ਪੱਟੀ 25 ਫਰਵਰੀ (ਪ. ਪ.)-ਬੀਤੇ ਦਿਨੀਂ ਪੁਲਿਸ ਸਟੇਸ਼ਨ ਸਿਟੀ ਪੱਟੀ ਦੇ ਏਰੀਏ ਗਾਰਡਨ ਕਾਲੋਨੀ ਪੱਟੀ ਵਿਖੇ ਇਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਨਵ-ਵਿਆਹੁਤਾ ਲੜਕੀ ਆਪਣੇ ਪਤੀ ਦੇ ਨਾਲ ਐਕਟੀਵਾ 'ਤੇ ਜਾ ਰਹੀ ਸੀ ਤੇ ਉਦੋਂ ਇੱਕ ਮੁੰਡੇ ਨੇ ਰੋਕ ਕੇ ਉਸ 'ਤੇ ਗੋਲੀ ਚਲਾ ਦਿੱਤੀ | ਲੜਕੀ ਨੂੰ ਹਸਪਤਾਲ ਦਾਖਿਲ ਕਰਾਇਆ ਗਿਆ | ਉਸ ਦੋਸ਼ੀ ਨੂੰ ਪੱਟੀ ਪੁਲਿਸ ਨੇ ਕਾਬੂ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਤਰਨ ਤਾਰਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਕੀਤੀ ਗਈ ਜਿਸ ਤਹਿਤ ਮੁਕਦਮਾ ਦਰਜ ਕੀਤਾ ਗਿਆ | ਦੋਸ਼ੀ ਕਰਨ ਨੂੰ ਗਿ੍ਫਤਾਰ ਕਰਨ ਤੋਂ ਬਾਅਦ ਇੱਕ ਵੈਪਨ ਉਹਦੇ ਕੋਲੋਂ ਉਹ ਰਿਕਵਰ ਕਰਵਾਇਆ ਗਿਆ | ਜਾਂਚ ਦੌਰਾਨ ਪਤਾ ਲੱਗਿਆ ਕਿ ਉਹ 32 ਬੋਰ ਦਾ ਪਿਸਟਲ ਲਾਇਸੰਸੀ ਸੀ | ਜਾਂਚ 'ਤੇ ਪਤਾ ਲੱਗਿਆ ਕਿ ਇਹ ਵੈਪਨ ਜਿਸ ਦਾ ਲਾਇਸੰਸ ਸੀ ਉਸ ਦਾ ਬੱਚਾ ਘਰੋਂ ਲੇ ਕੇ ਚਲਾ ਗਿਆ ਸੀ, ਜਿਸ ਤੋਂ ਕਰਨ ਨੇ ਖੋਹ ਕਰ ਲਿਆ ਸੀ | ਇਸ ਦੇ ਸਬੰਧੀ ਜਿਹੜਾ ਲਾਇਸੰਾਸ ਹੋਲਡਰ ਹੈ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ |