28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਡੀ.ਓ.ਏ., ਸੀ. ਐੱਨ. ਆਈ. ਦੀ ਅਗਵਾਈ ਹੇਠ ਈਸਾਈ ਭਾਈਚਾਰੇ ਵਲੋਂ ਈਸਟਰ ਦਾ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 06-04-2026
ਅੰਮਿ੍ਤਸਰ, 5 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਡਾਇਓਸਿਸ ਆਫ਼ ਅੰਮਿ੍ਤਸਰ (ਡੀਓਏ), ਚਰਚ ਆਫ਼ ਨੌਰਥ ਇੰਡੀਆ (ਸੀਐੱਨਆਈ) ਦੀ ਸਰਪ੍ਰਸਤੀ ਹੇਠ ਈਸਟਰ ਮੌਕੇ ਕ੍ਰਾਈਸਟ ਚਰਚ ਕੈਥੇਡਰਲ, ਸੇਂਟ ਪੌਲਜ਼ ਚਰਚ ਅਤੇ ਐਪੀਫਨੀ ਚਰਚ 'ਚ ਪ੍ਰਾਰਥਨਾ ਸਭਾਵਾਂ ਕਰਵਾਈਆਂ ਗਈਆਂ, ਜਿਸ 'ਚ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ | ਈਸਟਰ ਗੁੱਡ ਫਰਾਈਡੇ 'ਤੇ ਸਲੀਬ 'ਤੇ ਚੜ੍ਹਾਏ ਜਾਣ ਦੇ ਤੀਜੇ ਦਿਨ ਪ੍ਰਭੂ ਯਿਸੂ ਮਸੀਹ ਦੇ ਪੁਨਰ ਉਥਾਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਇਸ ਮੌਕੇ ਦ ਰਾਈਟ ਰੈਵਰੈਂਡ ਮਨੋਜ ਚਰਨ, ਬਿਸ਼ਪ, ਡਾਇਓਸਿਸ ਆਫ਼ ਅੰਮਿ੍ਤਸਰ, ਸੀਐੱਨਆਈ, ਨੇ ਈਸਟਰ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਪੁਨਰ ਉਥਾਨ ਪ੍ਰੇਮ ਅਤੇ ਵਿਸ਼ਵਾਸ ਦੀ ਸ਼ਕਤੀ ਦਾ ਪ੍ਰਮਾਣ ਹੈ | ਸਲੀਬ ਤੇ ਆਪਣੀ ਕੁਰਬਾਨੀ ਰਾਹੀਂ, ਉਹ ਉਨ੍ਹਾਂ ਸਾਰਿਆਂ ਨੂੰ ਪਾਪਾਂ ਦੀ ਮਾਫ਼ੀ ਪ੍ਰਦਾਨ ਕਰਦੇ ਹਨ ਜੋ ਉਨ੍ਹਾਂ 'ਚ ਵਿਸ਼ਵਾਸ ਕਰਦੇ ਹਨ, ਅਤੇ ਉਨ੍ਹਾਂ ਨੂੰ ਪੁਨਰ ਉਥਾਨ ਅਤੇ ਸਦੀਵੀ ਜੀਵਨ ਦਾ ਭਰੋਸਾ ਦਿੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਲਕਸ਼ ਨੇ ਪਹਿਲੀ ਪੈਰਾ ਸੀਨੀਅਰ ਨੈਸ਼ਨਲ ਸਪੋਰਟਸ ਕਬੱਡੀ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ <br/> ਅਗਲੀ ਖ਼ਬਰ ਗੜੇਮਾਰੀ ਕਾਰਨ ਰਾਜਾਸਾਂਸੀ ਤੇ ਮਜੀਠਾ ਸਮੇਤ ਅੰਮਿ੍ਤਸਰ ਦਿਹਾਤੀ ਦੀਆਂ ਫ਼ਸਲਾਂ ਤਬਾਹ-ਰਾਜਾ ਲਦੇਹ <br/>
Ad Position 24