05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਫੁੱਟਪਾਥਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਬਣ ਰਹੇ ਟ੍ਰੈਫਿਕ ਸਮੱਸਿਆ ਦਾ ਕਾਰਨ <br/>

Ad Position 21
No active advertisement
ਅਜੀਤ ਡੈਸਕ 07-04-2026
ਤਰਨ ਤਾਰਨ, 6 ਮਾਰਚ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਤੋਂ ਲੋਕ ਡਾਹਢੇ ਦੁਖੀ ਹਨ ਕਿਉਂਕਿ ਸ਼ਹਿਰ ਦੀਆਂ ਸੜਕਾਂ 'ਤੇ ਵੱਡੇ ਵੱਡੇ ਟ੍ਰੈਫਿਕ ਜਾਮ ਲੱਗੇ ਰਹਿੰਦੇ ਹਨ, ਜਿਸ ਕਾਰਨ ਲੋਕ ਇਨ੍ਹਾਂ ਜਾਮਾਂ ਵਿਚ ਕਈ-ਕਈ ਚਿਰ ਫਸੇ ਰਹਿੰਦੇ ਹਨ, ਜਿਸ ਦਾ ਮੁੱਖ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਬਣੇ ਫੁੱਟਪਾਥ ਅਤੇ ਬਾਜ਼ਾਰਾਂ ਵਿਚ ਦੁਕਾਨਾਂਦਾਰਾਂ ਅਤੇ ਰੇਹੜੀ ਵਾਲਿਆਂ ਵਲੋਂ ਨਾਜਾਇਜ਼ ਕਬਜੇ ਹਨ ਪ੍ਰੰਤੂ ਟ੍ਰੈਫਿਕ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਇਨ੍ਹਾਂ ਨਾਜਾਇਜ਼ ਕਬਜਿਆਂ ਨੂੰ ਹਟਾਉਣ ਵਿਚ ਅਸਮੱਰਥ ਦਿਖਾਈ ਦੇ ਰਹੀ ਹੈ | ਤਰਨ ਤਾਰਨ ਸ਼ਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਈ ਹੋਈ ਪਵਿੱਤਰ ਗੁਰੂ ਨਗਰੀ ਹੈ, ਜਿਥੇ ਸ਼ੁਸ਼ੋਭਿਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾਂ ਹੀ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਉਂਦੀਆਂ ਹਨ, ਜਿਸ ਕਾਰਨ ਸੰਗਤਾਂ ਵੀ ਜਾਮ ਵਿਚ ਫਸੀਆਂ ਰਹਿੰਦੀਆਂ ਅਤੇ ਪ੍ਰੇਸ਼ਾਨ ਹੁੰਦੀਆਂ ਹਨ | ਸ਼ਹਿਰ ਦੀਆਂ ਸੜਕਾਂ ਦੇ ਫੁੱਟਪਾਥਾਂ ਅਤੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਵੱਡੀ ਪੱਧਰ 'ਤੇ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਜਿਸ ਕਾਰਨ ਸੜਕਾਂ ਦਾ ਰਸਤਾ ਤੰਗ ਹੋ ਰਿਹਾ ਹੈ ਅਤੇ ਲੰਘਣ ਵਾਲੇ ਵਾਹਨਾਂ ਦਾ ਲੰਮਾ ਜਾਮ ਲੱਗ ਜਾਂਦਾ ਹੈ ਅਤੇ ਲੋਕ ਜਾਮ ਵਿਚ ਫਸੇ ਰਹਿੰਦੇ ਹਨ | ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਤੋਂ ਕਾਫੀ ਅੱਗੇ ਵਧਾ ਕੇ ਫੁੱਟਪਾਥਾਂ ਅਤੇ ਬਾਜ਼ਾਰਾਂ ਵਿਚ ਸਮਾਨ ਰੱਖਿਆ ਹੋਇਆ ਹੈ, ਜਿਸ ਕਾਰਨ ਪੈਦਲ ਤੁਰਨਾ ਵੀ ਔਖਾ ਹੋਇਆ ਪਿਆ ਹੈ ਪ੍ਰੰਤੂ ਨਾ ਤਾਂ ਸੰਬੰਧਿਤ ਨਗਰ ਕੌਂਸਲ ਅਤੇ ਨਾ ਹੀ ਟ੍ਰੈਫਿਕ ਪੁਲਿਸ ਇਸ ਨੂੰ ਹਟਾਉਣ ਲਈ ਕੋਈ ਠੋਸ ਕਾਰਵਾਈ ਕਰਦੀ ਹੈ, ਨਾਜਾਇਜ਼ ਕਬਜਿਆਂ ਨੂੰ ਹਟਾਉਣ ਦੇ ਨਾਂਅ 'ਤੇ ਸਿਰਫ ਖਾਨਾਪੂਰਤੀ ਲਈ ਕਦੀ ਕਦਾਈ ਬਾਜ਼ਾਰਾਂ ਵਿਚ ਗੇੜਾ ਮਾਰ ਕੇ ਚਲੇ ਜਾਂਦੇ ਹਨ ਪਰ ਨਾਜਾਇਜ਼ ਕਬਜ਼ੇ ਉਸੇ ਤਰ੍ਹਾਂ ਜਾਰੀ ਰਹਿੰਦੇ ਹਨ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਆਦਾਤਰ ਟ੍ਰੈਫਿਕ ਪੁਲਿਸ ਮੁਲਾਜਮ ਲੋਕਾਂ ਦੇ ਚਲਾਨ ਕੱਟਣ ਵਿਚ ਰੁਝੇ ਰਹਿੰਦੇ ਹਨ ਅਤੇ ਟ੍ਰੈਫਿਕ ਨੂੰ ਕੰਟੋਰਲ ਕਰਨ ਵੱਲ ਘੱਟ ਧਿਆਨ ਦਿੰਦੇ ਹਨ, ਉਥੇ ਸ਼ਹਿਰ ਦੇ ਕਈ ਚੌਕਾਂ ਵਿਚ ਟ੍ਰੈਫਿਕ ਪੁਲਿਸ ਮੁਲਾਜਮਾਂ ਦੀ ਪੱਕੀ ਤਾਇਨਤੀ ਨਹੀਂ ਹੈ ਅਤੇ ਨਾ ਹੀ ਜਿਆਦਾਤਰ ਸ਼ਹਿਰ ਦੇ ਚੌਂਕਾਂ ਵਿਚ ਟ੍ਰੈਫਿਕ ਨੂੰ ਕੰਟੋਰਲ ਕਰਨ ਲਈ ਟ੍ਰੈਫਿਕ ਲਾਈਟਾਂ ਲੱਗੀਆਂ ਹੋਈਆਂ ਹਨ | ਕਈ ਵਾਰ ਤਾਂ ਐਮਰਜੈਂਸੀ ਵਾਹਨ ਜਿਵੇਂ ਫਾਇਰ ਬਿ੍ਗੇਡ, ਐਬੂਲੈਂਸ ਸਮੇਤ ਹੋਰ ਵਾਹਨ ਟ੍ਰੈਫਿਕ ਜਾਮ ਵਿਚ ਫਸੇ ਰਹਿੰਦੇ ਹਨ, ਜਿਸ ਕਾਰਨ ਐਮਰਜੈਂਸੀ ਦੀ ਹਾਲਤ ਵਿਚ ਸਮੇਂ ਸਿਰ ਨਾ ਪੁੱਜਣ ਕਾਰਨ ਕੋਈ ਵੱਡਾ ਨੁਕਸਾਨ ਵੀ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ | ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਰੋਜਾਨਾਂ ਹੀ ਸ਼ਹਿਰ ਦੀਆਂ ਸੜਕਾਂ ਤੋਂ ਸਿਆਸੀ ਲੀਡਰ, ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਗੁਜਰਦੇ ਹਨ ਪਰ ਉਨ੍ਹਾਂ ਨੂੰ ਸੜਕਾਂ ਉਪਰ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜੇ ਅਤੇ ਟ੍ਰੈਫਿਕ ਜਾਮ ਕਿਉਂ ਦਿਖਾਈ ਨਹੀਂ ਦਿੰਦਾ ਅਤੇ ਉਹ ਚੁੱਪਚਾਪ ਕਰਕੇ ਗੱਡੀਆਂ ਵਿਚ ਬੈਠ ਕੇ ਉਥੋਂ ਲੰਘ ਜਾਂਦੇ ਹਨ | ਸ਼ਹਿਰ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਪਾਸੋਂ ਮੰਗ ਕੀਤੀ ਤਰਨ ਤਾਰਨ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕੋਈ ਠੋਸ ਨੀਤੀ ਅਪਣਾਈ ਜਾਵੇ, ਉਥੇ ਸ਼ਹਿਰ ਦੇ ਫੁੱਟਪਾਥਾਂ ਅਤੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਕੀਤੇ ਹੋਏ ਨਾਜਾਇਜ਼ ਕਬਜਿਆਂ ਨੂੰ ਹਟਾਉਣ ਅਤੇ ਨਾਜਾਇਜ਼ ਕਬਜਾਧਾਰੀਆਂ ਖਿਲਾਫ਼ ਸਖ਼ਤ ਤੋਂ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਗੀਤ 'ਡੌਲੇ ਉੱਤੇ ਟੈਟੂ' ਨਾਲ ਚਰਚਾ 'ਚ ਗਾਇਕ ਦਿਸ਼ਾਂਤ ਧੀਰ ਅਗਲੀ ਖ਼ਬਰ ਤਰਨ ਤਾਰਨ 'ਚ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਮਨਾਇਆ ਭਾਜਪਾ ਦਾ 47ਵਾਂ ਸਥਾਪਨਾ ਦਿਵਸ <br/>
Ad Position 24