ਮੀਆਂਵਿੰਡ, 12 ਮਾਰਚ (ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ੋਨ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੀਆਂਵਿੰਡ ਵਿਖੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਹ ਚੋਣ ਜ਼ੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਅਤੇ ਸਕੱਤਰ ਭਗਵਾਨ ਸਿੰਘ ਸੰਘਰ ਦੀ ਪ੍ਰਧਾਨਗੀ ਹੇਠ ਕੀਤੀ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਵੀ ਹਾਜ਼ਰ ਸਨ | ਨਗਰ ਵਲੋਂ ਆਪਸੀ ਸਹਿਮਤੀ ਨਾਲ ਇਕ ਵਾਰ ਫਿਰ ਤੋਂ ਗੁਰਵਿੰਦਰ ਸਿੰਘ ਗੋਰਾ ਮੀਆਂਵਿੰਡ ਨੂੰ ਸਿਰੋਪਾਓ ਪਾ ਕੇ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤਹਿ ਦਿਲੋਂ ਸੰਗਤ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਕਰਦੇ ਹੋਏ ਫਿਰ ਤੋਂ ਮੈਨੂੰ ਪ੍ਰਧਾਨ ਬਣਾਇਆ ਹੈ | ਇਸ ਮੌਕੇ ਚੁਣੀ ਗਈ ਕੋਰ ਕਮੇਟੀ ਵਿਚ ਗੁਰਪਿੰਦਰ ਸਿੰਘ ਸਕੱਤਰ, ਦਿਆਲ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਲਜ਼ਾਰ ਸਿੰਘ ਮੀਤ ਪ੍ਰਧਾਨ, ਬਿਕਰਮਜੀਤ ਪ੍ਰੈੱਸ ਸਕੱਤਰ, ਗੁਰਬੀਰ ਸਿੰਘ ਸਹਾਇਕ ਪ੍ਰੈਸ ਸਕੱਤਰ, ਜਸਪ੍ਰੀਤ ਸਿੰਘ ਮਝੈਲ ਪ੍ਰੈਸ ਸਕੱਤਰ, ਕਾਲਾ ਸਿੰਘ ਸੰਗਠਨ ਸਕੱਤਰ, ਸੁੱਖਾ ਸਿੰਘ ਜੁਆਇੰਟ ਸਕੱਤਰ, ਮਹਿੰਦਰ ਸਿੰਘ ਬੱਲ ਮੀਤ ਸਕੱਤਰ, ਸਰਦੂਲ ਸਿੰਘ ਮੀਤ ਸਕੱਤਰ, ਮਾ. ਬਲਜਿੰਦਰ ਸਿੰਘ ਖਜਾਨਚੀ, ਭੁਪਿੰਦਰ ਸਿੰਘ ਸਹਾਇਕ ਖਜਾਨਚੀ, ਰਾਜਬੀਰ ਸਿੰਘ ਸਹਾਇਕ ਖਜਾਨਚੀ, ਬਲਵਿੰਦਰ ਸਿੰਘ ਮੈਂਬਰ, ਸਤਪਾਲ ਮੈਂਬਰ, ਸਰਬਜੀਤ ਸਿੰਘ ਮੈਂਬਰ, ਕਰਨੈਲ ਸਿੰਘ ਮੈਂਬਰ, ਰਾਜ ਕੌਰ ਮੀਤ ਪ੍ਰਧਾਨ ਇਸਤਰੀ, ਬਲਜੀਤ ਕੌਰ ਮੈਂਬਰ, ਰਾਜਵੰਤ ਕੌਰ ਮੈਂਬਰ, ਕਸ਼ਮੀਰ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਕੋਟਲੀ, ਸਿਮਰਪ੍ਰੀਤ ਸਿੰਘ ਏਕਲਗੱਡਾ, ਗੁਰਜੀਤ ਸਿੰਘ ਸਰਲੀ, ਲਵਜੀਤ ਸਿੰਘ ਜਵੰਦਪੁਰ, ਰਾਜੂ ਮੀਆਂਵਿੰਡ, ਚਮਕੌਰ ਸਿੰਘ, ਰਾਕੇਸ਼ ਕੁਮਾਰ, ਗੁਰਬੀਰ ਸਿੰਘ, ਕੈਲੀ ਸਿੰਘ, ਭੁਪਿੰਦਰ ਸਿੰਘ, ਅੰਮਿ੍ਤਪਾਲ ਸਿੰਘ ਕੈਪਟਨ ਮੀਆਂਵਿੰਡ, ਲਵਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ |