15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅਮਰੀਕ ਸਿੰਘ ਰੋਡ 'ਤੇ ਬਿਨ੍ਹਾਂ ਨਕਸ਼ਾ ਪਾਸ ਕਰਵਾਏ ਇਮਾਰਤ ਦੀ ਹੋ ਰਹੀ ਨਾਜਾਇਜ਼ ਉਸਾਰੀ 'ਤੇ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 28-03-2026
ਬਠਿੰਡਾ, 27 ਮਾਰਚ (ਰੋਮਾਣਾ)- ਨਗਰ ਨਿਗਮ ਦੀ ਬਿਲਡਿੰਗ ਬਰਾਂਚ ਟੀਮ ਵਲੋਂ ਅਮਰੀਕ ਸਿੰਘ ਰੋਡ ਵਿਖੇ ਸਥਿਤ ਇਕ ਇਮਾਰਤ ਦੀ ਪਹਿਲੀ ਮੰਜ਼ਿਲ ਉਪਰ ਹੋ ਰਹੀ ਨਾਜਾਇਜ਼ ਉਸਾਰੀ 'ਤੇ ਪੀਲਾ ਪੰਜਾ ਚਲਾਇਆ ਗਿਆ | ਨਿਗਮ ਅਧਿਕਾਰੀਆਂ ਅਨੁਸਾਰ ਉਨ੍ਹਾਂ ਵਲੋਂ ਉਕਤ ਇਮਾਰਤ ਦੇ ਮਾਲਕ ਨੂੰ ਪਹਿਲਾਂ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ, ਤੇ ਇਮਾਰਤ ਨੂੰ ਸੀਲ ਕੀਤਾ ਗਿਆ ਸੀ | ਪਰ ਇਸ ਦੇ ਬਾਵਜੂਦ ਉਸਾਰੀ ਦਾ ਕੰਮ ਨਹੀਂ ਰੋਕਿਆ ਗਿਆ | ਇਸ ਤੋਂ ਬਾਅਦ ਅਧਿਕਾਰੀਆਂ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਮੌਕੇ 'ਤੇ ਜੇ.ਸੀ.ਬੀ. ਮਸ਼ੀਨ ਰਾਹੀ ਗੈਰ-ਕਾਨੂੰਨੀ ਤੌਰ 'ਤੇ ਬਣ ਰਹੇ ਹਿੱਸੇ ਨੂੰ ਢਾਹ ਦਿੱਤਾ ਹੈ | ਇਸ ਕਾਰਵਾਈ ਦੌਰਾਨ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਪੁਲਿਸ ਫੋਰਸ ਵੀ ਮੌਕੇ 'ਤੇ ਮੌਜੂਦ ਰਹੀ | ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਨਗਰ ਨਿਗਮ ਦੇ ਅਧਿਕਾਰੀ ਏਟੀਪੀ ਮਨੋਜ ਕੁਮਾਰ, ਬਿਲਡਿੰਗ ਇੰਸਪੈਕਟਰ ਅਵਤਾਰ ਸਿੰਘ ਅਤੇ ਡਰਾਫਟਸਮੈਨ ਸਤੀਸ਼ ਕੁਮਾਰ ਮੌਕੇ 'ਤੇ ਮੌਜੂਦ ਰਹੇ, ਨੇ ਦੱਸਿਆ ਕਿ ਅਮਰੀਕ ਸਿੰਘ ਰੋਡ ਵਿਖੇ ਮਿੱਤਲ ਟਿੰਬਰ ਮਰਚੈਂਟਸ ਨਾਮ ਦੀ ਇਕ ਇਮਾਰਤ ਉਪਰ ਮਾਲਕ ਵਲੋਂ ਬਿਨ੍ਹਾਂ ਨਕਸ਼ਾ ਪਾਸ ਕਰਵਾਏ ਨਜਾਇਜ਼ ਉਸਾਰੀ ਕੀਤੀ ਜਾ ਰਹੀ ਸੀ | ਉਨ੍ਹਾਂ ਵਲੋਂ ਮਾਲਕ ਨੂੰ ਕਈ ਵਾਰ ਨੋਟਿਸ ਭੇਜੇ ਗਏ ਸਨ, ਇਮਾਰਤ ਨੂੰ ਸੀਲ ਕਰਦੇ ਹੋਏ ਤਿੰਨ ਦਿਨ ਦਾ ਸਮਾਂ ਵੀ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਇਮਾਰਤ ਦੀ ਉਸਾਰੀ ਦਾ ਕੰਮ ਜਾਰੀ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਜਾਇਜ਼ ਉਸਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਰਿਟੇਲ ਕੈਮਿਸਟਾਂ ਦੇ ਹਿੱਤ ਸਭ ਤੋਂ ਉੱਪਰ, ਹਰ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਹੱਲ-ਅਸ਼ੋਕ ਬਾਲਿਆਂਵਾਲੀ... ਅਗਲੀ ਖ਼ਬਰ ਨਿਖਾਸੂ ਨਹਿਰ ਦੇ ਕਿਨਾਰੇ ਖੁਰੇ ਹੋਣ ਕਾਰਨ ਕਿਸੇ ਵਕਤ ਵੀ ਵਾਪਰ ਸਕਦੈ ਵੱਡਾ ਹਾਦਸਾ
Ad Position 24