05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪਿੰਡ ਖੁਵਾਸਪੁਰ ਵਿਚ ਕਿਸਾਨ ਸੰਘਰਸ਼ ਕਮੇਟੀ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 07-04-2026
ਫਤਿਆਬਾਦ, 6 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀਆਂ ਤਿੰਨ ਸਾਲ ਬਾਅਦ ਪਿੰਡ ਪੱਧਰੀ ਜੋਨ ਪੱਧਰੀ ਅਤੇ ਜਿਲ੍ਹਾ ਪੱਧਰੀ ਚੋਣਾਂ ਕਰਵਾਈਆਂ ਜਾ ਰਹੀਆਂ | ਇਸੇ ਲੜੀ ਦੇ ਤਹਿਤ ਜ਼ਿਲ੍ਹ ਤਰਨ ਤਾਰਨ ਦੇ ਜ਼ੋਨ ਟਾਂਡਾ ਵਿਚ ਵੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ | 6 ਅਪ੍ਰੈਲ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਭੈਲ ਅਤੇ ਜ਼ਿਲ੍ਹਾ ਆਗੂ ਜਵਾਹਰ ਸਿੰਘ ਟਾਂਡਾ ਦੀ ਅਗਵਾਈ ਵਿਚ ਜਿਵੇਂ ਵੱਖ-ਵੱਖ ਪਿੰਡਾਂ ਵਿਚ ਚੋਣਾਂ ਕਰਵਾ ਕੇ ਨਵੀਂ ਕਮੇਟੀ ਨਵੇਂ ਪ੍ਰਧਾਨ ਅਤੇ ਬੀਬੀਆਂ ਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਫਤਿਆਬਾਦ ਦੇ ਨਜਦੀਕ ਪਿੰਡ ਲੁਹਾਰ ਵਿਖੇ, ਭੋਜੋਵਾਲੀ ਵਿਖੇ ਅਤੇ ਪਿੰਡ ਖਵਾਸਪੁਰ ਆਦਿ ਪਿੰਡਾਂ ਵਿਖੇ ਚੋਣਾਂ ਕਰਵਾਈਆਂ ਗਈਆਂ | ਪਿੰਡ ਖਵਾਸਪੁਰ ਵਿਖੇ ਵੀ ਨਵੀਂ ਕਮੇਟੀ ਦੀ ਚੋਣ ਹੋਈ, ਜਿਸ ਵਿਚ ਸਰਬਸੰਮਤੀ ਦੇ ਨਾਲ ਸੰਤੋਖ ਸਿੰਘ ਨੂੰ ਇਕਾਈ ਖਵਾਸਪੁਰ ਦਾ ਪ੍ਰਧਾਨ, ਸਰਵਣ ਸਿੰਘ, ਪ੍ਰੀਤਮ ਸਿੰਘ ਮੀਤ ਪ੍ਰਧਾਨ, ਜਗਰੂਪ ਸਿੰਘ ਨੂੰ ਸਕੱਤਰ ਚੁਣਿਆ, ਸੁਖਦੀਪ ਸਿੰਘ ਸਹਾਇਕ ਸਕੱਤਰ, ਕੈਸ਼ੀਅਰ ਦੀ ਜਿੰਮੇਵਾਰੀ ਜਗਜੀਤ ਸਿੰਘ ਨੂੰ ਸੌਂਪੀ ਗਈ | ਇਨ੍ਹਾਂ ਦੇ ਨਾਲ ਗੁਰਮੁੱਖ ਸਿੰਘ ਅਤੇ ਇਕ ਹੋਰ ਆਗੂ ਨੂੰ ਸਹਾਇਕ ਕੈਸ਼ੀਅਰ ਬਣਾਇਆ | ਇਨ੍ਹਾਂ ਆਗੂਆਂ ਨੇ ਪ੍ਰਾਣ ਕੀਤਾ ਕਿ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਅਤੇ ਕਿਸਾਨਾਂ-ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੀਆਂ ਜੋ ਵੀ ਮਜ਼ਬੂਰੀਆਂ ਅਤੇ ਮੰਗਾਂ ਹਨ, ਉਨ੍ਹਾਂ ਨੂੰ ਪੂਰੀਆਂ ਕਰਨ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਾਂ ਕਿਸਾਨ ਮਜ਼ਦੂਰ ਮੋਰਚਾ ਜਿੱਥੇ ਵੀ ਸਾਡੀ ਜਿੰਮੇਵਾਰੀ ਲਾਏਗਾ | ਇਸੇ ਤਰ੍ਹਾਂ ਪਿੰਡ ਖਵਾਸਪੁਰ ਵਿਚ ਬੀਬੀਆਂ ਦੀ ਕਮੇਟੀ ਵੀ ਬਣਾਈ ਗਈ, ਜਿਸ ਵਿਚ ਰੰਜੂਪੁਰੀ ਨੂੰ ਬੀਬੀਆਂ ਦੀ ਕਮੇਟੀ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਸਤਰੀ ਵਿੰਗ ਹੈ ਪਿੰਡ ਖਵਾਸਪੁਰ ਦੀ ਪ੍ਰਧਾਨ ਬਣਾਇਆ ਗਿਆ, ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ, ਸਕੱਤਰ ਹਰਭਜਨ ਕੌਰ ਅਤੇ ਅਮਨਦੀਪ ਕੌਰ ਨੂੰ ਬਣਾਇਆ ਗਿਆ | ਬੀਬੀਆਂ ਦੇ ਵਿਚ ਕਾਫੀ ਸਾਰੇ ਬੀਬੀਆਂ ਮੈਂਬਰ ਦੇ ਤੌਰ 'ਤੇ ਵੀ ਹਾਜ਼ਰ ਹੋਈਆਂ ਜਿਨਾਂ ਵਿਚ ਹਰਜੀਤ ਕੌਰ, ਹਰਮੀਤ ਕੌਰ, ਸਵਰਨਜੀਤ ਕੌਰ, ਪਰਮਜੀਤ ਕੌਰ, ਜਗਮੀਤ ਕੌਰ, ਰਜਿੰਦਰ ਕੌਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਫ੍ਰੀ ਕੈੱਪ ਅੱਜ ਅਗਲੀ ਖ਼ਬਰ ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਵਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ
Ad Position 24