ਸ਼ਾਹਬਾਜ਼ਪੁਰ, 5 ਅਪ੍ਰੈਲ (ਪਰਦੀਪ ਬੇਗੇਪੁਰ)-ਵਿਧਾਨ ਸਭਾ ਹਲਕਾ ਖਡੂਰ ਦੇ ਪਿੰਡ ਸ਼ਾਹਬਾਜ਼ਪੁਰ ਵਿਖੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਦੇੇ ਗ੍ਰਹਿ ਵਿਖੇ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਖਡੂਰ ਸਾਹਿਬ ਦੀ ਅਗਵਾਈ 'ਚ ਮੀਟਿੰਗ ਹੋਈ, ਜਿਸ ਵਿਚ ਕ੍ਰਵਲਜੀਤ ਸਿੰਘ ਸ਼ਾਹ ਬਲਾਕ ਸੰਮਤੀ ਮੈਂਬਰ, ਸਾਬਕਾ ਸਰਪੰਚ ਮਨਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ | ਇਸ ਮੌਕੇ ਰਮਨਜੀਤ ਸਿੰਘ ਸਿੱਕੀ ਨੇ ਵਰਕਰਾਂ ਨਾਲ ਪਿੰਡ ਦੀਆਂ ਸਮੱਸਿਆਵਾਂ 'ਤੇ ਵਿਚਾਰਾਂ ਕਰਦੇ ਹੋਏ ਕਿਹਾ ਕਿ 'ਆਪ' ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਸਗੋਂ ਆਪਣੇ ਕਾਰਜਕਾਲ ਦੇ ਕੁਝ ਮਹੀਨੇ ਬਾਕੀ ਰਹਿੰਦੇ ਨਵੀਆਂ ਸਕੀਮਾਂ ਦਾ ਐਲਾਨ ਕਰਕੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਇਕ ਹਜ਼ਾਰ ਰੁਪਏ ਲਈ ਬੀਬੀਆਂ ਨੂੰ ਜਾਤੀ ਸਰਟੀਫੀਕੇਟ ਬਣਾਉਣ ਦੇ ਨਾਂਅ 'ਤੇ ਖੱਜਲ ਕੀਤਾ ਜਾ ਰਿਹਾ ਹੈ, ਜੋ ਕਿ ਸਿੱਧੀ ਲੁੱਟ ਹੈ | ਇਸ ਮੌਕੇ ਉਨ੍ਹਾਂ ਗੁਰਵਿੰਦਰ ਸਿੰਘ ਦੇ ਪਿਤਾ, ਜੋ ਕਿ ਥੋੜੇ ਸਮੇਂ ਤੋਂ ਬਿਮਾਰ ਹਨ, ਦੀ ਸਿਹਤਯਾਬੀ ਲਈ ਕਾਮਨਾ ਵੀ ਕੀਤੀ | ਇਸ ਮੌਕੇ ਜਸਵੰਤ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਨੰਬਰਦਾਰ, ਰਜਵੰਤ ਸਿੰਘ ਮਠਾੜੂ, ਲਵਲੀ ਡਿਆਲ, ਚਾਨਣ ਸਿੰਘ ਗਿੱਲ, ਹਰਭਿੰਦਰ ਸਿੰਘ ਕੁਹਾੜਕਾ, ਲਵਪ੍ਰੀਤ ਸਿੰਘ ਬੱਬੂ, ਦਿਲਬਾਗ ਸਿੰਘ, ਡਾ. ਹਰਪ੍ਰੀਤ ਸਿੰਘ ਕੈਰੋਂ, ਰਣਜੀਤ ਸਿੰਘ ਰਾਣਾ ਪੀ.ਏ. ਆਦਿ ਹਾਜ਼ਰ ਸਨ |