23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਹਥਿਆਰਾਂ ਨਾਲ ਲੈਸ ਹੋ ਕੇ ਦੁਕਾਨ 'ਤੇ ਬੈਠੇ ਵਿਅਕਤੀ 'ਤੇ ਕੀਤਾ ਹਮਲਾ

Ad Position 21
No active advertisement
ਅਜੀਤ ਡੈਸਕ 24-02-2026
ਤਰਨ ਤਾਰਨ, 23 ਫਰਵਰੀ (ਹਰਿੰਦਰ ਸਿੰਘ)-ਰੰਜਿਸ਼ ਤਹਿਤ ਹਥਿਆਰਾਂ ਨਾਲ ਲੈਸ ਹੋ ਕੇ ਦੁਕਾਨ 'ਤੇ ਬੈਠੇ ਵਿਅਕਤੀ ਨਾਲ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰਨ ਦੇ ਮਾਮਲੇ ਵਿਚ ਥਾਣਾ ਭਿੱਖੀਵਿੰਡ ਪੁਲਿਸ ਨੇ 5 ਵਿਅਕਤੀਆਂ ਤੋਂ ਇਲਾਵਾ 4-5 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਭਿੱਖੀਵਿੰਡ ਵਿਖੇ ਆਤਮਾ ਰਾਮ ਪੁੱਤਰ ਗਿਆਨ ਚੰਦ ਵਾਸੀ ਮਾੜੀਗੌੜ ਸਿੰਘ ਬਿੱਖੀਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਮ19 ਫਰਵਰੀ ਨੂੰ ਮੇਰੇ ਬੇਟੇ ਰਾਜ ਕੁਮਾਰ ਉਰਫ ਗੁਰਪ੍ਰੀਤ ਦੇ ਨਾਲ ਸਵੇਰ ਵੇਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਚੰਨਾ ਸਿੰਘ ਨਾਲ ਉਸਦੇ ਮੋਟਰ ਸਾਈਕਲ ਨਾਲ ਮੋਟਰ ਸਾਈਕਲ ਮਾਮੂਲੀ ਲੱਗਣ ਕਰਕੇ ਝਗੜਾ ਹੋ ਗਿਆ | ਇਸੇ ਵਜ੍ਹਾ ਰੰਜਿਸ਼ ਨੂੰ ਲੈ ਕੇ ਜਤਿੰਦਰ ਸਿੰਘ ਪੁੱਤਰ ਜੱਸਾ ਵਾਸੀ ਪਿੰਡ ਸਾਂਡਪੁਰਾ, ਕਿੰਦਾ ਜੁਵਾਈ ਸਰੂਪ ਸਿੰਘ, ਵਿਸ਼ਾਲ ਪੁੱਤਰ ਚੰਨਾ ਸਿੰਘ, ਸਾਜਨ ਪੁੱਤਰ ਦਰਸ਼ਨ ਸਿੰਘ ਅਤੇ 4/5 ਅਣਪਛਾਤੇ ਵਿਆਕਤੀ ਇੱਕਠੇ ਹੋ ਕੇ ਲਲਕਾਰੇ ਮਾਰਦੇ ਆ ਰਹੇ ਸੀ ਕਿ ਅੱਜ ਫੜ੍ਹ ਲਉ ਜਾਣ ਨਾ ਦਿਉ ਸੁੱਕੇ ਇਹਨਾਂ ਨੂੰ ਮਜ਼ਾ ਸਿਖਾ ਦਿਉ | ਮੈਂ ਆਪਣੀ ਦੁਕਾਨ 'ਤੇ ਬੈਠਾ ਸੀ ਜਿਨਾਂ ਨੇ ਆ ਕੇ ਮੇਰੇ ਸੱਟਾਂ ਮਾਰੀਆ ਹਨ ਅਤੇ ਕਿੰਦਾ ਜਵਾਈ ਸਰੂਪ ਸਿੰਘ ਨੇ ਆਪਣੇ ਡੰਡੇ ਨਾਲ ਮੇਰੇ 'ਤੇ ਵਾਰ ਕੀਤੇ ਜੋ ਮੇਰੇ ਵੱਖੀ ਅਤੇ ਪਿੱਠ ਉਪਰ ਲੱਗੇ | ਅਣਪਛਾਤੇ ਵਿਅਕਤੀਆਂ ਵਲੋੋਂ ਹਵਾਈ ਫਾਇਰ ਕੀਤੇ ਜੋ ਮੇਰੀ ਦੁਕਾਨ ਦੀ ਕੰਧ ਉਪਰ ਲੱਗੇ | ਜਾਂਚ ਅਧਿਕਾਰੀ ਏ.ਐੱਸ.ਆਈ. ਏ.ਐੱਸ.ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸ਼ੂਗਰ ਮਿੱਲ ਸ਼ੇਰੋਂ ਨੂੰ ਬਚਾਉਣ ਲਈ ਪੱਕਾ ਮੋਰਚਾ ਸ਼ੁਰੂ <br/> ਅਗਲੀ ਖ਼ਬਰ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਪਤੀ ਵਲੋਂ ਪਤਨੀ ਦੀ ਕੁੱਟਮਾਰ, ਮਾਮਲਾ ਦਰਜ
Ad Position 24