15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਿਖਾਸੂ ਨਹਿਰ ਦੇ ਕਿਨਾਰੇ ਖੁਰੇ ਹੋਣ ਕਾਰਨ ਕਿਸੇ ਵਕਤ ਵੀ ਵਾਪਰ ਸਕਦੈ ਵੱਡਾ ਹਾਦਸਾ

Ad Position 21
No active advertisement
ਸੜਕ ਦੇ ਕਿਨਾਰੇ ਨਾਲ ਲੱਗੀ ਨਿਖਾਸੂ ਨਹਿਰ ਦੀ ਤਸਵੀਰ | <br/> 28-03-2026
ਚੋਹਲਾ ਸਾਹਿਬ, 27 ਮਾਰਚ (ਬਲਵਿੰਦਰ ਸਿੰਘ ਚੋਹਲਾ)-ਨੈਸ਼ਨਲ ਹਾਈਵੇ 54 ਨੂੰ ਜਲੰਧਰ ਨਾਲ ਜੋੜਦੀ ਸੜਕ ਜੋ ਪਿੰਡ ਖਾਰਾ ਤੋਂ ਹੁੰਦੀ ਹੋਈ ਚੋਹਲਾ ਸਾਹਿਬ, ਮੋਹਣਪੁਰ, ਭੱਠਲ, ਡੇਹਰਾ ਸਾਹਿਬ, ਫਤਿਆਬਾਦ, ਸ੍ਰੀ ਗੋਇੰਦਵਾਲ ਸਾਹਿਬ ਤੋਂ ਹੁੰਦੀ ਹੋਈ ਵੱਡੇ ਸ਼ਹਿਰ ਜਲੰਧਰ ਨਾਲ ਜੁੜਦੀ ਹੈ | ਨੈਸ਼ਨਲ ਹਾਈਵੇ 54 ਦੇ ਨਜ਼ਦੀਕ ਪਿੰਡ ਖਾਰਾ ਤੋਂ ਇਸ ਸੜਕ ਦੇ ਕਿਨਾਰੇ ਬਣੀ ਨਹਿਰ ਜੋ ਪਿੰਡ ਖਾਰਾ ਤੋਂ ਲੈ ਕੇ ਫਤਿਹਾਬਾਦ ਤੱਕ ਸੜਕ ਦੇ ਨਾਲ ਨਾਲ ਚਲਦੀ ਹੈ, ਦੇ ਕਿਨਾਰਿਆਂ ਨੂੰ ਲੱਗੀ ਖੋਰ ਕਰਕੇ ਕਿਸੇ ਵਕਤ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਦਾ ਖੌਫ਼ ਸਥਾਨਕ ਲੋਕਾਂ ਦੇ ਚਿਹਰਿਆਂ ਤੋਂ ਸਾਫ਼ ਦਿਖਾਈ ਦਿੰਦਾ ਹੈ | ਜਾਣਕਾਰੀ ਮੁਤਾਬਿਕ ਇਹ ਨਖਾਸੂ ਨਹਿਰ ਜੋ ਲੰਮੇ ਸਮੇਂ ਤੋਂ ਸਬੰਧਤ ਵਿਭਾਗ ਦੀ ਅਣਦੇਖੀ ਕਾਰਨ ਇਲਾਕੇ ਦੇ ਲੋਕਾਂ ਲਈ ਪਹਿਲਾਂ ਵੀ ਸਮੱਸਿਆ ਬਣੀ ਰਹੀ ਸੀ, ਬੀਤੇ ਸਮੇਂ ਦੌਰਾਨ ਵੀ ਇਸ ਨਹਿਰ ਦੇ ਅਕਸਰ ਟੁੱਟ ਜਾਣ ਕਰਕੇ ਇਸ ਇਲਾਕੇ ਲੋਕ ਲੰਮਾ ਸਮਾਂ ਪਰੇਸ਼ਾਨੀ ਦਾ ਸਾਹਮਣਾ ਕਰਦੇ ਰਹੇ ਹਨ | ਇਲਾਕੇ ਦੇ ਕਿਸਾਨਾਂ ਵਲੋਂ ਵਿਭਾਗ ਅਤੇ ਸਰਕਾਰੀ ਨੁਮਾਇੰਦਿਆਂ ਦੇ ਚੱਕਰ ਲਗਾ ਲਗਾ ਕੇ ਬੜੀ ਮੁਸ਼ਕਿਲ ਨਾਲ ਇਸ ਨਹਿਰ ਦੀ ਖਿਲਾਈ ਪਿਛਲੇ ਦਿਨੀਂ ਕਰਵਾਈ ਗਈ ਸੀ, ਇਸ ਨਹਿਰ ਦੀ ਖਿਲਾਈ ਹੋਣ ਨਾਲ ਇਸ ਇਲਾਕੇ ਦੇ ਕਿਸਾਨਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ | ਸੰਬੰਧਿਤ ਵਿਭਾਗ ਵਲੋਂ ਨਹਿਰ ਦੀ ਖਿਲਾਈ ਕਰਕੇ ਇਸ ਨੂੰ ਡੂੰਘਿਆ ਕਰ ਦਿੱਤਾ ਗਿਆ ਪਰ ਇਸ ਦੇ ਕਿਨਾਰਿਆਂ ਨੂੰ ਸੁਰੱਖਿਤ ਰੱਖਣ ਵਿਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਗਈ, ਜਿਸ ਕਾਰਨ ਨਹਿਰ ਦੀ ਖਲਾਈ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਸੜਕ ਵਾਲੇ ਪਾਸਿਓਾ ਪਿੰਡ ਖਾਰਾ ਤੋਂ ਚੇਹਲਾ ਸਾਹਿਬ ਤੱਕ ਨਹਿਰ ਨੂੰ ਲਗਾਤਾਰ ਲੱਗ ਰਹੇ ਪਾਣੀ ਦੇ ਖੋਰੇ ਕਰਕੇ ਇਹ ਨਹਿਰ ਦੇ ਕਿਨਾਰੇ ਖੁਰਨੇ ਸ਼ੁਰੂ ਹੋ ਚੁੱਕੇ ਹਨ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਸ ਸਮੱਸਿਆ ਲਗਾਤਾਰ ਚੱਲਣ ਦੇ ਬਾਵਜੂਦ ਸੰਬੰਧਿਤ ਵਿਭਾਗ ਇਸ ਵੱਲ ਕੋਈ ਖਾਸ ਧਿਆਨ ਦਿੰਦਾ ਨਜ਼ਰ ਨਹੀਂ ਆ ਰਿਹਾ | ਦੱਸਣਾ ਬਣਦਾ ਹੈ ਕਿ ਨੈਸ਼ਨਲ ਹਾਈਵੇ 54 ਨੂੰ ਜਲੰਧਰ ਸ਼ਹਿਰ ਨਾਲ ਜੋੜਨ ਵਾਲੀ ਇਹ ਸੜਕ ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਵੱਡੇ ਅਤੇ ਛੋਟੇ ਵਾਹਣ ਲੰਘਦੇ ਹਨ ਅਤੇ ਰਾਤ ਦੇ ਸਮੇਂ ਵਿਚ ਜਦੋਂ ਵਾਹਨਾਂ ਦੀਆਂ ਲਾਈਟਾਂ ਜਗਦੀਆਂ ਹਨ ਤਾਂ ਨਹਿਰ ਦੇ ਖੁਰੇ ਕਿਨਾਰੇ ਨਹੀਂ ਦਿਸਦੇ ਇਹ ਵੀ ਦੱਸਣਾ ਬਣਦਾ ਹੈ ਕਿ ਨਹਿਰ ਦੇ ਕਿਨਾਰੇ ਤੇ ਸੁਰੱਖਿਆ ਦੇ ਮੱਦੇਨਜ਼ਰ ਲਗਾਈਆਂ ਗਈਆਂ ਬੁਰਜੀਆਂ ਵੀ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹਨ, ਜਿਸ ਕਰਕੇ ਨਹਿਰ ਦੇ ਕਿਨਾਰੇ ਬਿਲਕੁਲ ਸੜਕ ਦੇ ਨਾਲ ਲੱਗ ਚੁੱਕੇ ਹਨ | ਪਿੰਡ ਖਾਰਾ ਅਤੇ ਕਸਬਾ ਚੋਹਲਾ ਸਾਹਿਬ ਦੇ ਲੋਕਾਂ ਨਾਲ ਕੀਤੀ ਗਈ ਗੱਲਬਾਤ 'ਚ ਲੋਕਾਂ ਨੇ ਦੱਸਿਆ ਕਿ ਪਹਿਲਾਂ ਇਹ ਨਹਿਰ ਸੜਕ ਦੇ ਦੂਸਰੇ ਪਾਸੇ ਨੂੰ ਟੁੱਟਦੀ ਸੀ ਅਤੇ ਹੁਣ ਇਹ ਖਤਰਾ ਬਣਿਆ ਰਹਿੰਦਾ ਹੈ ਕਿ ਇਹ ਨਹਿਰ ਸੜਕ ਵਾਲੇ ਪਾਸੇ ਨੂੰ ਕਿਸੇ ਸਮੇਂ ਵੀ ਟੁੱਟ ਸਕਦੀ ਹੈ | ਲੋਕਾਂ ਨੇ ਦੱਸਿਆ ਕਿ ਹਨੇਰੇ ਸਵੇਰੇ ਅਕਸਰ ਹੀ ਅਣਜਾਣ ਰਾਹਗੀਰਾਂ ਨੂੰ ਇਹ ਸਮੱਸਿਆ ਤੋਂ ਬਹੁਤ ਮੁਸ਼ਕਿਲ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਜਿਨਾਂ ਲੋਕਾਂ ਨੂੰ ਇਸ ਨਹਿਰ ਦੇ ਕਿਨਾਰੇ ਖੁਰੇ ਹੋਣ ਬਾਰੇ ਪਤਾ ਹੈ ਉਹ ਸ਼ਾਮ ਦੇ ਵੇਲੇ ਇਥੋਂ ਲੰਘਣਾ ਸੁਰੱਖਿਅਤ ਨਹੀਂ ਸਮਝਦੇ ਅਤੇ ਉਹ ਨੈਸ਼ਨਲ ਹਾਈਵੇ ਤੋਂ ਸਰਹਾਲੀ ਦੇ ਰਸਤਿਓਾ ਹੋ ਕੇ ਵਾਪਸ ਇਸ ਰੋਡ ਉੱਪਰ ਆਉਂਦੇ ਹਨ ਤਾਂ ਜੋ ਉਹ ਸੁਰੱਖਿਤ ਆਪਣੇ ਸਥਾਨਾਂ ਵੱਲ ਪੁੱਜ ਸਕਣ | ਪਰ ਸਬੰਧਤ ਵਿਭਾਗ ਲੰਮੇ ਸਮੇਂ ਤੋਂ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਮਹਿਸੂਸ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਅਮਰੀਕ ਸਿੰਘ ਰੋਡ 'ਤੇ ਬਿਨ੍ਹਾਂ ਨਕਸ਼ਾ ਪਾਸ ਕਰਵਾਏ ਇਮਾਰਤ ਦੀ ਹੋ ਰਹੀ ਨਾਜਾਇਜ਼ ਉਸਾਰੀ 'ਤੇ ਕਾਰਵਾਈ <br/> ਅਗਲੀ ਖ਼ਬਰ ਡਾਈਟ ਕੈਰੋਂ ਵਿਖੇ 'ਮਿਸ਼ਨ ਸਮਰੱਥ 3.0' ਤਹਿਤ ਸਵੈ-ਨਾਮਜ਼ਦ ਸਕੂਲਾਂ ਦਾ ਵਿਸ਼ੇਸ਼ ਸਨਮਾਨ ਸਮਾਰੋਹ <br/>
Ad Position 24