05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੁਲਿਸ ਛਾਪੇਮਾਰੀ ਦੌਰਾਨ ਅਸਲ੍ਹਾ ਤਸਕਰ ਭੱਜਣ ਵਿਚ ਹੋਏ ਕਾਮਯਾਬ

Ad Position 21
No active advertisement
ਅਜੀਤ ਡੈਸਕ 07-04-2026
ਤਰਨ ਤਾਰਨ, 6 ਅਪ੍ਰੈਲ (ਹਰਿੰਦਰ ਸਿੰਘ)-ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਸੂਚਨਾ ਮਿਲਣ 'ਤੇ ਅਸਲਾ ਤਸਕਰੀ 'ਚ ਸ਼ਾਮਿਲ ਵਿਅਕਤੀਆਂ ਦੇ ਘਰ ਵਿਚ ਹਰੀਕੇ ਪੁਲਿਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਤਾਂ ਉਸ ਸਮੇਂ ਪੁਲਿਸ ਦੇਖ ਕੇ 2 ਅਸਲ੍ਹਾ ਤਸਕਰੀ ਵਿਚ ਸ਼ਾਮਿਲ ਵਿਅਕਤੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ | ਪੁਲਿਸ ਨੇ ਘਰ ਵਿਚੋਂ ਇਕ ਮੈਗਜੀਨ 32 ਬੋਰ ਸਮੇਤ 6 ਜ਼ਿੰਦਾਂ ਰੌਂਦ ਬੋਰ, ਇਕ ਪਿਸਟਲ 30 ਬੋਰ ਦੇਸੀ ਸਮੇਤ ਮੈਗਜੀਨ 1 ਖੋਲ 30 ਬੋਰ ਤੇ 7 ਰੌਦ ਜ਼ਿੰਦਾ, 2 ਰੌਦ ਜ਼ਿੰਦਾ 315 ਬੋਰ ਤੋਂ ਇਲਾਵਾ ਮੌਕਾ ਤੋਂ ਕਾਰ ਸਵਿਫਟ ਨੰਬਰ ਪੀ.ਬੀ 05 ਏ.ਏ. 6205, ਇਕ ਕਾਰ ਆਈ 20 ਨੰਬਰੀ ਪੀ.ਬੀ 05 ਏ.ਜੀ.5400, ਕਾਰ ਇਨੋਵਾ ਨੰਬਰੀ ਪੀ.ਬੀ 02 ਡੀ.ਐੱਲ. 3207 ਬਰਾਮਦ ਕੀਤੀਆਂ ਗਈਆਂ ਹਨ | ਥਾਣਾ ਹਰੀਕੇ ਦੇ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਹਰੀਕੇ ਚੌਕ 'ਚ ਮੌਜੂਦ ਸੀ ਤਾਂ ਸੀ. ਆਈ. ਏ. ਸਟਾਫ਼ ਤਰਨ ਤਾਰਨ ਦੇ ਏ. ਐੱਸ. ਆਈ. ਮਹਿਲ ਸਿੰਘ ਪੁਲਿਸ ਪਾਰਟੀ ਸਮੇਤ ਉਥੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜੱਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਤਰਲੋਕ ਸਿੰਘ ਅਤੇ ਜੱਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀਆਨ ਹਰੀਕੇ ਜੋ ਨਾਜਾਇਜ਼ ਅਸਲਾ ਲਿਆ ਕੇ ਹੋਰ ਵਿਅਕਤੀਆਂ ਨੂੰ ਅਸਲ੍ਹਾ ਸਪਲਾਈ ਕਰਦੇ ਹਨ, ਜੋ ਇਕ ਕਾਰ ਸਵਿਫਟ ਨੰਬਰੀ ਪੀ.ਬੀ. 05-ਏ ਏ-6205 ਅਤੇ ਇਕ ਕਾਰ ਆਈ-20 ਨੰਬਰ ਪੀ.ਬੀ 05-ਏ.ਜੀ-5400 ਤੇ ਸਮੇਤ 4-5 ਅਣਪਛਾਤੇ ਵਿਅਕਤੀਆਂ ਨਾਲ ਆਪਣੇ ਘਰ ਆਏ ਹੋਏ ਹਨ ਅਤੇ ਅਸਲ੍ਹੇ ਦਾ ਲੈਣ ਦੇਣ ਕਰ ਰਹੇ ਹਨ | ਜੇਕਰ ਹੁਣੇ ਇਨ੍ਹਾਂ ਦੇ ਘਰ ਪਿੰਡ ਹਰੀਕੇ ਛਾਪੇਮਾਰੀ ਕੀਤੀ ਜਾਵੇ ਤਾਂ ਨਾਜਾਇਜ਼ ਅਸਲ੍ਹਾ ਤੇ ਐਮੁਨੇਸ਼ਨ ਸਮੇਤ ਕਾਬੂ ਆ ਸਕਦੇ ਹਨ ਤਾਂ ਤੁਰੰਤ ਉਨ੍ਹਾਂ ਟੀਮਾ ਨਾਲ ਜਾ ਕੇ ਜਸਪ੍ਰੀਤ ਅਤੇ ਜੱਗਪ੍ਰੀਤ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਸਮੇਂ ਜੱਸਪ੍ਰੀਤ ਸਿੰਘ ਤੇ ਜੱਗਪ੍ਰੀਤ ਸਿੰਘ ਪੁਲਿਸ ਨੂੰ ਦੇਖ ਕੇ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਤਲਾਸ਼ੀ ਲਈ ਤਾਂ ਇਕ ਮੈਗਜੀਨ 32 ਬੋਰ ਸਮੇਤ 6 ਜ਼ਿੰਦਾ ਰੌਂਦ 32 ਬੋਰ, ਇਕ ਪਿਸਟਲ 30 ਬੋਰ ਦੇਸੀ ਸਮੇਤ ਮੈਗਜੀਨ (01 ਖੋਲ 30 ਬੋਰ ਅਤੇ 7 ਰੌਦ ਜ਼ਿੰਦਾ 30 ਬੋਰ), 2 ਰੌਦ ਜ਼ਿੰਦਾ 315 ਬੋਰ ਇਸ ਤੋਂ ਇਲਾਵਾ ਮੌਕਾ ਤੋਂ ਕਾਰ ਸਵਿਫਟ ਨੰਬਰ ਪੀ.ਬੀ 05 ਏ ਏ 6205, ਇਕ ਕਾਰ ਆਈ-20 ਨੰਬਰੀ ਪੀ.ਬੀ 05 ਏ.ਜੀ.5400, ਕਾਰ ਇਨੋਵਾ ਨੰਬਰੀ ਪੀ.ਬੀ 02 ਡੀ ਐਲ 3207 ਬਰਾਮਦ ਹੋਈਆਂ ਹਨ | ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਹਰੀਕੇ ਵਿਖੇ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਾ ਡੀ.ਏ. ਦੇਣ ਤੋਂ ਇਨਕਾਰ ਮੰਦਭਾਗਾ <br/> ਅਗਲੀ ਖ਼ਬਰ ਅਗਨੀਵੀਰ ਆਰਮੀ ਭਰਤੀ ਲਈ 10 ਤੱਕ ਹੋਵੇਗੀ ਰਜਿਸਟ੍ਰੇਸ਼ਨ
Ad Position 24