05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਰਕਾਰ ਦਾ ਡੀ.ਏ. ਦੇਣ ਤੋਂ ਇਨਕਾਰ ਮੰਦਭਾਗਾ <br/>

Ad Position 21
No active advertisement
ਅਜੀਤ ਡੈਸਕ 07-04-2026
ਤਰਨ ਤਾਰਨ, 6 ਅਪ੍ਰੈਲ (ਇਕਬਾਲ ਸਿੰਘ ਸੋਢੀ-ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਗਾਂਧੀ ਪਾਰਕ ਤਰਨ ਤਾਰਨ ਵਿਖੇ ਕਰਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਚੇਅਰਮੈਨ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਨੂੰ ਹਰ ਸਾਲ ਲਾਈਫ ਸਰਟੀਫਿਕੇਟ ਡਿਜੀਟਲੀ ਢੰਗ ਨਾਲ ਅੱਪਲੋਡ ਕਰਨ ਅਤੇ ਸਫ਼ਰੀ ਭੱਤਾ ਲੈਣ ਲਈ ਹਰ ਦੋ ਸਾਲ ਬਾਅਦ ਪੈਨਸ਼ਨਰ ਪੋਰਟਲ ਤੇ ਅਨੈਕਸਚਰ ਏ ਭਰਨ ਦੇ ਜਾਰੀ ਕੀਤੇ ਹੁਕਮਾਂ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਪੈਨਸ਼ਨਰ ਆਪਣੇ ਬੱਚਿਆਂ ਕੋਲ ਵਿਦੇਸ਼ਾਂ ਵਿਚ ਰਹਿੰਦੇ ਹਨ, ਕਈ ਪੈਨਸ਼ਨਰ ਕਰੌਨਿਕ ਰੋਗਾਂ ਤੋਂ ਪੀੜ੍ਹਤ ਹਨ, ਕੁਝ ਮੌਜੂਦਾ ਤਕਨੀਕ ਤੋਂ ਅਣਜਾਣ ਹਨ ਅਤੇ ਕਈ ਪੈਨਸ਼ਨਰਾਂ ਕੋਲ ਸਮਾਰਟ ਫੋਨ ਦੀ ਥਾਂ ਪ੍ਰੈਸ ਬਟਨ ਵਾਲੇ ਫੋਨ ਹੋਣ ਕਾਰਨ ਉਨ੍ਹਾਂ ਲਈ ਡਿਜੀਟਲ ਤੇ ਪੋਰਟਲ ਇਕ ਹਊਆ ਹੈ | ਜਥੇਬੰਦੀ ਮੰਗ ਕਰਦੀ ਹੈ ਕਿ ਲਾਈਫ ਸਰਟੀਫਿਕੇਟ ਅਤੇ ਸਫ਼ਰੀ ਭੱਤੇ ਲਈ ਫਾਰਮ ਡਿਜੀਟਲ/ਪੋਰਟਲ ਰਾਹੀਂ ਆਨਲਾਈਨ ਕਰਨ ਦੇ ਨਾਲ ਆਫਲਾਈਨ ਫਾਰਮ ਭਰਨ ਦੀ ਆਪਸ਼ਨ ਵੀ ਜਾਰੀ ਰਹਿਣੀ ਚਾਹੀਦੀ ਹੈ | ਮੀਟਿੰਗ ਨੂੰ ਪ੍ਰਧਾਨ ਕਰਮ ਸਿੰਘ ਲਾਲਪੁਰਾ, ਡਾ. ਅਜਮੇਰ ਸਿੰਘ, ਬਲਬੀਰ ਸਿੰਘ ਮੱਲ੍ਹੀ ਅਤੇ ਤਰਸੇਮ ਸਿੰਘ ਲਾਲੂਘੁੰਮਣ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਹਾਈ ਕੋਰਟ ਵਿਚ ਹਲਫੀਆ ਬਿਆਨ ਦੇ ਕੇ ਮੁਲਾਜ਼ਮਾਂ/ਪੈਨਸ਼ਨਰਾਂ ਨੂੰ ਡੀ.ਏ. ਦੇਣ ਤੋਂ ਕਿਨਾਰਾ ਕਰਨ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਿਹਤ ਬੀਮਾ ਸਕੀਮ ਦਾ ਕਾਰਡ ਬਣਾਉਣ ਦੀ ਵਿਧੀ ਨੂੰ ਸਰਲ ਕਰਕੇ ਮਰੀਜ਼ ਦੇ ਪੂਰਾ ਇਲਾਜ ਦਾ ਖਰਚਾ ਸਬੰਧਤ ਹਸਪਤਾਲ ਨੂੰ ਅਦਾ ਕਰਨ ਦੀ ਵਿਵਸਥਾ ਕਰਨ ਬਾਰੇ ਕਿਹਾ | ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀਆਂ ਉਕਤ ਮੰਗਾਂ 'ਤੇ ਗੌਰ ਨਾ ਕੀਤਾ ਗਿਆ ਤਾਂ ਲਾਜ਼ਮੀ ਤੌਰ ਤੇ ਹੁਕਮਰਾਨਾਂ ਨੂੰ ਆਉਂਦੀਆਂ ਚੋਣਾਂ ਵਿਚ ਇਸ ਦਾ ਖ਼ਮਿਆਜਾ ਭੁਗਤਣਾ ਪਵੇਗਾ | ਮੀਟਿੰਗ ਵਿਚ ਉਕਤ ਆਗੂਆਂ ਨਾਲ ਕੁਲਵੰਤ ਸਿੰਘ ਗਿੱਲ, ਰਜਿੰਦਰ ਕੁਮਾਰ, ਜਗਵਿੰਦਰ ਸਿੰਘ ਲਹਿਰੀ, ਤਰਸੇਮ ਸਿੰਘ, ਗਿਆਨ ਸਿੰਘ ਪਲਾਸੌਰ, ਗੁਰਨਾਮ ਸਿੰਘ, ਕਸ਼ਮੀਰ ਸਿੰਘ ਢਿੱਲੋਂ, ਅਜਾਇਬ ਸਿੰਘ, ਮਨਜੀਤ ਸਿੰਘ ਨੂਰਪੁਰ, ਹਰਜੀਤ ਸਿੰਘ ਜੱਸਲ, ਸਕੱਤਰ ਸਿੰਘ, ਚੰਚਲ ਸਿੰਘ ਚਾਹਲ, ਰਾਜਬੀਰ ਕੁਮਾਰ, ਨਰਿੰਦਰ ਸਿੰਘ ਬਘਿਆੜੀ, ਬਲਵਿੰਦਰ ਸਿੰਘ ਲਹੀਆਂ, ਰਮਾਕਾਂਤ, ਸੁਖਦੇਵ ਸਿੰਘ, ਸਵਿੰਦਰਪਾਲ ਸਿੰਘ, ਵਿਜੇ ਕੁਮਾਰ ਜੋਸ਼ੀ ਅਤੇ ਵਿਜੇ ਕੁਮਾਰ ਪੁੰਜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੀ ਰੈਲੀ 'ਚ ਢੋ-ਢੁਆਈ ਵਾਲੀਆਂ ਬੱਸਾਂ ਬਣੀਆਂ ਚਰਚਾ ਦਾ ਵਿਸ਼ਾ ਅਗਲੀ ਖ਼ਬਰ ਪੁਲਿਸ ਛਾਪੇਮਾਰੀ ਦੌਰਾਨ ਅਸਲ੍ਹਾ ਤਸਕਰ ਭੱਜਣ ਵਿਚ ਹੋਏ ਕਾਮਯਾਬ
Ad Position 24