ਤਰਨ ਤਾਰਨ, 5 ਅਪ੍ਰੈਲ (ਹਰਿੰਦਰ ਸਿੰਘ)-ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮਾਂ ਦੇ ਛੇਵੇਂ ਦਿਨ ਦੇ ਗੁਰਮਤਿ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ, ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਹਰਜਿੰਦਰ ਸਿੰਘ ਪੱਟੀ ਅਤੇ ਸ਼ਹਿਰ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਵਡਮੁੱਲੇ ਸਹਿਯੋਗ ਤੇ ਉਤਸ਼ਾਹ ਸਦਕਾ ਸ਼ਰਧਾਪੂਰਵਕ ਗੁਰਦੁਆਰਾ ਸਿੰਘ ਸਭਾ ਆਫੀਸਰ ਐਵੇਨਿਊ ਵਿਖੇ ਕਰਵਾਏ ਗਏ | ਸਮਾਗਮ ਦੌਰਾਨ ਹਰਕੀਰਤ ਸਿੰਘ, ਗੁਣਤਾਸ ਸਿੰਘ, ਬੱਚਿਆਂ ਦਾ ਕੀਰਤਨੀ ਜਥਾ, ਗਿਆਨੀ ਹੀਰਾ ਸਿੰਘ ਗ੍ਰੰਥੀ, ਭਾਈ ਰਣਬੀਰ ਸਿੰਘ ਹਜ਼ੂਰੀ ਰਾਗੀ ਤਰਨ ਤਾਰਨ, ਗਿ. ਸਤਪਾਲ ਸਿੰਘ ਹੈੱਡ ਗ੍ਰੰਥੀ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ, ਗਿ. ਸੰਤੋਖ ਸਿੰਘ ਕਥਾਵਾਚਕ ਤੇ ਭਾਈ ਸੁਖਵੰਤ ਸਿੰਘ ਹਜ਼ੂਰੀ ਰਾਗੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਆਦਿ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਤੇ ਕਥਾਵਾਚਕਾਂ ਨੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਿਆ | ਸਮਾਗਮਾਂ ਦੀ ਸਫਲਤਾ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਦੇ ਜਤਿੰਦਰ ਸਿੰਘ ਨਾਗਪਾਲ, ਰਵਿੰਦਰ ਸਿੰਘ, ਸੁਖਬੀਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਲੈਕਚਰਾਰ ਕੁਲਵਿੰਦਰ ਸਿੰਘ ਲਵਲੀ, ਰਜਿੰਦਰ ਸਿੰਘ ਬੇਦੀ, ਸੁਖਦੀਪ ਸਿੰਘ ਜੌਨੀ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਗੁਲਾਟੀ, ਸੁਖਵਿੰਦਰ ਸਿੰਘ ਵਿੱਕੀ, ਸਰਬਜੀਤ ਸਿੰਘ ਪਨੇਸਰ, ਕਰਨਜੀਤ ਸਿੰਘ ਰਾਜੂ, ਬਲਬੀਰ ਸਿੰਘ ਵਿੱਕੀ, ਗੁਨਦੀਪ ਸਿੰਘ, ਹਰਸਿਮਰਨ ਸਿੰਘ, ਅਰਵਿੰਦਰ ਸਿੰਘ ਮੌਜੀ, ਨਵਨੀਨ ਸਿੰਘ ਨਵੀ, ਮਨਦੀਪ ਸਿੰਘ ਮਨੀ, ਅਮਰਜੀਤ ਸਿੰਘ ਆਦਿ ਮੈਂਬਰਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਮੇਹਰ ਸਿੰਘ, ਸਰਬਰਿੰਦਰ ਸਿੰਘ ਕੌਂਸਲਰ, ਸਿਮਰਨਜੀਤ ਸਿੰਘ, ਜਸਮੀਤ ਸਿੰਘ, ਬਲਜੀਤ ਸਿੰਘ, ਸਾਹਿਬ ਸਿੰਘ, ਹਰਪਾਲ ਸਿੰਘ, ਕਪਤਾਨ ਸਿੰਘ, ਗੁਰਮਿੰਦਰ ਸਿੰਘ, ਨਰਿੰਦਰ ਸਿੰਘ, ਕੁਲਵੰਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸ਼ਰਧਾਪੂਰਵਕ ਸੇਵਾ ਨਿਭਾਈ | ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ |