ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਰਾਜ ਸਭਾ ਵਿਚ ਸੱਤਾਧਾਰੀ 'ਆਪ' ਦੇ ਪੰਜਾਬ ਤੋਂ ਚਾਰ ਮੈਂਬਰ ਹਨ, ਜਦੋਂਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਕੋਲ ਰਾਜ ਸਭਾ 'ਚ ਡਿਪਟੀ ਲੀਡਰ ਦਾ ਅਹੁਦਾ ਹੈ ਅਤੇ ਉਨ੍ਹਾਂ ਨੂੰ ਰਾਜ ਸਭਾ 'ਚ ਲੋਕ ਮੁੱਦਿਆਂ 'ਤੇ ਬੋਲਣ ਦਾ ਸਮਾਂ ਮਿਲਦਾ ਹੈ, ਪਰ ਬੀਤੇ ਸਮੇਂ 'ਚ ਰਾਜ ਸਭਾ 'ਚ ਰਾਘਵ ਚੱਢਾ ਵਲੋਂ ਕੁਝ ਅਜਿਹੇ ਲੋਕ ਮੁੱਦੇ ਚੁੱਕੇ ਗਏ, ਜੋ 'ਆਪ' ਦੇ ਏਜੰਡੇ ਤੋਂ ਬਾਹਰੇ ਸਨ | ਇਸ ਕਾਰਨ 'ਆਪ' ਦੇ ਲੀਡਰਾਂ ਤੇ ਭਾਜਪਾ ਨਾਲ ਮਿਲੇ ਹੋਣ ਤੱਕ ਇਲਜ਼ਾਮ ਲਗਾ ਦਿੱਤੇ | ਅਸਲ ਵਿਚ 'ਆਪ' ਦੇ ਲੀਡਰ ਰਾਜ ਸਭਾ ਵਿਚ ਰਾਘਵ ਚੱਢਾ ਵਲੋਂ ਦੇਸ਼ ਦੇ ਲੋਕਾਂ ਲਈ ਰਾਜ ਸਭਾ 'ਚ ਚੁੱਕੇ ਮੁੱਦਿਆਂ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਅਤੇ ਉਨ੍ਹਾਂ 'ਤੇ ਭਾਜਪਾ ਨਾਲ ਰਲੇ ਹੋਣ ਡਰਨ ਤੱਕ ਦੇ ਦੋਸ਼ ਲਾ ਰਹੇ ਹਨ ਤੇ ਸ਼ਰੇਆਮ ਕਹਿ ਰਹੇ ਹਨ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰ ਗਏ ਹਨ ਅਤੇ ਇਸੇ ਹੀ ਕਰਕੇ 'ਆਪ' ਨੇ ਇਕ ਸਖ਼ਤ ਫ਼ੈਸਲੇ ਰਾਹੀਂ ਰਾਜ ਸਭਾ ਵਿਚ ਲਿਖ ਕੇ ਦੇ ਦਿੱਤਾ ਹੈ ਕਿ ਰਾਘਵ ਚੱਢਾ ਨੂੰ ਡਿਪਟੀ ਲੀਡਰ ਵਜੋਂ ਰਾਜ ਸਭਾ 'ਚ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ ਦੇ ਨਾਲਨਾਲ ਰਾਜ ਸਭਾ ਵਿਚ ਡਿਪਟੀ ਲੀਡਰ ਦਾ ਅਹੁਦਾ ਅਸ਼ੋਕ ਮਿੱਤਲ ਨੂੰ ਦੇ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 'ਆਪ' ਵਲੋਂ ਰਾਘਵ ਚੱਢਾ ਦੇ ਰਾਜ ਸਭਾ ਬੋਲਣ ਦੇ ਅਧਿਕਾਰ ਖੋਹਣ ਅਤੇ ਉਨ੍ਹਾਂ ਦੀ ਜਗ੍ਹਾ 'ਤੇ ਡਿਪਟੀ ਲੀਡਰ ਅਸ਼ੋਕ ਮਿੱਤਲ ਨੂੰ ਬਣਾਉਣ ਵਾਲੇ ਫ਼ੈਸਲੇ ਦੀ ਫੈਸਲੇ ਦੀ ਨਿੰਦਾ ਕੀਤੀ ਅਤੇ ਇਸ ਪਿੱਛੇ ਗਹਿਰੀ ਨੀਤੀ ਹੋਣ ਦਾ ਸ਼ੰਕਾ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ |