05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸੱਤਾ ਧਿਰ ਨੇ ਵਿਵਾਦ ਵਾਲੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦੱਸਦਿਆਂ ਖੇਡ ਸਟੇਡੀਅਮ ਬਣਾਉਣ ਦੀ ਕੀਤੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 07-04-2026
ਮਾਮਲਾ ਖੇਡ ਸਟੇਡੀਅਮ ਬਣਾਉਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਸੱਤਾ ਧਿਰ ਵਿਚ ਚੱਲ ਰਹੇ ਵਿਵਾਦ ਦਾ

ਖਾਲੜਾ, 6 ਅਪ੍ਰੈਲ (ਜੱਜਪਾਲ ਸਿੰਘ ਜੱਜ)-ਭਿੱਖੀਵਿੰਡ ਬਲਾਕ ਅਧੀਨ ਆਉਂਦੇ ਪਿੰਡ ਨਾਰਲੀ ਵਿਖੇ ਮਗਰਲੇ ਦਿਨਾਂ ਤੋਂ ਖੇਡ ਸਟੇਡੀਅਮ ਬਣਾਉਣ ਨੂੰ ਚੱਲ ਰਹੇ ਵਿਵਾਦ ਦਾ ਉਸ ਵੇਲੇ ਅੰਤ ਹੋ ਗਿਆ, ਜਦੋਂ ਸ਼੍ਰੋਮਣੀ ਕਮੇਟੀ ਵਲੋਂ ਹੋਰ ਸਮਾਂ ਦੇਣ ਦੀ ਮੌਹਲਤ ਨੂੰ ਰੱਦ ਕਰਦਿਆਂ ਸੱਤਾਧਾਰੀ ਧਿਰ ਨੇ ਜਿਹੜੀ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਆਪਣੀ ਦੱਸਦੀ ਸੀ ਅਤੇ ਸੱਤਾਧਾਰੀ ਧਿਰ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਦੱਸਦੀ ਸੀ, ਉਸ ਵਿਚ ਖੇਡ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ | ਪਿੰਡ ਨਾਰਲੀ ਦੇ ਮੁਹਤਬਰਾਂ ਵਿਚ ਪਹੁੰਚੇ ਸਰਪੰਚ ਸੁਖਦੇਵ ਸਿੰਘ, ਹਰਚੰਦ ਸਿੰਘ, ਸੰਦੀਪ ਸਿੰਘ ਕੰਗ, ਕਾ. ਰਸ਼ਪਾਲ ਸਿੰਘ ਪੱਪੂ, ਮਹਿੰਦਰ ਸਿੰਘ, ਗੁਰਮੇਜ ਸਿੰਘ, ਬਲਦੇਵ ਸਿੰਘ, ਡਾਕਟਰ ਮੰਗਲ ਸਿੰਘ, ਹਰਭਜਨ ਸਿੰਘ, ਰਵਿੰਦਰ ਸਿੰਘ ਰਵੀ, ਚੇਅਰਮੈਨ ਬਲਵਿੰਦਰ ਸਿੰਘ, ਨੰਬਰਦਾਰ ਬਲਵੰਤ ਸਿੰਘ, ਬਾਬਾ ਹਰਨਾਮ ਸਿੰਘ, ਵਿਰਸਾ ਸਿੰਘ, ਜੰਗ ਬਹਾਦਰ ਸਿੰਘ, ਬਿੱਟੂ ਸਿੰਘ, ਰਣਜੋਤ ਸਿੰਘ, ਰਣਜੀਤ ਸਿੰਘ ਜੀਤੂ, ਪ੍ਰਗਟ ਸਿੰਘ, ਪ੍ਰਧਾਨ ਹਰਪਾਲ ਸਿੰਘ, ਦਲਜੀਤ ਸਿੰਘ, ਕਰਤਾਰ ਸਿੰਘ, ਗੁਰਪ੍ਰਤਾਪ ਸਿੰਘ, ਰਾਣਾਪ੍ਰਤਾਪ ਸਿੰਘ, ਮੈਂਬਰ ਬੂਆ ਸਿੰਘ ਆਦਿ ਦੀ ਸ਼੍ਰੋਮਣੀ ਕਮੇਟੀ ਮੀਤ ਸਕੱਤਰ ਬਲਵਿੰਦਰ ਸਿੰਘ ਅਤੇ ਇੰਚਾਰਜ ਸੈਕਸ਼ਨ 87 ਤਰਸੇਮ ਸਿੰਘ ਦੀ ਅਗਵਾਈ ਹੇਠ ਪਹੁੰਚੀ ਟੀਮ ਵਿਚ ਕਾਫੀ ਸਮੇਂ ਦਾ ਬਹਿਸ ਚਲਦੀ ਰਹੀ, ਜਿਸ ਵਿਚ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਹੋਰ ਮੌਹਲਤ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਾਰੀ ਸਥਿਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਾਣੂ ਕਰਾ ਦੇਣਗੇ ਅਤੇ ਇਹ ਵੀ ਦੱਸ ਦੇਣਗੇ ਕਿ ਬਹੁ-ਗਿਣਤੀ ਵਿਚ ਪਿੰਡ ਵਾਸੀ ਖੇਡ ਸਟੇਡੀਅਮ ਵਿਵਾਦ ਵਾਲੀ ਜ਼ਮੀਨ ਵਿਚ ਬਣਾਉਣਾ ਚਾਹੁੰਦਾ ਹੈ, ਪ੍ਰੰਤੂ ਸ਼੍ਰੋਮਣੀ ਕਮੇਟੀ ਅਧਿਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਪਾਸਾ ਹੀ ਵੱਟਦੇ ਰਹੇ | ਰਜਾ ਰਸੂਖੀ ਨਾਲ ਇਹ ਮਾਮਲਾ ਸਿਰੇ ਨਾ ਚੜਦਾ ਵੇਖ ਕੇ ਪਿੰਡ ਵਾਸੀਆਂ ਨੇ ਇਹ ਕਹਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬਾਬਾ ਜਵਾਹਰ ਸਿੰਘ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਜਿੱਥੇ ਬੁਰਜੀਆਂ ਲਗਾਈਆਂ ਹਨ, ਉਹ ਜ਼ਮੀਨ ਛੱਡ ਕੇ ਦੂਜੀ ਜ਼ਮੀਨ ਪੰਚਾਇਤ ਦੀ ਹੈ ਅਤੇ ਇਸ ਵਿਚ ਸ਼੍ਰੋਮਣੀ ਕਮੇਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਨ੍ਹਾਂ ਇਸ ਵਿਚ ਖੇਡ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ | ਇਸ ਮੌਕੇ ਪਹੁੰਚੇ ਮੁੱਖ ਅਫਸਰ ਥਾਣਾ ਖਾਲੜਾ ਬਲਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉਹ ਆਪਣੀ ਪੁਲਿਸ ਪਾਰਟੀ ਸਮੇਤ ਪੁੱਜੇ ਸਨ, ਪੰ੍ਰਤੂ ਇੱਥੇ ਸਭ ਕੁਝ ਦੋਵਾਂ ਧਿਰਾਂ 'ਚ ਬੈਠ ਕੇ ਮਸਲਾ ਹੱਲ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਤਰਨ ਤਾਰਨ ਵਿਖੇ ਗਿੱਲੀ ਕਣਕ ਲੈ ਕੇ ਪਹੁੰਚਿਆ ਕਿਸਾਨ ਵਾਪਸ ਮੁੜਿਆ <br/> ਅਗਲੀ ਖ਼ਬਰ ਪਿੰਡ ਖੇਲਾ ਦੇ ਅਕਾਲੀ ਵਰਕਰਾਂ ਨਾਲ ਕੀਤੀ ਬ੍ਰਹਮਪੁਰਾ ਤੇ ਸ਼ੇਖ ਨੇ ਮੁਲਾਕਾਤ <br/>
Ad Position 24