18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

28 ਦੀ ਬਰਨਾਲਾ ਰੈਲੀ ਸੰਬੰਧੀ ਮੀਟਿੰਗਾਂ ਦਾ ਦੌਰ ਜਾਰੀ- ਪਲਾਸੌਰ

Ad Position 21
No active advertisement
ਅਜੀਤ ਡੈਸਕ 26-02-2026
ਤਰਨ ਤਾਰਨ, 25 ਫਰਵਰੀ (ਹਰਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਮਨਰੇਗਾ ਬਚਾਓ ਸੰਗਰਾਮ ਨੂੰ ਅੱਗੇ ਵਧਾਉਣ ਲਈ 28 ਫਰਵਰੀ ਦਿਨ ਸ਼ਨੀਵਾਰ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਰੈਲੀ ਕਰਵਾਈ ਜਾ ਰਹੀ ਹੈ, ਜਿਸ ਨੂੰ ਕਾਂਗਰਸ ਪਾਰਟੀ ਦੇ ਸਿਰਮੌਰ ਆਗੂ ਅਤੇ ਨੇਤਾ ਵਿਰੋਧੀ ਧਿਰ ਸ੍ਰੀ ਰਾਹੁਲ ਗਾਂਧੀ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੰਜਾਬ ਆ ਰਹੇ ਹਨ | ਕਾਂਗਰਸ ਪਾਰਟੀ ਜੋ ਮਨਰੇਗਾ ਨੂੰ ਖਤਮ ਕਰਨ ਵਿਰੁੱਧ ਸੰਘਰਸ਼ ਵਿਚ ਨਿਤਰੀ ਇਕੋ-ਇਕ ਨੈਸ਼ਨਲ ਪਾਰਟੀ ਹੈ | ਇਸ ਸੰਬੰਧੀ ਹਲਕਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਨ ਉਪਰੰਤ ਗੱਲਬਾਤ ਕਰਦਿਆਂ ਮਨਿੰਦਰਪਾਲ ਸਿੰਘ ਪਲਾਸੌਰ ਮੈਂਬਰ ਪੀ.ਪੀ.ਸੀ.ਸੀ. ਨੇ ਦੱਸਿਆ ਕਿ ਇਨ੍ਹਾਂ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਲੋਕਾਂ ਵਿਚ ਰੈਲੀ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ 28 ਫਰਵਰੀ ਨੂੰ ਉਨ੍ਹਾਂ ਦੀ ਅਗਵਾਈ ਵਿਚ ਹਲਕੇ ਵਿਚੋਂ ਇਕ ਵੱਡਾ ਕਾਫਲਾ ਬਰਨਾਲਾ ਰੈਲੀ ਵਿਚ ਹਿੱਸਾ ਲਵੇਗੀ | ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਰਾਣਾ ਲਹੀਆਂ, ਗੁਰਸਾਹਿਬ ਸਿੰਘ ਗਿੱਲ ਤਰਨ ਤਾਰਨ, ਰਣਜੀਤ ਸਿੰਘ ਸੋਹਲ, ਸਰਪੰਚ ਧਿਆਨ ਸਿੰਘ ਝਾਮਕਾ, ਸਰਪੰਚ ਭੁਪਿੰਦਰ ਸਿੰਘ ਮਾਲੂਵਾਲ, ਸਰਪੰਚ ਦਿਲਬਾਗ ਸਿੰਘ ਪਲਾਸੌਰ, ਸਰਪੰਚ ਕਸ਼ਮੀਰ ਸਿੰਘ ਪੱਧਰੀ ਖੁਰਦ, ਸਰਪੰਚ ਗੁਰਦੇਵ ਸਿੰਘ ਪੱਧਰੀ ਕਲਾਂ, ਸਰਪੰਚ ਜਗਤਾਰ ਸਿੰਘ ਭੁੱਚਰ, ਪਵਨਦੀਪ ਸਿੰਘ ਭੁੱਚਰ, ਹਰਪ੍ਰੀਤ ਸਿੰਘ ਪੰਜਵੜ, ਨਿਪੀ ਸੂਦ ਝਬਾਲ, ਮਕਤੂਲ ਸਿੰਘ ਸੋਹਲ, ਸਲਵਿੰਦਰ ਸਿੰਘ ਲਾਡੀ, ਸਰਵਣ ਸਿੰਘ ਲਹੀਆਂ, ਗੁਰਮੇਜ ਸਿੰਘ ਲਹੀਆਂ, ਪਰਮ ਚਾਹਲ ਅਤੇ ਸਰਬਜੀਤ ਸਿੰਘ ਜਗਤਪੁਰਾ ਸਮੇਤ ਕਾਂਗਰਸੀ ਅਹੁਦੇਦਾਰਾਂ
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਢੁਕਵਾਂ ਲਾਂਘਾ ਤੇ ਨਿਸ਼ਚਿਤ ਬੱਸ ਸਟਾਪ ਨਾ ਹੋਣ ਕਾਰਨ ਇਲਾਕਾ ਸਰਹਾਲੀ ਦੇ ਲੋਕ ਹੋ ਰਹੇ ਪ੍ਰੇਸ਼ਾਨ ਅਗਲੀ ਖ਼ਬਰ ਸਿੱਖਿਆ ਵਿਭਾਗ ਦੇ ਦਫਤਰੀ ਕਰਮਚਾਰੀਆਂ ਦੀਆਂ ਤਨਖਾਹਾਂ 'ਤੇ ਕੱਟ ਲਗਾਉਣ ਕਾਰਨ ਅਧਿਆਪਕਾਂ ਵਿਚ ਭਾਰੀ ਰੋਸ-ਗੋਹਲਵੜ
Ad Position 24