28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਓਪਨ ਨੈਸ਼ਨਲ ਯੋਗ ਆਸਨ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 06-04-2026
ਅੰਮਿ੍ਤਸਰ, 5 ਅਪੈ੍ਰਲ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ (ਰਜਿ.) ਅਤੇ ਪਤੰਜਲੀ ਯੋਗ ਸੰਮਿਤੀ ਵਲੋਂ ਓਪਨ ਨੈਸ਼ਨਲ ਯੋਗ ਆਸਨ ਮੁਕਾਬਲੇ ਕਰਵਾਏ ਗਏ, ਜਿਸ 'ਚ ਪੂਰੇ ਭਾਰਤ ਦੇ ਲਗਭਗ 13 ਰਾਜਾਂ ਤੋਂ ਆਏ ਖਿਡਾਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ | ਮੁਕਾਬਲੇ 'ਚ ਕਰੀਬ 250 ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਨ੍ਹਾਂ ਮੁਕਾਬਲਿਆਂ 'ਚ ਓਵਰ ਆਲ ਵਿਨਰ ਪੰਜਾਬ ਅਤੇ ਸੈਕੰਡ ਓਵਰਆਲ ਵਿਨਰ ਕਰਨਾਟਕ ਰਿਹਾ | ਬੈਸਟ ਯੋਗੀ ਦਾ ਸਥਾਨ ਅੰਮਿ੍ਤਸਰ ਪੰਜਾਬ ਦੇ ਰੁਦਰਾਸ਼ ਠਾਕੁਰ ਨੇ ਹਾਸਲ ਕੀਤਾ, ਜਦਕਿ ਬੈਸਟ ਯੋਗਨੀ ਮੱਧ ਪ੍ਰਦੇਸ਼ ਦੀ ਸ਼ਰੇਆ ਰਹੀ | ਇਨ੍ਹਾਂ ਦੋਵਾਂ ਨੂੰ 1100-1100 ਰੁਪਏ ਨਕਦ ਅਤੇ ਟਰਾਫੀਆਂ ਦਿੱਤੀ | ਮੁੱਖ ਮਹਿਮਾਨ ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਅੰਮਿ੍ਤਸਰ, ਯੋਗ ਮਾਤਾ ਸ਼ਕੁੰਦਲਾ ਦੇਵੀ, ਰਾਜ ਕੁਮਾਰ ਪ੍ਰਧਾਨ ਪਤੰਜਲੀ ਯੋਗ ਸੰਮਿਤੀ, ਗਊ ਸੇਵਕ ਪੰਡਿਤ ਅਵਨ ਪਰਾਸ਼ਰ ਮਹਾਰਾਜ ਪ੍ਰਧਾਨ ਰਾਸ਼ਟਰੀ ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ | ਅਖ਼ੀਰ 'ਚ ਪ੍ਰਧਾਨ ਧੀਰੇਜ ਕੁਮਾਰ ਅਤੇ ਜਨਰਲ ਸੈਕਟਰੀ ਸੰਜੇ ਕੁਮਾਰ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਓਮ ਪ੍ਰਕਾਸ਼, ਆਸੂ, ਵਿਸ਼ਾਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮਿ੍ਤਸਰ, ਡਾ. ਤਾਰਾ ਕਰਤਾਰ ਸਿੰਘ , ਡਾ. ਅਨਮੋਲ ਸਿੰਘ, ਸੁਖਮਨ ਸਿੰਘ ਮੈਡੀਕਲ ਅਫਸਰ ਸੈਂਟਰਲ ਜੇਲ੍ਹ ਅੰਮਿ੍ਤਸਰ, ਹਰਦੀਪ ਕਪੂਰ ਡਾਇਰੈਕਟਰ ਗਰੇਸ ਹਸਪਤਾਲ ਅੰਮਿ੍ਤਸਰ, ਸ੍ਰੀਮਤੀ ਅੰਜਨਾ ਲੂਥਰਾ ਪ੍ਰਧਾਨ ਪ੍ਰਾਚੀਨ ਜੈ ਕਿ੍ਸ਼ਨੀਆਂ ਮੰਦਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਟਰਨਸ਼ਿਪ ਦੁਆਰਾ ਵਿਦਿਆਰਥੀਆਂ ਦੇ ਗਿਆਨ 'ਚ ਹੋਇਆ ਇਜ਼ਾਫਾ <br/> ਅਗਲੀ ਖ਼ਬਰ ਵਿਦਿਆਰਥੀ ਲਕਸ਼ ਨੇ ਪਹਿਲੀ ਪੈਰਾ ਸੀਨੀਅਰ ਨੈਸ਼ਨਲ ਸਪੋਰਟਸ ਕਬੱਡੀ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ <br/>
Ad Position 24