ਝਬਾਲ, 25 ਫਰਵਰੀ (ਸੁਖਦੇਵ ਸਿੰਘ)-ਅੱਡਾ ਝਬਾਲ ਦੇ ਵਸਨੀਕ ਰਾਕੇਸ਼ ਮੋਹਣ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਹ ਪਿਛਲੇ ਕੁਝ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਝਬਾਲ ਵਿਖੇ ਕਰ ਦਿੱਤਾ ਗਿਆ | ਉਨਾਂ ਦੇ ਲੜਕੇ ਅਕਾਸ਼ ਨੇ ਚਿਖਾ ਨੂੰ ਅਗਨੀ ਭੇਟ ਕੀਤੀ | ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਕਾਂਗਰਸ ਪਾਰਟੀ ਦੇ ਹਲਕਾ ਤਰਨ ਤਾਰਨ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਕਿਹਾ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਪੁੱਜੇ ਸੀ.ਪੀ.ਆਈ ਦੇ ਆਗੂ ਕਾਮਰੇਡ ਦਵਿੰਦਰ ਕੁਮਾਰ ਸੋਹਲ, ਚਰਨਜੀਤ ਸਿੰਘ ਛਾਪਾ, ਚੈਅਰਮੈਨ ਰਮਨ ਕੁਮਾਰ, ਨਿਸ਼ਾਨ ਸਿੰਘ ਦੋਦੇ, ਕਾਮਰੇਡ ਗੁਰਬਿੰਦਰ ਸਿੰਘ ਸੋਹਲ, ਸਾਬਕਾ ਸਰਪੰਚ ਜਸਬੀਰ ਸਿੰਘ, ਕਾਮਰੇਡ ਅਸ਼ੋਕ ਕੁਮਾਰ, ਹਰਜੀਤ ਸਿੰਘ ਮੀਆਂਪੁਰ, ਭੂਸ਼ਣ ਸੂਦ, ਲਖਵਿੰਦਰ ਸਿੰਘ ਪੰਜਵੜ, ਬਾਬਾ ਬਲਜਿੰਦਰ ਸਿੰਘ, ਕੁਲਦੀਪ ਸਿੰਘ ਮੂਸੇ, ਅਰਵਿੰਦ ਗੁਪਤਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ