27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਪ੍ਰਤੀ ਟ੍ਰੈਫਿਕ ਪੁਲਿਸ ਚੁੱਪ ਕਿਉਂ-ਕਾਮਰੇਡ ਹੀਰਾ ਸਿੰਘ <br/>

Ad Position 21
No active advertisement
ਅਜੀਤ ਡੈਸਕ 13-03-2026
ਤਰਨ ਤਾਰਨ, 12 ਮਾਰਚ (ਇਕਬਾਲ ਸਿੰਘ ਸੋਢੀ)-ਪਿੰਡ ਕੱਕਾ ਕੰਡਿਆਲਾ ਰੇਲਵੇ ਫਾਟਕ ਉਪਰ ਫਲਾਈਓਵਰ ਦੀ ਉਸਾਰੀ ਹੋਣ ਕਰਕੇ ਅੰਮਿ੍ਤਸਰ-ਤਰਨ ਤਾਰਨ ਸ਼ਹਿਰ ਦੇ ਬੌਹੜੀ ਚੌਕ ਦੇ ਚਾਰ ਚੁਫੇਰੇ ਆਵਾਜਾਈ ਦਾ ਘੜਮੱਸ ਪੈ ਗਿਆ ਹੈ, ਜਿਸ ਦਾ ਵੱਡਾ ਕਾਰਨ ਇਹ ਹੈ ਕਿ ਰੇਲਵੇ ਪੁਲ ਦੀ ਉਸਾਰੀ ਤੋਂ ਪਹਿਲਾਂ ਹਾਈਵੇ ਅਥਾਰਟੀ ਵਲੋਂ ਸਰਵਿਸ ਲੇਨ ਕਿਉਂ ਨਹੀਂ ਬਣਾਈ ਗਈ ਅਤੇ ਦੂਸਰਾ ਕਾਰਨ ਜੰਡਿਆਲਾ ਰੋਡ ਰੇਲਵੇ ਫਾਟਕ ਦਿਨ ਵਿਚ ਕਈ ਵਾਰ ਬੰਦ ਹੋਣ ਕਾਰਨ ਜਾਮ ਬਹੁਤ ਵੱਡਾ ਲੱਗ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਪ੍ਰਗਟਾਵਾ ਸੀ.ਪੀ.ਆਈ.ਐੱਮ. ਦੇ ਸੈਕਟਰੀ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲਿਆਂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਬੇਸ਼ੱਕ ਬੌਹੜੀ ਚੌਂਕ ਦੇ ਆਸ-ਪਾਸ ਟ੍ਰੈਫਿਕ ਪੁਲਿਸ ਦੇ ਜਵਾਨ ਤਾਇਨਾਤ ਹਨ, ਜਿਹੜੇ ਟ੍ਰੈਫਿਕ ਨੂੰ ਨੂੰ ਕੰਟੋਰਲ ਤਾਂ ਕਰਦੇ ਹਨ ਪਰ ਜੇਕਰ ਕੋਈ ਗ੍ਰਾਹਕ ਆਪਣਾ ਵਹੀਕਲ ਖੜਾ ਕਰਕੇ ਦੁਕਾਨ ਤੋਂ ਸਮਾਨ ਖ੍ਰੀਦਣ ਚਲਾ ਜਾਂਦਾ ਹੈ ਤਾਂ ਕਰਮਚਾਰੀ ਉਸਦੇ ਵਾਹਨ ਦੀ ਪਿੱਛੋਂ ਫੋਟੋ ਖਿੱਚ ਕੇ ਚਲਾਨ ਕਰ ਦਿੰਦੇ ਹਨ, ਜਦਕਿ ਬੌਹੜੀ ਚੌਂਕ ਦੇ ਆਸ-ਪਾਸ ਕਈ ਲੋਕਾਂ ਨੇ ਅੱਧੀ ਸੜਕ ਉਪਰ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਜਿਨ੍ਹਾਂ ਉਪਰ ਟ੍ਰੈਫਿਕ ਪੁਲਿਸ ਮਿਹਰਬਾਨ ਕਿਉਂ ਹੈ | ਕਾਮਰੇਡ ਹੀਰਾ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਪ੍ਰਸ਼ਾਸਨ ਇਹ ਦੱਸੇ ਕਿ ਉਹ ਆਪਣੇ ਵਹੀਕਲ ਕਿੱਥੇ ਰੋਕਣ, ਇੱਥੇ ਖੜ੍ਹੇ ਕਰਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮ ਰੌਣੀ ਵਿਖੇ ਬਾਬਾ ਕਾਬਲ ਸ਼ਾਹ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 4 ਵਿਅਕਤੀ ਗਿ੍ਫ਼ਤਾਰ
Ad Position 24