ਫਤਿਆਬਾਦ, 10 ਮਾਰਚ (ਹਰਵਿੰਦਰ ਸਿੰਘ ਧੂੰਦਾ)-ਪਿੰਡ ਵੇਈਾਪੂਈ ਵਿਖੇ ਬਾਬਾ ਸ਼ੇਰ ਸਿੰਘ ਗਦਰੀ ਦੀ ਬਰਸੀ ਮੌਕੇ ਹਾਜ਼ਰੀਨ ਸੰਬੋਧਨ ਕਰਦਿਆਂ ਕਾ. ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਹਰ ਬੱਚੀ ਲਈ ਸਿੱਖਿਆ, ਸਿਹਤ ਤੇ ਰੁਜ਼ਗਾਰ ਦੀ ਗਾਰੰਟੀ ਹੋਵੇ | ਉਨ੍ਹਾਂ ਕਿਹਾ ਕਿ ਅੱਜ ਵੀ ਨਾ ਬਰਾਬਰੀ ਸਿਖਰਾਂ 'ਤੇ ਹੈ | ਕਾਮੇ ਕਿਰਤੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਅੱਧਾ ਮੁੱਲ ਵੀ ਨਹੀਂ ਮਿਲਦਾ | ਉਨ੍ਹਾਂ ਕਿਹਾ ਕਿ ਇਹ ਯਾਦ ਕਰਨਾ ਬਣਦਾ ਹੈ ਕਿ ਇਕ ਪਾਸੇ ਸਾਮਰਾਜ ਦੇ ਵਿਰੁੱਧ ਬਾਬਾ ਸ਼ੇਰ ਸਿੰਘ ਵੇਈਪੂਈਾ ਵਰਗੇ ਯੋਧਿਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਉਸ ਵਕਤ ਦੇ ਅੰਗਰੇਜ਼ ਹਾਕਮਾਂ ਨਾਲ ਸਿੱਧੀ ਟੱਕਰ ਲਈ, ਦੂਜੇ ਪਾਸੇ ਅੱਜ ਮੋਦੀ ਵਰਗੇ ਉਸੇ ਸਾਮਰਾਜ ਅੱਗੇ ਗੋਡੇ ਟੇਕ ਰਹੇ ਹਨ | ਇਸ ਮੌਕੇ ਪੰਜਾਬ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ ਨੇ ਕਿਹਾ ਕਿ ਸਮੁੱਚੇ ਗਦਰੀ ਯੋਧੇ ਅਤੇ ਬਾਬਾ ਸ਼ੇਰ ਸਿੰਘ ਔਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ | ਉਹ ਸਮਝਦੇ ਸਨ ਕਿ ਔਰਤਾਂ ਨੂੰ ਵੀ ਬਰਾਬਰ ਦੇ ਹੱਕ ਚਾਹੀਦੇ ਹਨ | ਇਸ ਮੌਕੇ ਮਜ਼ਦੂਰਾਂ ਦੇ ਆਗੂ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕਾ. ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਅੱਜ ਮਜ਼ਦੂਰਾਂ ਦੀ ਲੁੱਟ ਸਭ ਤੋਂ ਵੱਧ ਹੋ ਰਹੀ ਹੈ, ਮਜ਼ਦੂਰ ਰਾਤ ਦਿਨ ਹੱਡ ਭੰਨਵੀ ਮਿਹਨਤ ਕਰਦੇ ਹਨ, ਪਰ ਉਨ੍ਹਾਂ ਨੂੰ ਸੁਖੀ ਜੀਵਨ ਬਤੀਤ ਨਹੀਂ ਹੁੰਦਾ, ਨਸ਼ਿਆਂ ਨੇ ਸਾਡੇ ਇਲਾਕੇ ਦੀ ਮੱਤ ਮਾਰ ਦਿੱਤੀ ਹੈ | ਸਮੇਂ ਦੀਆਂ ਸਰਕਾਰਾਂ ਲਾਪਰਵਾਹ ਹੋਈਆਂ ਪਈਆਂ ਹਨ | ਇਸ ਕਰਕੇ ਲੋੜ ਹੈ ਮਜ਼ਦੂਰ ਕਿਸਾਨ ਅਤੇ ਹੋਰ ਮਿਹਨਤਕਸ਼ ਲੋਕ ਭਾਰਤੀ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ | ਇਸ ਮੌਕੇ 'ਤੇ ਸਟੇਜ ਸਕੱਤਰ ਦੀ ਡਿਊਟੀ ਬਲਾਕ ਸਕੱਤਰ ਬਲਜੀਤ ਸਿੰਘ ਫਤਿਆਬਾਦ ਨੇ ਨਿਭਾਈ | ਇਸ ਮੌਕੇ ਬਾਬਾ ਸ਼ੇਰ ਸਿੰਘ ਦੇ ਪਰਿਵਾਰਕ ਮੈਂਬਰ ਮਨਿੰਦਰ ਸਿੰਘ, ਹਰਪਾਲ ਸਿੰਘ ਸੰਧਾਵਾਲੀਆ, ਗੁਰਚਰਨ ਸਿੰਘ ਕੰਡਾ ਫਤਿਆਬਾਦ, ਜਤਿੰਦਰ ਕੁਮਾਰ ਮੁਗਲਾਣੀ, ਸੁਖਵਿੰਦਰ ਸਿੰਘ ਮੁਗਲਾਣੀ, ਬਾਬਾ ਮਹਿੰਦਰ ਸਿੰਘ ਵੇਈਪੂਈਾ, ਜਗਤਾਰ ਸਿੰਘ ਖਡੂਰ ਸਾਹਿਬ, ਸੰਤੋਖ ਕੋਰ ਵੇਈਪੂਈਾ ਜਸਵੰਤ ਸਿੰਘ ਖਡੂਰ ਸਾਹਿਬ ਆਦਿ ਹਾਜ਼ਰ ਸਨ |