05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗੀਤ 'ਡੌਲੇ ਉੱਤੇ ਟੈਟੂ' ਨਾਲ ਚਰਚਾ 'ਚ ਗਾਇਕ ਦਿਸ਼ਾਂਤ ਧੀਰ

Ad Position 21
No active advertisement
ਅਜੀਤ ਡੈਸਕ 07-04-2026
ਨਵਾਂਸ਼ਹਿਰ, 6 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਪਿਛਲੇ ਇਕ ਸਾਲ ਤੋਂ ਲਗਾਤਾਰ ਗਾਇਕੀ ਦੇ ਅੰਬਰਾਂ 'ਚ ਮਜ਼ਬੂਤ ਪਰ੍ਹਾਂ ਦੇ ਨਾਲ ਉਡਾਰੀਆਂ ਲਾ ਰਿਹਾ ਨੌਜ਼ਵਾਨ ਗਾਇਕ ਦਿਸ਼ਾਂਤ ਧੀਰ ਆਪਣੇ ਨਵੇਂ ਗੀਤ 'ਡੌਲੇ ਉੱਤੇ ਟੈਟੂ' ਨਾਲ ਪੂਰੀ ਚਰਚਾ 'ਚ ਚੱਲ ਰਿਹਾ ਹੈ | ਦੱਸ ਦਈਏ ਕਿ 10ਵੀਂ 'ਚ ਪੜ੍ਹਦੇ ਗਾਇਕ ਦਿਸ਼ਾਂਤ ਧੀਰ ਨੂੰ ਉਸ ਦੇ ਗਰੀਸ ਰਹਿੰਦੇ ਬਾਪੂ ਦੇ ਥਾਪੜੇ ਨੇ ਜ਼ਿੰਦਗੀ ਜਿਊਣ ਦੇ ਮਜ਼ਬੂਤ ਰਾਹਾਂ ਦਾ ਪਾਂਧੀ ਸਾਬਤ ਕੀਤਾ ਹੈ | ਪ੍ਰਸਿੱਧ ਗਾਇਕ ਬੂਟਾ ਕੋਹਿਨੂਰ ਤੋਂ ਸੰਗੀਤ ਦੀ ਤਾਲੀਮ ਹਾਸਲ ਕਰਕੇ ਗਾਇਕ ਦਿਸ਼ਾਂਤ ਧੀਰ ਇੱਕ ਸਾਲ 'ਚ ਉਨ੍ਹਾਂ ਰਾਵਾਂ 'ਤੇ ਅੱਪੜ ਗਿਆ ਜਿੱਥੇ ਸੁਰ ਤੇ ਤਾਲ ਦੇ ਸੁਮੇਲ ਪ੍ਰਪੱਕ ਗਾਇਕ ਨੂੰ ਪਹੁੰਚਣਾ ਚਾਹੀਦਾ | ਇਸ ਗੀਤ ਨੂੰ ਕਲਮਬੱਧ ਕੀਤਾ ਹੈ ਬੇਦੀ ਮੀਰਪੁਰੀ ਨੇ, ਇਸ ਦਾ ਸੰਗੀਤ ਤਿਆਰ ਕੀਤਾ ਹੈ ਪ੍ਰਸਿੱਧ ਸੰਗੀਤਕਾਰ ਦਵਿੰਦਰ ਬਿੰਦਾ ਮੁਬਾਰਕਪੁਰ ਨੇ ਅਤੇ ਇਸ ਗੀਤ 'ਚ ਬੌਂਸਰ ਬਾਜ਼ ਦੀ ਟੀਮ ਵੱਲੋਂ ਨਿਭਾਈ ਭੂਮਿਕਾ ਵੀ ਕਾਬਲੇ ਤਾਰੀਫ਼ ਹੈ | ਉੱਤੋਂ 8ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਜਪਨੀਤ ਮਹੇਂ ਵੱਲੋਂ ਵੀ ਵੀਡੀਓ ਐਡੀਟਿੰਗ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਮੀਟਿੰਗ ਹੋਈ ਅਗਲੀ ਖ਼ਬਰ ਫੁੱਟਪਾਥਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਬਣ ਰਹੇ ਟ੍ਰੈਫਿਕ ਸਮੱਸਿਆ ਦਾ ਕਾਰਨ <br/>
Ad Position 24