ਚੋਹਲਾ ਸਾਹਿਬ, 24 ਫਰਵਰੀ (ਬਲਵਿੰਦਰ ਸਿੰਘ)-ਬਲਾਕ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਦੀ ਰਹਿਨੁਮਾਈ ਅਤੇ ਬੀ.ਆਰ.ਸੀ. ਕੰਵਲਜੀਤ ਸਿੰਘ, ਬੀ.ਆਰ.ਸੀ. ਵਿਸ਼ਾਲ ਕੰਬੋਜ ਦੀ ਦੇਖਰੇਖ ਹੇਠ ਚੋਹਲਾ ਸਾਹਿਬ ਵਿਖੇ ਦੋ ਰੋਜਾ ਟੀ.ਐੱਲ..ਐੱਮ. ਦੀ ਤਿਆਰੀ ਸੰਬੰਧੀ ਵਰਕਸ਼ਾਪ ਲਗਾਈ ਗਈ | ਜਿਸ ਵਿਚ ਵੱਖ-ਵੱਖ ਸਕੂਲਾਂ ਤਾ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਆਪਣੇ ਸਕੂਲ ਲਈ ਟੀ.ਐੱਲ.ਐੱਮ. ਤਿਆਰ ਕੀਤਾ | ਇਸ ਵਰਕਸ਼ਾਪ ਵਿਚ ਜਿਥੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ, ਉੱਥੇ ਹੀ ਇਸ ਵਰਕਸ਼ਾਪ ਵਿਚ ਉਚੇਚੇ ਤੌਰ 'ਤੇ ਜ਼ਿਲ੍ਹਾ ਕੁਆਰਡੀਨੇਟਰ ਪ੍ਰਭਜੋਤ ਕੌਰ ਨੇ ਹਾਜ਼ਰੀ ਭਰੀ ਅਤੇ ਟੀ.ਐੱਲ.ਐੱਮ. ਤਿਆਰ ਕਰਵਾਇਆ |