28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪਾਕਿ 'ਚ ਹਰ ਸਾਲ ਦੋ ਹਜ਼ਾਰ ਦੁਲਹਨਾਂ ਦੀ ਦਾਜ ਦੇ ਵਿਵਾਦਾਂ ਕਾਰਨ ਹੁੰਦੀ ਹੱਤਿਆ <br/>

Ad Position 21
No active advertisement
ਅਜੀਤ ਡੈਸਕ 13-03-2026
ਅੰਮਿ੍ਤਸਰ, 12 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਹਰ ਸਾਲ ਲਗਭਗ ਦੋ ਹਜ਼ਾਰ ਦੁਲਹਨਾਂ ਦੀ ਦਾਜ ਦੇ ਵਿਵਾਦਾਂ ਕਾਰਨ ਹੱਤਿਆ ਕੀਤੀ ਜਾਂਦੀ ਹੈ | ਇਸ ਦੇ ਬਾਵਜੂਦ ਪਾਕਿ 'ਚ ਦਾਜ 'ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਅੰਦਰੂਨੀ ਸਥਾਈ ਕਮੇਟੀ ਵਲੋਂ 'ਅਵਿਵਹਾਰਕ' ਦੱਸ ਕੇ ਰੱਦ ਕਰ ਦਿੱਤਾ ਗਿਆ ਹੈ | ਹਾਲ ਹੀ 'ਚ ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਸਪੀਕਰ ਨੇ ਕਿਹਾ ਸੀ ਕਿ ਪਾਕਿ 'ਚ ਲਗਭਗ 1 ਕਰੋੜ 35 ਲੱਖ ਔਰਤਾਂ ਅਣਵਿਆਹੀਆਂ ਰਹਿੰਦੀਆਂ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਧੇਰੇ ਦਾਜ ਦੇਣ ਤੋਂ ਅਸਮਰਥ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀ ਆਗੂ ਸ਼ਰਮੀਲਾ ਫ਼ਾਰੂਕੀ ਨੇ ਦਾਜ 'ਤੇ ਪਾਬੰਦੀ ਲਗਾਉਣ ਵਾਲਾ ਉਕਤ ਬਿੱਲ ਪੇਸ਼ ਕੀਤਾ | ਇਸ ਪ੍ਰਸਤਾਵਿਤ ਕਾਨੂੰਨ ਦੇ ਅਨੁਸਾਰ ਜੋ ਕੋਈ ਵੀ ਦਾਜ ਦਿੰਦਾ ਜਾਂ ਲੈਂਦਾ ਹੈ ਤਾਂ ਉਸ ਨੂੰ ਪੰਜ ਸਾਲ ਤੱਕ ਦੀ ਕੈਦ ਅਤੇ 2.5 ਲੱਖ ਪਾਕਿਸਤਾਨੀ ਰੁਪਏ ਜਾਂ ਦਾਜ ਦੇ ਬਰਾਬਰ ਮੁੱਲ ਦਾ ਜੁਰਮਾਨਾ ਹੋ ਸਕਦਾ ਹੈ | ਪੀ. ਪੀ. ਪੀ. ਨੇਤਾ ਡਾ: ਰਖਸ਼ਿੰਦਾ ਪਰਵੀਨ ਨੇ ਇਸ ਬਿੱਲ ਨੂੰ ਰੱਦ ਕੀਤੇ ਜਾਣ ਨੂੰ 'ਸੰਸਦੀ ਅਸਫਲਤਾ' ਦੱਸਿਆ ਤੇ ਕਿਹਾ ਕਿ ਇਸ ਕਾਨੂੰਨ ਨੂੰ 'ਅਵਿਵਹਾਰਕ' ਵਜੋਂ ਰੱਦ ਕਰਨਾ ਕਮੇਟੀ ਮੈਂਬਰਾਂ ਦੀ ਹਲਕੀ ਸੋਚ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਿਜ਼ਾਮਪੁਰ 'ਚ ਦੁੱਖ ਨਿਵਾਰਨ ਗੁਰਮਤਿ ਕੈਂਪ ਲਗਾਇਆ <br/> ਅਗਲੀ ਖ਼ਬਰ ਮੀਂਹ ਅਤੇ ਗੜ੍ਹੇਮਾਰੀ ਨਾਲ ਫ਼ਸਲਾਂ 'ਤੇ ਛਾਏ ਖ਼ਤਰੇ ਦੇ ਬੱਦਲ, ਕਿਸਾਨ ਫ਼ਿਕਰਮੰਦ <br/>
Ad Position 24