17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਕੈਰੋਂ ਪੱਟੀ ਵਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ 'ਤੇ ਐਕਸਟੈਂਸ਼ਨ ਲੈਕਚਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 10-03-2026
ਪੱਟੀ, 9 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਪੱਟੀ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਐੱਮ.ਡੀ. ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਤੇ ਪਿ੍ੰਸੀਪਲ ਡਾ. ਸਰਿਤਾ ਨਾਰਦ ਦੀ ਯੋਗ ਅਗਵਾਈ ਹੇਠ ਚੱਲ ਰਹੇ ਸ਼ਹੀਦ ਭਗਤ ਸਿੰਘ ਕਾਲਜ ਆਫ ਐਜੂਕੇਸ਼ਨ ਕੈਰੋਂ ਪੱਟੀ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਅਤੇ ਵੂਮੈਨ ਗਰੀਵੈਸ ਸੈੱਲ ਦੇ ਸਾਂਝੇ ਸਹਿਯੋਗ ਨਾਲ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਲੈਕਚਰ ਦੇ ਮੁੱਖ ਵਕਤਾ ਡਾ. ਮਰਿਦੁਲਾ ਭਾਰਦਵਾਜ, ਐੱਮ.ਡੀ., ਸ਼ਹੀਦ ਭਗਤ ਸਿੰਘ ਗਰੁੱਪ ਆਫ਼ ਇੰਸਟੀਟਿਊਸ਼ਨ ਸਨ, ਜਿੰਨਾਂ ਨੇ ਅੰਤਰ-ਰਾਸ਼ਟਰੀ ਮਹਿਲਾ ਦਿਵਸ-2026 ਦੇ ਥੀਮ ਬਾਰੇ ਆਪਣੇ ਨਿੱਜੀ ਜੀਵਨ ਦੇ ਅਨੁਭਵਾਂ ਨੂੰ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ | ਉਨ੍ਹਾਂ ਵਲੋਂ ਪ੍ਰੈਜਟੇਸ਼ਨ ਰਾਹੀ ਵਿਭਿੰਨ ਖੇਤਰਾਂ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਦੇ ਮੁੱਢਲੇ ਜੀਵਨ, ਸਿੱਖਿਆ ਪ੍ਰਾਪਤ ਕਰਨ ਅਤੇ ਪ੍ਰੋਫੈਸ਼ਨਲ ਜੀਵਨ ਦੇ ਸੰਘਰਸ਼ ਤੇ ਸਫਲਤਾਵਾਂ ਨੂੰ ਵਾਸਤਵਿਕ ਜੀਵਨ ਦੇ ਅਨੁਭਵਾਂ ਦੇ ਸੰਦਰਭ ਵਿਚ ਵਰਣਿਤ ਕੀਤਾ | ਉਨ੍ਹਾਂ ਵਲੋਂ ਕਾਲਜ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ 'ਤੇ ਕਿੱਤਾਮਈ ਸਿੱਖਿਆ ਅਤੇ ਨਿੱਜੀ ਜੀਵਨ ਲਈ ਵਿਹਾਰਿਕ ਅਗਵਾਈ ਪ੍ਰਦਾਨ ਕਰਦਿਆ ਨੈਤਿਕ ਕਦਰਾਂ ਕੀਮਤਾਂ ਦਾ ਅਨੁਸਰਨ ਕਰਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਕਾਲਜ ਦੇ ਈਕੋ ਕਲੱਬ ਦੁਆਰਾ ਗੁਲਾਬ ਦੇ ਪੌਦਿਆਂ ਦਾ ਪਲਾਂਟੇਸ਼ਨ ਵੀ ਕਰਵਾਇਆ ਗਿਆ | ਇਸ ਮੌਕੇ 'ਤੇ ਕਾਲਜ ਦੇ ਪਿ੍ੰਸੀਪਲ ਡਾ. ਸਰਿਤਾ ਨਾਰਦ ਵਲੋਂ ਐਕਸਟੈਂਸ਼ਨ ਦੇ ਵਕਤਾ ਡਾ. ਮਰਿਦੁਲਾ ਭਾਰਦਵਾਜ ਐੱਮ.ਡੀ. ਸ਼ਹੀਦ ਭਗਤ ਸਿੰਘ ਗਰੁੱਪ ਆਫ਼ ਇੰਸਟੀਟਿਊਸ਼ਨ ਨੂੰ ਸਨਮਾਨਿਤ ਕੀਤਾ ਅਤੇ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨਾਲ ਪ੍ਰੇਰਨਾਮਈ ਵਿਚਾਰ ਸਾਂਝੇ ਕਰਨ 'ਤੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰੂਰਲ ਹੈਲਥ ਫਾਰਮੇਸੀ ਅਫ਼ਸਰਾਂ ਤੇ ਦਰਜਾ ਚਾਰ ਮੁਲਾਜ਼ਮਾਂ ਨੇ ਦਿੱਤਾ ਮੁੱਖ ਮੰਤਰੀ ਦੇ ਨਾਂਅ ਏ.ਡੀ.ਸੀ. ਨੂੰ ਮੰਗ ਪੱਤਰ... ਅਗਲੀ ਖ਼ਬਰ ਬਾਬਾ ਅਮੀਸ਼ਹਾਣਾ ਦਾ ਚਾਰ ਦਿਨਾਂ ਸਾਲਾਨਾ ਮੇਲਾ 12 ਮਾਰਚ ਤੋਂ ਸ਼ੁਰੂ <br/>
Ad Position 24