ਗੋਇੰਦਵਾਲ ਸਾਹਿਬ, 25 ਫਰਵਰੀ (ਸਕੱਤਰ ਸਿੰਘ ਅਟਵਾਲ)-ਬੀਤੇ ਦਿਨੀਂ ਹਿੰਦੀ ਓਲੰਪਿਆਡ ਫਾਊਾਡੇਸ਼ਨ ਵਲੋਂ ਨਵੀਂ ਦਿੱਲੀ ਵਿਖੇ ਅੰਤਰ ਰਾਸ਼ਟਰੀ ਹਿੰਦੀ ਓਲੰਪਿਆਡ 2025 ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਅੰਮਿ੍ਤ ਕੁੰਭ ਸਨਮਾਨ 2025 ਵਿਚ ਭਾਗ ਲੈਣ ਵਾਲੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨ੍ਹਾਂ ਦੁਆਰਾ ਉੱਚ ਦਰਜੇ ਦੀਆਂ ਕਵਿਤਾਵਾਂ ਦੀ ਰਚਨਾ ਕੀਤੀ ਗਈ ਸੀ | ਇਸ ਮੌਕੇ 'ਤੇ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀ ਅਧਿਆਪਕਾ ਕੰਚਨ ਚੋਪੜਾ ਦੀ ਰਚਨਾ (ਦੇਸ਼ ਦੀ ਮਿੱਟੀ) ਦੀ ਕਵਿਤਾ ਸ਼ੈਲੀ ਨਾ ਸਿਰਫ਼ ਜੱਜ ਮੰਡਲ ਨੂੰ ਪ੍ਰਭਾਵਿਤ ਕੀਤਾ, ਸਗੋਂ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਪ੍ਰਤਿਯੋਗੀਆਂ ਵਿਚਕਾਰ ਵੀ ਖਾਸ ਪਹਿਚਾਣ ਬਣਾਈ | ਉਨ੍ਹਾਂ ਦੀ ਇਸ ਉਪਲਬਧੀ ਲਈ ਉਨ੍ਹਾਂ ਨੂੰ ਕਵਿੰਦਰ ਉਪ ਰਾਜਪਾਲ ਲੱਦਾਖ ਅਤੇ ਡਾ. ਵਿਜੈ ਕੁਮਾਰ ਸਾਰਸਵੱਤ ਮੈਂਬਰ ਨੀਤੀ ਆਯੋਗ ਦੁਆਰਾ ਸਨਮਾਨਿਤ ਕੀਤਾ ਗਿਆ | ਇਸ ਖੁਸ਼ੀ ਦੇ ਮੌਕੇ 'ਤੇ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਸਕੂਲ ਦੇ ਪਿ੍ੰਸੀਪਲ ਮਨੀਸ਼ਾ ਸੂਦ ਨੇ ਕਿਹਾ ਕਿ ਅਧਿਆਪਕਾ ਕੰਚਨ ਚੋਪੜਾ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਸੰਸਥਾ ਦਾ ਨਾਮ ਰੋਸ਼ਨ ਹੋਇਆ ਹੈ, ਬਲਕਿ ਇਹ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ |