28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

14 ਦੀ ਮੋਗਾ ਰੈਲੀ ਸੰਬੰਧੀ ਸਿਤਾਰਾ ਸਿੰਘ ਸੰਧੂ ਦੀ ਅਗਵਾਈ ਹੇਠ ਭਿੱਖੀਵਿੰਡ ਵਿਖੇ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 13-03-2026
ਭਿੱਖੀਵਿੰਡ, 12 ਮਾਰਚ (ਬੌਬੀ)-ਭਾਰਤੀ ਜਨਤਾ ਪਾਰਟੀ ਦੀ ਮੋਗਾ ਵਿਖੇ ਹੋਣ ਵਾਲੀ 14 ਮਾਰਚ ਦੀ ਰੈਲੀ ਸੰਬੰਧੀ ਅੰਮਿ੍ਤਸਰ ਰੋਡ ਭਿਖੀਵਿੰਡ ਵਿਖੇ ਗ੍ਰੀਨਲੈਂਡ ਪੈਲਸ ਵਿਚ ਭਾਰਤੀ ਜਨਤਾ ਪਾਰਟੀ ਦੇ ਰੇਲਵੇ ਬੋਰਡ ਦੇ ਮੈਂਬਰ ਸਿਤਾਰਾ ਸਿੰਘ ਸੰਧੂ ਦੀ ਅਗਵਾਈ ਹੇਠ ਹਲਕਾ ਕੁਆਰਡੀਨੇਟਰ ਕਰਨਵੀਰ ਸਿੰਘ ਪਹੁੰਚੇ, ਜਿੱਥੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਹੋ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸਿਤਾਰਾ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਰੈਲੀ ਸੰਬੰਧੀ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਕਿਉਂਕਿ ਝੂਠੇ ਲਾਰੇ ਲਾ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਪੰਜਾਬ ਨੂੰ ਰੋਲਿਆ ਹੈ ਅਤੇ ਕਰਜ਼ੇ ਦੀ ਵੱਡੀ ਪੰਡ ਲੋਕਾਂ ਦੇ ਸਿਰ 'ਤੇ ਚਾੜ੍ਹ ਦਿੱਤੀ ਹੈ | ਇਸ ਤੋਂ ਲੋਕ ਭਲੀਭਾਂਤੀ ਵਾਕਿਫ਼ ਹਨ ਅਤੇ ਜਿਸ ਤਰ੍ਹਾਂ ਅੱਜ ਹਰ ਪਾਸੇ ਗੁੰਡਾਗਰਦੀ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਸਰਪੰਚ ਵੱਡੀ ਮਾਤਰਾ ਵਿਚ ਚਿੱਟੇ ਦਾ ਵਪਾਰ ਕਰ ਰਹੇ ਹਨ, ਇਸ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਲੋਕ ਇਨ੍ਹਾਂ ਤੋਂ ਪੂਰੀ ਤਰ੍ਹਾਂ ਦੁਖੀ ਹਨ | ਉਨ੍ਹਾਂ ਕਿਹਾ ਕਿ ਕਿ ਅੱਜ ਦਾ ਇਕੱਠ ਇਹ ਦਰਸਾਉਂਦਾ ਹੈ ਕਿ ਹਲਕਾ ਖੇਮਕਰਨ ਅੰਦਰ ਵੱਡੀ ਗਿਣਤੀ ਵਿਚ ਲੋਕ ਸਿਤਾਰਾ ਸਿੰਘ ਸੰਧੂ ਦੀ ਅਗਵਾਈ 'ਚ ਭਾਜਪਾ ਨਾਲ ਹਨ ਅਤੇ ਆਉਣ ਵਾਲੇ ਦਿਨਾਂ 'ਚ ਇਹ ਲੋਕਾਂ ਦਾ ਇਕੱਠ ਹੋਰ ਵੱਡਾ ਹੋਵੇਗਾ ਅਤੇ ਲੋਕ ਵੱਡੀ ਗਿਣਤੀ ਵਿਚ ਭਾਰਤੀ ਜਨਤਾ ਪਾਰਟੀ ਨਾਲ ਜੁੜਨਗੇ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੂੰ ਕਰਜ਼ੇ, ਗੁੰਡਾਗਰਦੀ ਅਤੇ ਨਸ਼ੇ ਤੋਂ ਸਿਰਫ ਭਾਰਤੀ ਜਨਤਾ ਪਾਰਟੀ ਹੀ ਬਚਾ ਸਕਦੀ ਹੈ | ਇਸ ਮੌਕੇ ਇਲਾਵਾ ਪ੍ਰਧਾਨ ਪਲਵਿੰਦਰ ਸਿੰਘ, ਓ.ਬੀ.ਸੀ ਪੰਜਾਬ ਸੈਕਟਰੀ ਮਨਜੀਤ ਸਿੰਘ ਮਿੱਠੂ, ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ, ਦਲ ਪ੍ਰਧਾਨ ਅਮਨ ਸ਼ਰਮਾ ਖਾਲੜਾ, ਸਰਬਜੀਤ ਕੌਰ, ਬਲਾਕ ਭਿੱਖੀਵਿੰਡ ਦੇ ਪ੍ਰਧਾਨ ਹਰਪਾਲ ਸਿੰਘ, ਵਲਟੋਹਾ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕਾਲੀਆ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੋਰਾ ਮੀਆਂਵਿੰਡ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੀਆਂਵਿੰਡ ਇਕਾਈ ਦਾ ਪ੍ਰਧਾਨ ਚੁਣਿਆ <br/> ਅਗਲੀ ਖ਼ਬਰ ਘਰ 'ਚੋਂ ਡਾਲਰ ਅਤੇ ਸੋਨਾ ਚੋਰੀ ਕਰਨ 'ਤੇ 3 ਖ਼ਿਲਾਫ਼ ਮਾਮਲਾ ਦਰਜ, ਇਕ ਕਾਬੂ
Ad Position 24