05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਫ੍ਰੀ ਕੈੱਪ ਅੱਜ

Ad Position 21
No active advertisement
ਅਜੀਤ ਡੈਸਕ 07-04-2026
ਤਰਨ ਤਾਰਨ, 6 ਅਪ੍ਰੈਲ (ਹਰਿੰਦਰ ਸਿੰਘ)-ਸਰਬਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੈਨੇਜਿੰਗ ਟਰੱਸਟੀ ਡਾ.ਐੱਸ.ਪੀ. ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾ ਬੇਛ 741 ਵਾਂ ਅੱਖਾਂ ਦਾ ਫ੍ਰੀ ਚੈੱਕਅੱਪ ਕੈਂਪ 7 ਅਪ੍ਰੈ ਦਿਨ ਮੰਗਲਵਾਰ ਵਸੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਾਬਾ ਸੁਰਜਨ ਸਿੰਘ ਪਿੰਡ ਸ਼ਾਹਬਾਜਪੁਰ ਜ਼ਿਲ੍ਹਾ ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ | ਇ ਜਾਣਕਾਰੀ ਸਰਬਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਯੋਧਾ ਨੇ ਦਿੰਦਿਆਂ ਦੱਸਿਆ ਕਿ ਕੈਂਪ ਦਾ ਅੱਖਾਂ ਦੇ ਮਾਹਰ ਡਾਕਟਰ ਡਾ.ਸ਼ੀਕਨ ਸਿੰਘ (ਸ਼ੀਕਨ ਹਸਪਤਾਲ ਅੰਮਿ੍ਤਸਰ) ਦੀ ਟੀਮ ਮਰੀਜਾਂ ਦੀ ਜਾਂਚ ਅਤੇ ਆਪ੍ਰਏਸ਼ਨ ਕਰੇਗੀ ਅਤੇ ਨਜ਼ਰ ਦੀਆਂ ਮੁਫਤ ਐਨਕਾਂ, ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਸ ਕੈੈਂਪ ਦੀ ਸਫਲਤਾ ਲਈ ਕੌਮੀ ਪ੍ਰਧਾਨ ਸਰਬਤ ਦਾ ਭਲਾ ਟਰੱਸਟ ਜੱਸਾ ਸਿੰਘ ਸੰਧੂ, ਜਥੇਦਾਰ ਗੁਰਮੇਜ ਸਿੰਘ ਢੋਟੀ, ਸੁਖਵੰਤ ਸਿੰਘ ਧਾਮੀ ਸਰਪ੍ਰਸਤ ਤਰਨ ਤਾਰਨ ਇਕਾਈ, ਕੁਲਾਰਜਬੀਰ ਸਿੰਘ ਕੰਗ ਜਨਰਲ ਸਕੱਤਰ, ਕੁਲਵਿੰਦਰ ਸਿੰਘ ਪਿੰਕਾ, ਪ੍ਰਬੰਧਕ ਸਕੱਤਰ, ਵਿਕਰਮਜੀਤ ਸਿੰਘ ਕੰਗ ਖਜਾਨਚੀ ਤੋਂ ਇਲਾਵਾ ਸਮੂਹ ਟੀਮ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਸਮੂਹ ਲੋੜਵੰਦ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਗਾਏ ਜਾ ਰਹੇ ਕੈਂਪ ਵਿਚ ਪਹੁੰਚ ਕੇ ਇਸਦਾ ਲਾਭ ਉਠਾਉਣ |
Ad Position 22
No active advertisement
ਪਿਛਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਨੇ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ 75 ਜਵਾਨਾਂ ਨੂੰ ਦਿੱ... ਅਗਲੀ ਖ਼ਬਰ ਪਿੰਡ ਖੁਵਾਸਪੁਰ ਵਿਚ ਕਿਸਾਨ ਸੰਘਰਸ਼ ਕਮੇਟੀ ਦੀ ਚੋਣ <br/>
Ad Position 24