05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਦਾਣਾ ਮੰਡੀ ਤਰਨ ਤਾਰਨ ਵਿਖੇ ਗਿੱਲੀ ਕਣਕ ਲੈ ਕੇ ਪਹੁੰਚਿਆ ਕਿਸਾਨ ਵਾਪਸ ਮੁੜਿਆ <br/>

Ad Position 21
No active advertisement
ਅਜੀਤ ਡੈਸਕ 07-04-2026
ਤਰਨ ਤਾਰਨ, 6 ਅਪ੍ਰੈਲ (ਪਰਮਜੀਤ ਜੋਸ਼ੀ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਨੂੰ ਕਣਕ ਦੀ ਸਰਕਾਰੀ ਖ੍ਰੀਦ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਿਛਲੇ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਕਣਕ ਗਿੱਲੀ ਹੋ ਗਈ ਹੈ, ਜਿਸ ਕਾਰਨ ਜਿਆਦਾਤਰ ਮੰਡੀਆਂ ਵਿਚ ਬਹੁਤ ਘੱਟ ਹੀ ਕਿਸਾਨ ਫਸਲ ਲੈ ਕੇ ਆ ਰਹੇ ਹਨ | ਇਸੇ ਲੜੀ ਤਹਿਤ ਤਰਨ ਤਾਰਨ ਦੀ ਦਾਣਾ ਮੰਡੀ ਵਿਖੇ 6 ਅਪ੍ਰੈਲ ਨੂੰ ਪਹਿਲੇ ਦਿਨ ਪਿੰਡ ਰੱਖ ਸ਼ੇਰੋਂ ਦਾ ਕਿਸਾਨ ਸਤਨਾਮ ਸਿੰਘ ਕਣਕ ਲੈ ਕੇ ਪਹੁੰਚਿਆ | ਕਣਕ ਗਿੱਲੀ ਹੋਣ ਕਾਰਨ ਉਸ ਦੀ ਸਰਕਾਰੀ ਖ੍ਰੀਦ ਨਹੀਂ ਹੋ ਸਕੀ ਅਤੇ ਕਿਸਾਨ ਵਲੋਂ ਆਪਣੀ ਫਸਲ ਨੂੰ ਸੁਕਾਉਣ ਲਈ ਮੰਡੀ ਵਿਚ ਖਿਲਾਰ ਦਿੱਤਾ ਗਿਆ ਅਤੇ ਬਾਅਦ ਵਿਚ ਉਸ ਨੂੰ ਫਿਰ ਤੋਂ ਟਰਾਲੀ ਵਿਚ ਲੱਦ ਕੇ ਘਰ ਲਿਜਾਇਆ ਗਿਆ, ਕਿਉਂਕ ਸਰਕਾਰੀ ਨੇ ਫਸਲ ਦੀ ਖ੍ਰੀਦ ਲਈ ਕਈ ਮਾਪਦੰਡ ਤੈਅ ਕੀਤੇ ਹੋਏ ਹਨ ਅਤੇ ਇਹ ਕਣਕ ਸਰਕਾਰੀ ਪੈਮਾਨੇ 'ਤੇ ਸਹੀ ਨਹੀਂ ਸੀ | ਇਸ ਸੰਬੰਧੀ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਮੰਡੀ ਵਿਚ ਕਣਕ ਲੈ ਕੇ ਆਇਆ ਸੀ ਪਰ ਮੰਡੀ ਅਧਿਕਾਰੀਆਂ ਵਲੋਂ ਕਣਕ ਚੈਕ ਕੀਤੀ ਗਈ ਤਾਂ ਉਹ ਗਿੱਲੀ ਸੀ, ਜਿਸ ਕਾਰਨ ਉਹ ਹੁਣ ਆਪਣੀ ਫਸਲ ਨੂੰ ਵਾਪਿਸ ਘਰ ਲੈ ਕੇ ਜਾ ਰਿਹਾ ਹੈ ਅਤੇ ਚੰਗੀ ਤਰ੍ਹਾਂ ਸੁੱਕਾ ਕੇ ਹੀ ਫਿਰ ਮੰਡੀ ਵਿਚ ਵੇਚਣ ਲਈ ਲਿਆਵੇਗਾ | ਕਿਸਾਨ ਨੇ ਦੱਸਿਆ ਕਿ ਰੋਜਾਨਾਂ ਹੋ ਰਹੀ ਬੱਦਲਵਾਈ ਅਤੇ ਰੁਕ-ਰੁਕ ਕੇ ਪੈ ਰਹੇ ਮੀਂਹ ਦੇ ਡਰੋਂ ਉਸ ਨੇ ਆਪਣੀ ਫਸਲ ਵੱਢ ਲਈ ਕਿ ਲਗਾਤਾਰ ਮੀਂਹ ਪੈ ਗਿਆ ਤਾਂ ਉਸਦੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਜਾਵੇਗੀ | ਇਸੇ ਤਰ੍ਹਾਂ ਹੀ ਪਿੰਡ ਰਾਣੀਵਲਾਹ ਦੇ ਰਹਿਣ ਵਾਲਾ ਕਿਸਾਨ ਵੀ ਆਪਣੀ ਫਸਲ ਮੰਡੀ ਵਿਚ ਲੈ ਕੇ ਆਇਆ ਜੋ ਕਿ ਗਿੱਲੀ ਹੋਣ ਕਾਰਨ ਵਿਕ ਨਹੀਂ ਸਕੀ | ਇਸ ਸੰਬੰਧੀ ਜਦੋਂ ਮਾਰਕੀਟ ਕਮੇਟੀ ਤਰਨ ਤਾਰਨ ਦੇ ਸਕੱਤਰ ਸੁਖਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ 1 ਅਪ੍ਰੈਲ ਨੂੰ ਸਰਕਾਰੀ ਆਦੇਸ਼ ਮੁਤਾਬਿਕ ਕਣਕ ਦੀ ਖ੍ਰੀਦ ਦਾਣਾ ਮੰਡੀ ਤਰਨ ਤਾਰਨ ਵਿਚ ਸ਼ੁਰੂ ਹੋ ਚੁੱਕੀ ਹੈ ਪਰ ਹਾਲੇ ਤੱਕ ਕਿਸੇ ਵੀ ਕਿਸਾਨ ਦੀ ਫਸਲ ਦੀ ਖ੍ਰੀਦ ਨਹੀਂ ਕੀਤੀ ਗਈ, ਉਥੇ ਕੁਝ ਕੁ ਕਿਸਾਨਾਂ ਵਲੋਂ ਆਪਣੀ ਫਸਲ ਮੰਡੀ ਵਿਚ ਲਿਆਂਦੀ ਗਈ ਸੀ, ਜੋ ਕਿ ਗਿੱਲੀ ਹੋਣ ਕਾਰਨ ਸਰਕਾਰ ਵਲੋਂ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਸਹੀ ਨਹੀਂ ਸੀ, ਇਸ ਲਈ ਉਸਦੀ ਖ੍ਰੀਦ ਨਹੀਂ ਹੋ ਸਕੀ | ਇਸ ਮੌਕੇ ਸਕੱਤਰ ਸੁਖਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੁੱਤਾਂ ਵਾਂਗੂ ਪਾਲੀ ਫਸਲ ਕਣਕ ਨੂੰ ਪਕਾ ਅਤੇ ਸੁਕਾ ਕੇ ਹੀ ਮੰਡੀ ਵਿਚ ਲਿਆਉਣ | ਜਦ ਵੀ ਸੁੱਕੀ ਕਣਕ ਮੰਡੀ ਵਿਚ ਆਵੇਗੀ ਉਹ ਪੂਰੇ ਭਾਅ 'ਤੇ ਵਿਕ ਜਾਵੇਗੀ | ਸਰਕਾਰੀ ਖ੍ਰੀਦ ਵਿਚ ਕੋਈ ਮੁਸ਼ਕਿਲ ਨਹੀਂ ਹੈ, ਇਸ ਲਈ ਆਪਣੀ ਫਸਲ ਸੁਕਾ ਕੇ ਹੀ ਮੰਡੀ ਵਿਚ ਲਿਆਓ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਸਵੈ-ਰੋਜ਼ਗਾਰ ਤੇ ਪਲੇਸਮੈਂਟ ਕੈਂਪ 10 ਨੂੰ ਅਗਲੀ ਖ਼ਬਰ ਸੱਤਾ ਧਿਰ ਨੇ ਵਿਵਾਦ ਵਾਲੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦੱਸਦਿਆਂ ਖੇਡ ਸਟੇਡੀਅਮ ਬਣਾਉਣ ਦੀ ਕੀਤੀ ਸ਼ੁਰੂਆਤ <br/>
Ad Position 24