ਤਰਨ ਤਾਰਨ, 6 ਅਪ੍ਰੈਲ (ਇਕਬਾਲ ਸਿੰਘ ਸੋਢੀ)-ਬੇਰੋਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ 10 ਅਪ੍ਰੈਲ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਡੀ. ਸੀ. ਦਫ਼ਤਰ ਕੰਪਲੈਕਸ ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਅਤੇ ਅਜਾਇਲ ਹਰਬਲ ਕੰਪਨੀ ਭਾਗ ਲੈ ਰਹੀ ਹੈ | ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਨੂੰ ਅਕਾਊਟੈਂਟ, ਸੀ.ਸੀ.ਟੀ.ਵੀ. ਕੈਮਰਾ ਟੈਕਨੀਸ਼ੀਅਨ, ਡਿਜੀਟਲ ਮਾਰਕੀਟਿੰਗ, ਸੁਪਰਵਾਈਜ਼ਰ, ਈ-ਕਾਮਰਸ ਐਕਜ਼ੀਕਿਊਟਵ, ਮੈਨੇਜ਼ਰ, ਡਰਾਈਵਰ, ਟੈਲੀਕਾਲਰਾਂ (ਲੜਕੇ ਅਤੇ ਲੜਕੀਆਂ, ਉਮਰ ਹੱਦ 18 ਤੋਂ 35 ਸਾਲ, ਯੋਗਤਾ +2, ਗਰੈਜੂਏਟ, ਆਈ. ਟੀ. ਆਈ.) ਦੀ ਲੋੜ ਹੈ ਤੇ ਅਜਾਇਲ ਹਰਬਲ ਕੰਪਨੀ ਨੂੰ ਸੇਲਜ਼ ਅਡਵਾਇਜ਼ਰਾਂ (ਸਿਰਫ ਲੜਕੀਆਂ, ਉਮਰ ਹੱਦ 18 ਤੋਂ 35, ਯੋਗਤਾ ਘੱਟ ਘੱਟ 10+2) ਦੀ ਲੋੜ ਹੈ |