14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਨਜਿੰਦਰ ਕੋਰ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਵਲੋਂ ਹਰੀਕੇ ਪੱਤਣ ਵਿਖੇ ਰੋਸ ਮਾਰਚ ਕੀਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-03-2026

ਪੰਜਾਬ ਸਰਕਾਰ ਦਾ ਆਸ਼ਾ ਵਰਕਰਜ਼ ਲਈ ਦੁੱਗਣੇ ਭੱਤਿਆਂ ਦਾ ਵਾਅਦਾ ਵਫ਼ਾ ਨਹੀ ਹੋਇਆ

ਹਰੀਕੇ ਪੱਤਣ, 28 ਮਾਰਚ (ਸੰਜੀਵ ਕੁੰਦਰਾ)- ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਮਨਜਿੰਦਰ ਕੌਰ ਹਰੀਕੇ, ਵੀਰਪਾਲ ਕੌਰ ਭੱਗੂਪੁਰ, ਅਮਨਦੀਪ ਕੌਰ ਤਲਵੰਡੀ, ਸਰਬਜੀਤ ਕੌਰ ਘਰਿਆਲੀ, ਰਾਜਵਿੰਦਰ ਕੌਰ ਬੋਪਾਰਾਏ ਦੀ ਅਗਵਾਈ ਵਿਚ ਹਰੀਕੇ ਸਿਵਲ ਹਸਪਤਾਲ ਵਿਖੇ ਇਕੱਠੇ ਹੋ ਕੇ ਹਰੀਕੇ ਪੱਤਣ ਵਿਚ ਰੋਸ ਮਾਰਚ ਕੀਤਾ ਗਿਆ | ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਚਾਰ ਸਾਲ ਦੇ ਕਾਰਜ ਕਾਲ ਵਿਚ ਜੋ ਵਰਕਰਾਂ ਤੋੋਂ ਸਿਹਤ ਵਿਭਾਗ ਵਿਚ ਬਿਨਾਂ ਭੱਤਿਆਂ ਤੇ ਕੰਮ ਲਿਆ ਹੈ, ਉਸਦੀ ਭਰਪਾਈ ਈ ਕੌਣ ਕਰੇਗਾ | ਇਸ ਦੀ ਮੋਰਚਾ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਖਜ਼ਾਨੇ ਵਿਚ ਬਣਦੇ ਹੱਕਾਂ ਲਈ ਗੱਲਬਾਤ ਕਰਨ ਲਈ ਤਿਆਰ ਨਹੀਂ | ਮੰਗਾਂ ਵਿਚ ਪੇ ਕਮਿਸ਼ਨ ਅਨੁਸਾਰ ਉਜਰਤ ਦਾ ਕਾਨੂੰਨ ਲਾਗੂ ਕਰਦਿਆਂ 28 ਹਜ਼ਾਰ ਰੁਪਏ ਤੱਕ ਡੀ.ਸੀ. ਰੇਟ ਲਾਗੂ ਕਰਨ, ਸੇਵਾਮੁਕਤੀ ਤੇ ਹਰਿਆਣਾ ਦੀ ਤਰਜ਼ 'ਤੇ ਸਹਾਇਤਾ ਫੰਡ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, ਕੀਤੇ ਵਾਅਦੇ ਅਨੁਸਾਰ 2500 ਰੁਪਏ ਡਬਲ ਕਰਨਾ, ਫੈਸੀਲਿਟੇਟਰਜ ਦਾ ਦੁਗਣਾ ਕੀਤਾ ਟੂਰ ਮਨੀ ਦਾ ਨੋਟੀਫਿਕੇਸ਼ਨ ਜਾਰੀ ਕਰਨਾ, 62 ਸਾਲ ਉਮਰ ਹੱਦ ਪਾਲਿਸੀ ਵਿਚ ਦੀ ਕਲਾਸ ਫੋਰ ਦੀ ਹਰ ਕੈਟਾਗਿਰੀ ਵਿਚ ਭਰਤੀ 'ਤੇ 10 ਫੀਸਦੀ ਕੋਟਾ ਦਿੱਤਾ ਜਾਵੇ | ਇਨ੍ਹਾਂ ਮੰਗਾਂ ਲਈ 16 ਮਾਰਚ ਤੋੋਂ 28 ਮਾਰਚ ਤੱਕ ਪੰਜਾਬ ਸਰਕਾਰ ਦੇ ਲਗਾਤਾਰ ਕੰਮਾਂ ਦਾ ਮੁਕੰਮਲ ਬਾਈਕਾਟ ਕੀਤ ਗਿਆ ਸੀ | ਪੰਜਾਬ ਸਰਕਾਰ ਦੇ ਸੰਯੁਕਤ ਪ੍ਰਮੁੱਖ ਸਕੱਤਰ, ਐੱ.ਡੀ. ਮੈਡਮ ਮੋਨਿਕਾ ਬੱਬਰ ਦੇ 25 ਮਾਰਚ ਵਾਲੀ ਮੀਟਿੰਗ ਵਿਚ ਦਿੱਤੇ ਹੋਏ ਭਰੋਸੇ 'ਤੇ ਰੋਸ ਰੈਲੀਆਂ ਕਰਦੇ ਹੋਏ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਅਤੇ 1 ਅਪ੍ਰੈਲ ਨੂੰ ਕਾਮਰੇਡ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸਾਂਝੇ ਮੋਰਚੇ ਦੀ ਮੀਟਿੰਗ ਬੁਲਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਰਕਰਾਂ ਮੰਗਾਂ ਪ੍ਰਤੀ ਨਾ ਪੱਖੀ ਹੁੰਗਾਰੇ ਖਿਲਾਫ ਧੂਰੀ ਹਲਕੇ ਵਿਚ ਪੱਕੇ ਮੋਰਚੇ ਲਗਾ ਕਿ ਵੱਡੇ ਐਕਸ਼ਨ ਉਲੀਕੇ ਜਾਣਗੇ | ਇਸ ਮੌਕੇ ਗੁਰਪ੍ਰੀਤ ਕੌਰ, ਊਸ਼ਾ ਰਾਣੀ, ਨਰਿੰਦਰ ਕੌਰ, ਪਰਮਜੀਤ ਕੌਰ, ਅਮਰੀਕ ਕੌਰ, ਜਸਬੀਰ ਕੌਰ, ਲਖਵਿੰਦਰ ਕੌਰ, ਸੋਮਾ ਚੂਸਲੇਵੜ, ਸ਼ਰਨਜੀਤ ਕੌਰ, ਰਾਜਬੀਰ ਕੌਰ, ਪਰਮਿੰਦਰ ਕੌਰ, ਰਮਨਦੀਪ ਕੌਰ, ਗੁਰਮੀਤ ਕੌਰ, ਰਾਜਵਿੰਦਰ ਕੌਰ ਬਰਵਾਲਾ, ਮਮਤਾ ਰਾਣੀ, ਕੁਲਵੰਤ ਕੌਰ, ਕੁਲਵਿੰਦਰ ਕੌਰ, ਰਾਜ ਕੌਰ, ਮਨਵਿੰਦਰ ਕੌਰ, ਕਿ੍ਸ਼ਨਾ, ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਰਣਜੀਤ ਕੌਰ ਕੋਟਦਾਤਾ, ਰਾਜਬੀਰ ਸੁਪਰਵਾਈਜ਼ਰ, ਗੁਰਪ੍ਰੀਤ ਸੁਪਰਵਾਈਜ਼ਰ ਅਤੇ ਪੰਜਾਬ ਸੁਬਾਰਡੀਨੇਟ ਸਰਸਵਿਜ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਰਜ ਸਿੰਘ ਕੈਰੋਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਤੇ ਡੀਜ਼ਲ ਮੁੱਕਣ ਕਾਰਨ ਝਬਾਲ ਖੇਤਰ ਦੇ ਕਈ ਪੰਪ ਬੰਦ <br/> ਅਗਲੀ ਖ਼ਬਰ ਸੁਖਪਾਲ ਸਿੰਘ ਗਾਬੜੀਆ ਨੂੰ ਸੂਬਾ ਸਕੱਤਰ ਬਣਨ 'ਤੇ ਵੱਖ-ਵੱਖ ਅਕਾਲੀ ਆਗੂਆਂ ਨੇ ਕੀਤਾ ਸਨਮਾਨਿਤ
Ad Position 24