15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਅੰਨਦਾਤੇ ਦੀਆਂ ਚਿੰਤਾਵਾਂ ਵਧਾਈਆਂ <br/>

Ad Position 21
No active advertisement
ਅਜੀਤ ਡੈਸਕ 05-04-2026
ਚੋਗਾਵਾਂ, 4 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਬਾਰਡਰ ਬੈਲਟ ਦੇ ਸਰਹੱਦੀ ਪਿੰਡ ਕੱਕੜ, ਮੰਜ, ਰਾਣੀਆਂ ਵਿਚ ਅੱਜ ਤੇਜ਼ ਬਾਰਿਸ਼ ਤੇ ਗੜੇ੍ਹਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਕਾਫੀ ਵਧਾ ਦਿੱਤਾ ਹੈ | ਹੋਰਨਾਂ ਕਈ ਇਲਾਕਿਆਂ ਵਿਚ ਗੜ੍ਹੇਮਾਰੀ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਨਾਲ ਫ਼ਸਲ ਨੂੰ ਹੋਰ ਵੀ ਨੁਕਸਾਨ ਪਹੁੰਚਣ ਦਾ ਡਰ ਬਣ ਗਿਆ ਹੈ | ਇਸ ਸਮੇਂ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਕਟਾਈ ਲਈ ਤਿਆਰ ਖੜੀ ਸੀ ਪਰ ਅਚਾਨਕ ਆਏ ਮੌਸਮੀ ਬਦਲਾਅ ਨੇ ਕਿਸਾਨਾਂ ਦੇ ਸਾਹ ਰੋਕ ਦਿੱਤੇ ਹਨ | ਤੇਜ਼ ਹਵਾ ਅਤੇ ਮੀਂਹ ਕਾਰਨ ਕਈ ਪਿੰਡਾਂ ਵਿਚ ਕਣਕ ਦੀ ਫ਼ਸਲ ਧਰਤੀ ਨਾਲ ਲੱਗ ਗਈ ਹੈ, ਜਿਸ ਨਾਲ ਉਪਜ ਘਟਣ ਦਾ ਖ਼ਤਰਾ ਬਣ ਗਿਆ ਹੈ | ਇਸ ਸਬੰਧੀ ਪਿੰਡ ਕੱਕੜ ਦੇ ਕਿਸਾਨ ਸਾਹਿਬ ਸਿੰਘ ਤੇ ਜਸਬੀਰ ਸਿੰਘ ਰਾਣੀਆ ਨੇ ਕਿਹਾ ਕਿ ਪਹਿਲਾਂ ਹੜ੍ਹਾਂ ਦੀ ਮਾਰ ਤੇ ਹੁਣ ਮੀਂਹ ਤੇ ਗੜ੍ਹੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਜੇਕਰ ਮੌਸਮ ਜਲਦੀ ਸਾਫ਼ ਨਾ ਹੋਇਆ ਤਾਂ ਨੁਕਸਾਨ ਹੋਰ ਵੱਧ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਡਾਲਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਿਸਾਨ ਤੇ ਬੀਬੀਆਂ ਦੀ ਨਵੀਂ ਕਮੇਟੀ ਦਾ ਗਠਨ <br/> ਅਗਲੀ ਖ਼ਬਰ ਮੰਦਰ ਬਾਵਾ ਲਾਲ ਮਜੀਠਾ ਵਿਖੇ ਭਗਵਾਨ ਹਨੂੰਮਾਨ ਦਾ ਜਨਮ ਉਤਸਵ ਮਨਾਇਆ <br/>
Ad Position 24