ਪੱਟੀ, 12 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੀ ਮੀਟਿੰਗ ਸੁੱਚਾ ਸਿੰਘ ਲੱਧੂ, ਸਾਹਿਬ ਸਿੰਘ ਸੱਭਰਾ, ਦਲਜੀਤ ਸਿੰਘ ਖਿਨੌਰੀ, ਗੁਰਸਾਬ ਸਿੰਘ ਚਾਟੀਵਿੰਡ, ਕਰਨੈਲ ਸਿੰਘ ਭੋਲਾ ਜੋਗੇਵਾਲਾ ਅਤੇ ਮੁਖਤਾਰ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ 'ਤੇ ਕੀਤੀ ਗਈ | ਜਿਸ ਦੌਰਾਨ ਕਿਸਾਨਾਂ ਦੇ ਹੱਕੀ ਮਸਲਿਆਂ ਨੂੰ ਲੈ ਕੇ 18 ਮਾਰਚ ਨੂੰ ਐੱਸ.ਡੀ.ਐੱਮ. ਦਫਤਰ ਪੱਟੀ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ | ਮੀਟਿੰਗ ਦੌਰਾਨ ਵੱਖ-ਵੱਖ ਮਸਲਿਆਂ 'ਤੇ ਤਫ਼ਸੀਲੀ ਗੱਲਬਾਤ ਅਤੇ ਮਸ਼ਵਰਾ ਕਰਦਿਆਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਕਾਰਨ ਪਿੰਡ ਰਸੂਲਪੁਰ, ਰਾਮ ਸਿੰਘ ਵਾਲਾ, ਸੀਤੋਮਹਿ ਝੁਗੀਆਂ ਸਮੇਤ ਕਈ ਪਿੰਡਾਂ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ | ਪਰ ਸਰਕਾਰ ਵਲੋਂ ਅਜੇ ਤੱਕ ਕਿਸਾਨਾਂ ਨੂੰ ਮੁਆਵਜਾ ਮੁਹੱਈਆ ਨਹੀਂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ 18 ਮਾਰਚ ਨੂੰ ਐੱਸ.ਡੀ.ਐੱਮ. ਦਫ਼ਤਰ ਪੱਟੀ ਅੱਗੇ ਜ਼ਬਰਦਸਤ ਧਰਨਾ ਦਿੱਤਾ ਜਾਵੇਗਾ | ਇਸ ਤੋਂ ਇਲਾਵਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਪੰਜਾਬ ਦੇ ਸਮੂਹ ਜ਼ਿਲਿ੍ਹਆਂ ਦੇ ਜ਼ੋਨਾਂ ਵਿਚ ਮਨਾਇਆ ਜਾਵੇਗਾ | ਇਸ ਮੌਕੇ ਕਿਸਾਨ ਆਗੂ ਸੁਖਵੰਤ ਸਿੰਘ ਦੁੱਬਲੀ, ਅੰਗਰੇਜ਼ ਸਿੰਘ ਬੂਟੇਵਾਲਾ, ਮੰਗਲ ਸਿੰਘ ਰਾਮਪੁਰਾ, ਗੁਰਭੇਜ ਸਿੰਘ ਸੋਨੂੰ ਮਾਹਲ, ਰੁਪਿੰਦਰ ਸਿੰਘ ਸੁਲਤਾਨਵਿੰਡ, ਰਣਜੀਤ ਸਿੰਘ ਜਲੰਧਰ, ਭਾਉ ਮਨਜੀਤ ਸਿੰਘ ਮੁਕਤਸਰ ਸਾਹਿਬ, ਹਰਜੀਤ ਸਿੰਘ ਜੋਹਲ, ਕਾਬਲ ਸਿੰਘ ਵਰਿਆਂ, ਹਰਭਾਲ ਸਿੰਘ ਘਰਿਆਲਾ, ਬਲੀ ਸਿੰਘ ਤਲਵੰਡੀ, ਮਨਜੀਤ ਸਿੰਘ ਮੱਦਰ, ਜਗਤਾਰ ਸਿੰਘ ਰਾਜੋਕੇ, ਆਤਮਾ ਸਿੰਘ ਪਲੋ ਪੱਤੀ, ਸਤਨਾਮ ਸਿੰਘ ਸੋਨੂੰ, ਅਮਰਿੰਦਰ ਸਿੰਘ ਸਭਰਾ, ਗੁਰਬੀਰ ਸਿੰਘ ਭਾਉਵਾਲ, ਸਿੰਦਰਪਾਲ ਸਿੰਘ ਰੰਗੀਲਪੁਰ, ਲਖਵਿੰਦਰ ਸਿੰਘ ਭੰਗਾਲਾ, ਸੁਖਦੇਵ ਸਿੰਘ ਸੀਤੋ ਅਤੇ ਬਲਵਿੰਦਰ ਸਿੰਘ ਲੌਹੁਕਾ ਫਿਰੋਜ਼ਪੁਰ ਆਦਿ ਵੀ ਮੌਜੂਦ ਸਨ |