ਨੌਸ਼ਹਿਰਾ ਪੰਨੂੰਆ, 25 ਫਰਵਰੀ (ਦੀਪਕ ਮੈਣੀ)-ਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਨੇ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਬੜੇ ਹੀ ਚਾਅ ਦੇ ਨਾਲ ਮਨਾਇਆ ਸਭ ਤੋਂ ਪਹਿਲਾਂ ਬੱਚਿਆਂ ਨੇ ਮੂਲ ਮੰਤਰ ਦਾ ਪਾਠ ਕੀਤਾ ਤੇ ਇਸ ਉਪਰੰਤ ਬੱਚਿਆਂ ਨੇ ਮਾਂ ਬੋਲੀ ਦੀ ਮਿਠਾਸ ਤੇ ਬੜਾ ਹੀ ਸੁੰਦਰ ਭਾਸ਼ਣ ਦਿੱਤਾ | ਫਿਰ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਨੇ ਬਹੁਤ ਸੁੰਦਰ ਕਵਿਤਾ ਪੇਸ਼ ਕੀਤੀ | ਛੋਟੇ ਛੋਟੇ ਬੱਚਿਆਂ ਨੇ 35 ਅੱਖਰਾਂ ਤੇ ਬਹੁਤ ਸੁੰਦਰ ਗੀਤ ਪੇਸ਼ ਕੀਤਾ | ਬੱਚੇ ਇਸ ਗੀਤ ਦੇ ਨਾਲ ਝੂਮ ਉੱਠੇ | ਇਸ ਤੋਂ ਬਾਅਦ ਬੱਚਿਆਂ ਅੰਤਰਰਾਸ਼ਟਰੀ ਮਾਂ ਬੋਲੀ 'ਤੇ ਸਹੁੰ ਚੁੱਕੀ ਕਿ ਅਸੀਂ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਾਂਗੇ ਸਨਮਾਨ ਦੇਵਾਂਗੇ ਅਤੇ ਮਿਠਾਸ ਨਾਲ ਭਰੀ ਮਾਂ ਬੋਲੀ ਦਾ ਸਤਿਕਾਰ ਕਰਾਂਗੇ | ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ |