ਅਮਰਕੋਟ, 25 ਫਰਵਰੀ (ਭੱਟੀ)ਵਿਧਾਨ ਸਭਾ ਹਲਕਾ ਖੇਮਕਰਨ ਦੇ ਪ੍ਰਮੁੱਖ ਕਸਬਾ ਅਮਰਕੋਟ ਵਿਖੇ 7 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਹੋ ਰਹੀ ਲਾਮਿਸਾਲ ਰੈਲੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਕਰੋੜਾਂ ਰੁਪਏ ਦੇ ਪ੍ਰਾਜੈਕਟ ਹਲਕਾ ਖੇਮਕਰਨ ਨੂੰ ਦੇ ਕੇ ਜਾਣਗੇ | ਹਲਕਾ ਖੇਮਕਰਨ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਹਿਲਾ ਵੀ ਦਿਲ ਖੋਲ੍ਹ ਕੇ ਫੰਡ ਦਿੱਤੇ ਹਨ | ਹੁਣ 7 ਮਾਰਚ ਨੂੰ ਹਲਕਾ ਖੇਮਕਰਨ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ ਅਤੇ ਉਨਾਂ ਵਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਆਪ ਮੁਹਾਰੇ ਰੈਲੀ 'ਚ ਪੁੱਜਣਗੇ | ਇਹ ਰੈਲੀ ਨਿਰੋਲ ਹਲਕਾ ਖੇਮਕਰਨ ਦੀ ਹੋਵੇਗੀ, ਬਲਕਿ ਦੂਜੀਆਂ ਪਾਰਟੀਆ ਵਾਂਗ ਇਕ ਖਿੱਤੇ ਦੀ ਨਹੀਂ ਹੋਵੇਗੀ | ਇਸ ਰੈਲੀ 'ਚ ਲੋਕ ਦਿਲੋਂ ਆਪਣੇ ਮਹਿਬੂਬ ਮੁੱਖ ਮੰਤਰੀ ਤੇ ਹੋਰ ਸੀਨੀਅਰ ਲੀਡਰਸ਼ਿਪ ਦੇ ਸਵਾਗਤ ਲਈ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਦਾਣਾ ਮੰਡੀ ਅਮਰਕੋਟ ਵਿਖੇ ਰੈਲੀ ਦੇ ਪ੍ਰਬੰਧਾਂ ਦਾ ਜਾਇਜਾ ਲੈਦਿਆਂ ਕੀਤਾ | ਇਸ ਮੌਕੇ ਹੀਰਾ ਸਿੰਘ ਭੁੱਲਰ ਪੀ.ਏ., ਦਲਜੀਤ ਸਿੰਘ ਰਾਮੂਵਾਲ ਜ਼ਿਲਾ ਪ੍ਰਧਾਨ ਯੂਥ ਵਿੰਗ, ਗੁਰਪ੍ਰਸੰਨ ਸਿੰਘ ਭੋਲਾ ਮੈਂਬਰ ਜ਼ਿਲਾ ਪ੍ਰੀਸ਼ਦ, ਸਰਪੰਚ ਸ਼ੈਰੀ, ਸਰਪੰਚ ਜਸਕਰਨ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ |