋਇੰਦਵਾਲ, ਦੀਦਾਰ ਸਿੰਘ ਲਾਇਬ੍ਰੇਰੀਅਨ, ਬਲਬੀਰ ਸਿੰਘ ਭੈਲ, ਗੁਰਿੰਦਰਪਾਲ ਸਿੰਘ, ਸਕੱਤਰ ਸਿੰਘ ਤੇਜਾ ਸਿੰਘ ਵਾਲਾ, ਕੰਵਲਜੀਤ ਸਿੰਘ ਢਿੱਲੋਂ, ਰਮੇਸ਼ ਕੁਮਾਰ ਜਾਨੂ ਬਟਾਲਾ, ਵਿਜੈ ਕੁਮਾਰ ਅਗਨੀਹੋਤਰੀ ਬਟਾਲਾ, ਧਰਮਿੰਦਰ ਸਿੰਘ, ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਜੰਡਿਆਲਾ ਗੁਰੂ, ਪ੍ਰੇਮ ਸਿੰਘ ਪੰਡੋਰੀ ਗੋਲਾ, ਜਸਵਿੰਦਰ ਸਿੰਘ ਚਾਹਲ, ਕੰਵਲਜੀਤ ਕੌਰ ਢਿੱਲੋਂ ਦਬੁਰਜੀ, ਰਕੇਸ਼ ਸੱਚ ਦੇਵਾ, ਜਸਵਿੰਦਰ ਸਿੰਘ ਝਬਾਲ, ਦਿਲਜੀਤ ਸਿੰਘ, ਨਛੱਤਰ ਸਿੰਘ ਗਵਾਲੀਅਰ, ਕਰਮ ਸਿੰਘ ਮਾਹਲਾ, ਵਿਜੇ ਕੁਮਾਰ ਵਾਹੀ ਪੱਟੀ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ | ਗੁਰਨਾਮ ਸਿੰਘ ਅਨੰਦ, ਹਰਮਨ ਸਿੰਘ ਕਲੇਰ, ਗੁਰਪ੍ਰੀਤ ਸਿੰਘ, ਸਰਵਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਮਾਗਮ ਦਾ ਆਨੰਦ ਮਾਣਿਆ | ਸਭਾ ਵਲੋਂ ਨਰਿੰਦਰ ਸਿੰਘ ਪੰਨੂੰ ਨੂੰ ਯਾਦਗਾਰੀ ਚਿੰਨ੍ਹ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਟੇਜ ਦੀ ਸੇਵਾ ਕੰਵਲਜੀਤ ਸਿੰਘ ਢਿੱਲੋਂ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਨੇ ਨਿਭਾਈ | ਅੰਤ ਵਿੱਚ ਭਾਈ ਮੋਹਣ ਸਿੰਘ ਯਾਦਗਾਰੀ ਲਾਇਬਰੇਰੀ ਦੇ ਦੀਦਾਰ ਸਿੰਘ ਲਾਇਬ੍ਰੇਰੀਅਨ ਨੇ ਸਾਰੇ ਸਾਹਿਤਕਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਤੋਂ 25 ਨੂੰ ਖ਼ਾਲਸਾ ਵਹੀਰ ਲਈ ਬਾਪੂ ਤਰਸੇਮ ਸਿੰਘ ਵਲੋਂ ਕੀਤਾ ਲਾਮਬੰਦ ਅਗਲੀ ਖ਼ਬਰ ਐਲ.ਏ.ਡੀ.ਸੀ. ਸਿਸਟਮ ਅਤੇ ਗ੍ਰਾਮੀਣ ਨਿਆਂਆਲਿਆਂ ਦੇ ਵਿਰੁੱਧ ਵਕੀਲ ਗਏ ਇਕ ਹਫ਼ਤੇ ਦੀ ਹੜਤਾਲ 'ਤੇ
Ad Position 24