18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਤਰਨ ਤਾਰਨ ਪੁਲਿਸ ਵਲੋਂ 4 ਪਿਸਟਲ, 37 ਕਾਰਤੂਸ, 3 ਮੈਗਜ਼ੀਨ ਏ.ਕੇ 47, 528 ਗ੍ਰਾਮ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ-ਐੱਸ.ਐੱਸ.ਪੀ. ਸੁਰਿੰਦਰ ਲਾਂਬਾ

Ad Position 21
No active advertisement
ਅਜੀਤ ਡੈਸਕ 26-02-2026
ਤਰਨ ਤਾਰਨ, 25 ਫਰਵਰੀ (ਹਰਿੰਦਰ ਸਿੰਘ)-ਤਰਨਤਾਰਨ ਪੁਲਿਸ ਵਲੋਂ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ ਚਲਾਏ ਜਾ ਰਹੇ 'ਆਪ੍ਰੇਸ਼ਨ ਪ੍ਰਹਾਰ' ਤਹਿਤ ਵੱਡੀ ਕਾਮਯਾਬੀ ਹਾਸਲ ਕਰਦਿਆਂ 4 ਪਿਸਟਲ, 37 ਕਾਰਤੂਸ, 3 ਮੈਗਜੀਨ ਏ.ਕੇ 47, 528 ਗ੍ਰਾਮ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹਰ ਗਤੀਵਿਧੀ ਉਪਰ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. ਸਿਟੀ ਸੁਖਬੀਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਵਲੋਂ ਥਾਣਾ ਸਿਟੀ ਤਰਨ ਤਾਰਨ ਵਿਖੇ ਦਰਜ ਮਾਮਲੇ ਵਿਚ ਮੁਲਜ਼ਮ ਲਾਰਸ ਮਸੀਹ ਉਰਫ ਲਾਰਸ ਪੁੱਤਰ ਰਾਜ ਮਸੀਹ ਵਾਸੀ ਕੱਕਾ ਕੰਡਿਆਲਾ ਨੂੰ ਕਾਬੂ ਕਰਕੇ ਉਸ ਪਾਸੋਂ 2 ਪਿਸਟਲ, 11 ਕਾਰਤੂਸ ਜਿੰਦਾ, 1 ਮੈਗਜੀਨ ਏ.ਕੇ 47 ਬਰਾਮਦ ਕੀਤਾ ਗਿਆ | 3 ਫਰਵਰੀ ਨੂੰ ਤਫਤੀਸ਼ ਦੌਰਾਨ ਪੁਲਿਸਵ ਲੋਂ ਸੰਦੀਪ ਮਸੀਹ ਉਰਫ ਮੱਲੀ ਪੁੱਤਰ ਰਾਜ ਮਸੀਹ ਵਾਸੀ ਕੱਕਾ ਕੰਡਿਆਲਾ ਨੂੰ ਗਿ੍ਫ਼ਤਾਰ ਕਰਕੇ ਸੰਦੀਪ ਮਸੀਹ ਪਾਸੋਂ 1 ਪਿਸਟਲ, 9 ਕਾਰਤੂਸ ਜਿੰਦਾ, 1 ਮੈਗਜੀਨ ਏ.ਕੇ-47 ਅਤੇ 264 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ | ਇਸੇ ਤਰ੍ਹਾਂ 20 ਫਰਵਰੀ ਨੂੰ ਪੁਲਿਸ ਨੇ ਅਰਸ਼ਦੀਪ ਮਸੀਹ ਉਰਫ ਸੱੁਭਮ ਪੁੱਤਰ ਪਤਰਸ ਮਸੀਹ ਵਾਸੀ ਕੱਕਾ ਕੰਡਿਆਲਾ ਅਤੇ ਫਿਲਪਸ ਉਰਫ ਪਵਨ ਪੁੱਤਰ ਚੰਦ ਵਾਸੀ ਜੌਹਲ ਕੋਟਲਾਂ ਗੁੱਜਰਾਂ ਜ਼ਿਲ੍ਹਾ ਅੰਮਿ੍ਤਸਰ ਨੂੰ ਸ੍ਰੀ ਨਗਰ ਤੋਂ ਗਿ੍ਫ਼ਤਾਰ ਕਰਕੇ ਇਨ੍ਹਾਂ ਪਾਸੋਂ 264 ਗ੍ਰਾਮ ਹੈਰੋਇਨ, 1 ਪਿਸਟਲ, 1 ਮੈਗਜੀਨ ਏ.ਕੇ 47 ਅਤੇ 17 ਕਾਰਤੂਸ ਬਰਾਮਦ ਕੀਤੇ ਗਏ | ਜਿਕਰਯੋਗ ਹੈ ਕਿ ਇਲਾਵਾ ਇਨ੍ਹਾਂ ਮੁਲਜਮਾਂ ਨੂੰ ਸ੍ਰੀਨਗਰ ਵਿਖੇ ਪਨਾਹ ਦੇਣ ਵਾਲ ਮੁਲਜਮ ਨੂੰ ਵੀ ਕਾਬੂ ਕੀਤਾ ਗਿਆ ਹੈ | ਐੱਸ.ਐੱਸ.ਪੀ. ਨੇ ਦੱਸਿਆ ਕਿ ਤਫਤੀਸ਼ ਦੌਰਾਨ ਅਰਸ਼ਦੀਪ ਮਸੀਹ ਨੂੰ ਨਿਸ਼ਾਨਦੇਹੀ ਕਰਵਾਉਣ ਲਈ ਮੌਕੇ 'ਤੇ ਲਿਜਾਇਆ ਗਿਆ ਤਾਂ ਅਰਸ਼ਦੀਪ ਮਸੀਹ ਵਲੋਂ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕਰਨ ਦੌਰਾਨ ਉਸਦਾ ਇੱਟਾਂ ਦੀ ਬਣੀ ਆੜ ਵਿਚ ਪੈਰ੍ਹ ਪੈਣ ਜਾਣ ਕਰਕੇ ਅਰਸ਼ਦੀਪ ਮਸੀਹ ਡਿੱਗ ਪਿਆ ਅਤੇ ਉਸਦੀ ਸੱਜੀ ਲੱਤ 'ਤੇ ਸੱਟ ਲੱਗ ਗਈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਕਟੌਤੀ ਕਰਨ ਦੀ ਨਿਖੇਧੀ ਅਗਲੀ ਖ਼ਬਰ ਤਰਨ ਤਾਰਨ ਵਿਖੇ ਜਨਗਣਨਾ 2027 ਸੰਬੰਧੀ ਦੋ ਦਿਨਾ ਟ੍ਰੇਨਿੰਗ ਵਰਕਸ਼ਾਪ ਸ਼ੁਰੂ
Ad Position 24