31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਾਬਾਲਗ ਲੜਕੀਆਂ ਦੇ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 04-04-2026
ਤਰਨ ਤਾਰਨ, 3 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਨਾਬਾਲਗ ਲੜਕੀਆਂ ਦੇ ਵਿਆਹ ਕਰਵਾਉਣ ਦੇ 2 ਵੱਖ-ਵੱਖ ਮਾਮਲਿਆਂ ਦੀ ਸ਼ਿਕਾਇਤ ਮਿਲਣ 'ਤੇ ਜਾਂਚ ਤੋਂ ਬਾਅਦ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਚੇਅਰਪਰਸਨ ਚਿਲਡਰਨ ਵੈਲਫੇਅਰ ਕਮੇਟੀ ਤਰਨ ਤਾਰਨ ਅਮਨਪ੍ਰੀਤ ਕੌਰ ਨੇ ਦਸਿਆ ਕਿ ਬਾਲ ਕਮੇਟੀ ਤਰਨ ਤਾਰਨ ਨੂੰ ਸ਼ਿਕਾਇਤ ਪ੍ਰਾਪਤ ਹੋਈ ਕਿ ਨਾਲਾਬਗ ਲੜਕੀ ਮਨਪ੍ਰੀਤ ਕੌਰ ਜਿਸ ਦੀ ਜਮਨ ਤਾਰੀਖ 1 ਫਰਵਰੀ 2012 ਹੈ ਅਤੇ ਜੋ ਪਿੰਡ ਤੂਤ ਜ਼ਿਲ੍ਹਾ ਤਰਨ ਤਾਰਨ ਦੀ ਰਹਿਣ ਵਾਲੀ ਹੈ | ਕਾਨੂੰਨੀ ਉਮਰ ਘੱਟ ਹੋਣ ਦੇ ਬਾਵਯੂਦ ਉਸ ਦਾ ਵਿਆਹ ਕਰ ਦਿੱਤਾ ਗਿਆ ਹੈ, ਜੋ ਕਿ ਗੈਰ ਕਾਨੂੰਨੀ ਹੈ ਅਤੇ ਸਜਾਯੋਗ ਅਪਰਾਧ ਹੈ | ਥਾਣਾ ਗੋਇੰਦਵਾਲ ਦੇ ਏ.ਐੱਸ.ਆਈ | ਪ੍ਰਗਟ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਨਾਬਾਲਗ ਲੜਕੀ ਦਾ ਵਿਆਹ ਕਰਵਾਉਣ ਵਿਚ ਭੂਮਿਕਾ ਨਿਭਾਉਣ ਵਾਲੇ ਸਾਉਣ ਸਿੰਘ ਵਾਸੀ ਪਿੰਡ ਤੂਤ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸੇ ਤਰ੍ਹਾਂ ਅਮਨਪ੍ਰੀਤ ਕੌਰ ਨੇ ਇਕ ਹੋਰ ਮਾਮਲੇ ਵਿਚ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਪਾਸ ਇਕ ਸ਼ਿਕਾਇਤ ਪ੍ਰਾਪਤ ਹੋਈ ਹੈ ਜਿਸ ਵਿਚ ਨਾਬਾਲਗ ਬੱਚੀ ਪਲਕਪ੍ਰੀਤ ਕੌਰ, ਜਿਸ ਦੀ ਉਮਰ 15 ਸੈਲ ਹੈ ਅਤੇ ਜੋ ਪਿੰਡ ਮੱਲ੍ਹੀਆ ਜ਼ਿਲ੍ਹਾ ਤਰਨ ਤਾਰਨ ਦੀ ਰਹਿਣ ਵਾਲੀ ਹੈ | ਕਾਨੂੰਨੀ ਤੌਰ 'ਤੇ ਉਮਰ ਘੱਟ ਹੋਣ ਦੇ ਬਾਵਯੂਦ ਉਸਦਾ ਵਿਆਹ ਕਰ ਦਿੱਤਾ ਗਿਆ ਹੈ, ਜੋ ਕਿ ਗੈਰ ਕਾਨੂੰਨੀ ਹੈ | ਜਾਂਚ ਅਧਿਕਾਰੀ ਐੱਸ.ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਕੁਲਵਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਕੱਲ੍ਹਾ, ਹਰਭੇਜ ਸਿੰਘ ਗ੍ਰੰਥੀ ਗੁਰਦੁਆਰਾ ਚਰਨ ਕਮਲ ਸਾਹਿਬ ਪਿੰਡ ਸ਼ੇਖਚੱਕ, ਕੋਮਲਪ੍ਰੀਤ ਸਿੰਘ ਪੁੱਤਰ ਕਮਲਦੀਪ ਸਿੰਘ ਵਾਸੀ ਮੱਲੀਆ, ਸੰਦੀਪ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਕੱਲ੍ਹਾ ਖਿਲਾਪ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਡੀ.ਐਨ. ਮਾਡਲ ਸਕੂਲ ਨੇ ਨਵਾਂ ਅਕਾਦਮਿਕ ਸੈਸ਼ਨ 2026-27 ਕੀਤਾ ਸ਼ੁਰੂ <br/> ਅਗਲੀ ਖ਼ਬਰ ਪਿਸਟਲਾਂ ਅਤੇ ਹੈਰੋਇਨ ਸਮੇਤ 6 ਵਿਅਕਤੀ ਗਿ੍ਫ਼ਤਾਰ
Ad Position 24