ਮਜੀਠਾ, 4 ਅਪ੍ਰੈਲ (ਜਗਤਾਰ ਸਿੰਘ ਸਹਿਮੀ)-ਹਲਕਾ ਮਜੀਠਾ ਦੇ ਪਿੰਡ ਭੋਮਾ ਸਥਿਤ ਬਾਬਾ ਰੋਡਾ ਦੀ ਸਮਾਧ ਨੇੜਿਓਾ ਖੇਤਾਂ ਵਿਚੋਂ ਦੋ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਹੈ | ਪੁਲਿਸ ਥਾਣਾ ਮਜੀਠਾ ਵਿਖੇ ਤਾਇਨਾਤ ਏਐਸਆਈ ਮੇਜਰ ਸਿੰਘ ਨੇ ਉਕਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਭੋਮਾ ਸਥਿਤ ਸਮਾਧ ਬਾਬਾ ਰੋਡਾ ਨਜ਼ਦੀਕ ਖੇਤਾਂ ਵਿਚ ਦੋ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾ ਮਿਲੀਆਂ ਹਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਉਮਰ ਲਗਭਗ 40 ਤੋਂ 50 ਸਾਲ ਦੱਸੀ ਜਾ ਰਹੀ ਹੈ | ਉਸ ਨੇ ਗਰੇ ਰੰਗ ਦਾ ਕੁੜਤਾ ਅਤੇ ਸਲੇਟੀ ਰੰਗ ਦਾ ਪਜਾਮਾ ਪਹਿਣਿਆ ਹੋਇਆ ਸੀ | ਦੂਜੇ ਵਿਅਕਤੀ ਦੀ ਉਮਰ ਲਗਭਗ 35 ਤੋਂ 40 ਸਾਲ ਹੈ | ਉਸ ਨੇ ਲਾਲ ਰੰਗ ਦੀ ਪੈਂਟ ਅਤੇ ਹਰੇ ਰੰਗ ਦੀ ਕੋਟੀ ਪਹਿਨੀ ਹੋਈ ਸੀ ਤੇ ਦੋਵਾਂ ਦੇ ਵਾਲ ਕੱਟੇ ਹੋਏ ਹਨ | ਦੋਵਾਂ ਵਿਅਕਤੀਆਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ | ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਅੰਮਿ੍ਤਸਰ ਦੇ ਮੁਰਦਾਖਾਨੇ ਵਿਚ ਰੱਖਿਆ ਗਿਆ ਹੈ | ਏਐਸਆਈ ਮੇਜਰ ਸਿੰਘ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਨ੍ਹਾਂ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਥਾਣਾ ਮਜੀਠਾ ਵਿਖੇ ਮੁਨਸ਼ੀ ਨਾਲ ਰਾਬਤਾ ਕਰੇ | ਇਸ ਨਾਲ ਪਰਿਵਾਰਕ ਮੈਂਬਰਾਂ ਨੂੰ ਲਾਸ਼ਾਂ ਸੌਂਪਣ ਵਿਚ ਆਸਾਨੀ ਹੋਵੇਗੀ |