28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਖ਼ੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦਾ ਸਾਲਾਨਾ ਇਜਲਾਸ <br/>

Ad Position 21
No active advertisement
ਅਜੀਤ ਡੈਸਕ 06-04-2026
ਤਰਨ ਤਾਰਨ, 5 ਅਪ੍ਰੈਲ (ਹਰਿੰਦਰ ਸਿੰਘ)-ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦਾ ਸਲਾਨਾ ਇਜਲਾਸ ਇਜਲਾਸ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ | ਸਟੇਜ ਸਕੱਤਰ ਦੀ ਭੂਮਿਕਾ ਫ਼ਤਿਹ ਸਿੰਘ ਜਨਰਲ ਸਕੱਤਰ ਨੇ ਸੁਚੱਜੇ ਢੰਗ ਨਾਲ ਨਿਭਾਈ | ਇਜਲਾਸ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਕਰਮਚਾਰੀ ਹਾਜ਼ਰ ਹੋਏ | ਇਜਲਾਸ ਵਿਚ ਸਾਲ ਦੌਰਾਨ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ, ਜਿਵੇਂ ਸਰਵਿਸ ਰੂਲਾਂ, ਈ.ਆਰ.ਪੀ. ਡਾਟੇ ਸੰਬੰਧੀ ਸਾਉਣੀ ਸੀਜ਼ਨ ਵਿਚ ਆਉਣ ਵਾਲੀਆਂ ਖਾਦਾਂ ਅਤੇ ਹੋਰ ਚਲੰਤ ਮੁੱਦਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਵੱਖ-ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਯੂਨੀਅਨ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ | ਇਸ ਦੌਰਾਨ ਯੂਨੀਅਨ ਨਾਲ ਜੁੜੇ ਸਾਥੀਆਂ ਦੀ ਮੈਂਬਰਸ਼ਿਪ ਰਾਹੀਂ ਭਰਤੀ ਕੀਤੀ ਗਈ ਅਤੇ ਨਵੇਂ ਪਛਾਣ ਪੱਤਰ ਵੀ ਜਲਦੀ ਜਾਰੀ ਕੀਤੇ ਜਾਣਗੇ | ਇਜਲਾਸ ਵਿਚ ਮੁੱਖ ਤੌਰ 'ਤੇ ਪ੍ਰਗਟ ਸਿੰਘ ਸਾਬਕਾ ਸੂਬਾ ਪ੍ਰਧਾਨ, ਤਾਰਾ ਚੰਦ ਪੁੰਜ ਸਾਬਕਾ ਜ਼ਿਲ੍ਹਾ ਪ੍ਰਧਾਨ, ਕੁਲਦੀਪ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ, ਰਘਬੀਰ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਕੈਸ਼ੀਅਰ, ਸੁਖਵੰਤ ਸਿੰਘ ਝਬਾਲ, ਬਲਵੰਤ ਸਿੰਘ ਬਲਾਕ ਚੋਹਲਾ ਸਾਹਿਬ, ਰਾਜਬੀਰ ਸਿੰਘ ਬਲਾਕ ਖਡੂਰ ਸਾਹਿਬ, ਕੁਲਦੀਪ ਸਿੰਘ ਬਲਾਕ ਤਰਨ ਤਾਰਨ, ਸੁਖਮਨਦੀਪ ਸਿੰਘ ਬਲਾਕ ਗੰਡੀਵਿੰਡ, ਮਨਜਿੰਦਰ ਸਿੰਘ ਬਲਾਕ ਨੌਸ਼ਹਿਰਾ, ਪ੍ਰਭਜੀਤ ਸਿੰਘ ਬਲਾਕ ਭਿੱਖੀਵਿੰਡ, ਰੇਸ਼ਮ ਸਿੰਘ, ਰਣਜੀਤ ਸਿੰਘ ਬਲਾਕ ਵਲਟੋਹਾ, ਬਲਜੀਤ ਸਿੰਘ ਬਲਾਕ ਪੱਟੀ ਅਤੇ ਵੱਖ-ਵੱਖ ਸਭਾਵਾਂ ਤੋਂ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਹੋਏ | ਅਖੀਰ ਵਿਚ ਰਾਜਬੀਰ ਸਿੰਘ ਗੰਡੀਵਿੰਡ ਨੇ ਸਾਰੇ ਪਹੁੰਚੇ ਹੋਏ ਕਰਮਚਾਰੀ ਸਾਥੀਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰਮਨਜੀਤ ਸਿੰਘ ਸਿੱਕੀ ਨੇ ਕੀਤੀ ਸ਼ਾਹਬਾਜ਼ਪੁਰ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਬਾਬਾ ਬੁੱਢਾ ਪਬਲਿਕ ਸਕੂਲ ਵਿਖੇ ਪੰਜ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਅੱਜ ਤੋਂ <br/>
Ad Position 24