ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮਾਂ ਦੇ ਚੌਥੇ ਦਿਨ ਦੇ ਕਥਾ ਕੀਰਤਨ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ, ਮੈਨੈਜ਼ਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਹਰਜਿੰਦਰ ਸਿੰਘ ਪੱਟੀ ਅਤੇ ਸ਼ਹਿਰ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਵਡਮੁੱਲੇ ਸਹਿਯੋਗ ਤੇ ਉਤਸ਼ਾਹ ਸਦਕਾ ਸ਼ਰਧਾਪੂਰਵਕ ਗੁਰਦੁਆਰਾ ਖ਼ੂਹ ਬੀਬੀ ਭਾਨੀ ਜੀ ਮੁਹੱਲਾ ਜਸਵੰਤ ਸਿੰਘ ਵਿਖੇ ਕਰਵਾਏ ਗਏ | ਇਸ ਮੌਕੇ ਸਮਾਗਮ ਦੌਰਾਨ ਬੀਬੀ ਭਾਨੀ ਜੀ ਕੀਰਤਨੀ ਜਥਾ (ਬੀਬੀਆਂ), ਬੀਬੀ ਅਰਵਿੰਦਰ ਕੌਰ ਅੰਮਿ੍ਤਸਰ, ਭਾਈ ਗੁਰਨਾਮ ਸਿੰਘ ਬੈਂਕਾ ਹਜ਼ੂਰੀ ਰਾਗੀ ਤਰਨ ਤਾਰਨ, ਗਿ. ਸਾਹਿਬ ਸਿੰਘ ਲਖਣਾ ਕਥਾਵਾਚਕ ਅਤੇ ਭਾਈ ਵੀਰਪਾਰਸ ਸਿੰਘ ਲੁਧਿਆਣਾ ਆਦਿ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਿਆ | ਸਮਾਗਮਾਂ ਦੀ ਸਫਲਤਾ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਦੇ ਜਤਿੰਦਰ ਸਿੰਘ ਨਾਗਪਾਲ, ਰਵਿੰਦਰ ਸਿੰਘ, ਸੁਖਬੀਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਲੈਕਚਰਾਰ ਕੁਲਵਿੰਦਰ ਸਿੰਘ ਲਵਲੀ, ਰਜਿੰਦਰ ਸਿੰਘ ਬੇਦੀ, ਸੁਖਦੀਪ ਸਿੰਘ ਜੌਨੀ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਗੁਲਾਟੀ, ਸੁਖਵਿੰਦਰ ਸਿੰਘ ਵਿੱਕੀ, ਸਰਬਜੀਤ ਸਿੰਘ ਪਨੇਸਰ, ਕਰਨਜੀਤ ਸਿੰਘ ਰਾਜੂ, ਬਲਬੀਰ ਸਿੰਘ ਵਿੱਕੀ, ਗੁਨਦੀਪ ਸਿੰਘ, ਹਰਸਿਮਰਨ ਸਿੰਘ, ਅਰਵਿੰਦਰ ਸਿੰਘ ਮੌਜੀ, ਨਵਨੀਨ ਸਿੰਘ ਨਵੀ, ਮਨਦੀਪ ਸਿੰਘ ਮਨੀ, ਅਮਰਜੀਤ ਸਿੰਘ ਆਦਿ ਮੈਂਬਰਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਅਮਨਦੀਪ ਸਿੰਘ, ਬੀਬੀ ਭਾਨੀ ਜੀ ਨੌਜਵਾਨ ਸੇਵਕ ਜਥਾ, ਸਮੂਹ ਮੁਹੲੱਲਾ ਨਿਵਾਸੀ ਸੰਗਤ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸ਼ਰਧਾਪੂਰਵਕ ਸੇਵਾ ਨਿਭਾਈ |