05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 07-04-2026

ਨਵਾਂਸ਼ਹਿਰ, 6 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਮਿਸ਼ਨ ਮੰਡਲ ਨਵਾਂਸ਼ਹਿਰ ਦੀ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪੈਨਸ਼ਨਰਜ਼ ਤੇ ਫੈਮਿਲੀ ਪੈਂਨਸ਼ਨਰਜ਼ ਬੀਬੀਆਂ ਨੇ ਭਾਗ ਲਿਆ ਅਤੇ ਪੈਨਸ਼ਨਰਜ਼ ਦੇ ਮਸਲੇ ਹੱਲ ਕਰਾਉਣ ਸਬੰਧੀ ਵਿਚਾਰਾਂ ਹੋਈਆਂ | ਮੀਟਿੰਗ ਨੂੰ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ, ਸਰਕਲ ਆਹੁਦੇਦਾਰ ਵਿਜੇ ਕੁਮਾਰ ਬਾਲੀ, ਨਿਰੰਜਣ ਸਿੰਘ ਕੰਗਾਂ, ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਭਾਸਕਰ ਰਾਹੋਂ, ਮੀਤ ਪ੍ਰਧਾਨ ਸ਼ੰਭੂ ਨਰਾਇਣ ਰਾਹੋਂ, ਜੋਗਾ ਸਿੰਘ ਛੋਕਰਾਂ, ਪ੍ਰੇਮ ਸਹਾਬਪੁਰ, ਚਰਨ ਸਿੰਘ ਉਸਮਾਨਪੁਰ, ਸਤਪਾਲ ਭਾਟੀਆ ਰਾਹੋਂ, ਸ਼ਿਵ ਰਾਜ, ਦਲਜੀਤ ਕੌਰ ਲੰਗੜੋਆ, ਪਰਮਜੀਤ ਕੌਰ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਹਿਕਮੇ ਵਲੋਂ ਆਈਆਂ ਨਵੀਆਂ ਹਦਾਇਤਾਂ ਅਨੁਸਾਰ ਡਿਜੀਟਲੀ ਲਾਈਵ ਸਰਟੀਫਿਕੇਟ ਦੇਣਾ ਲਾਜ਼ਮੀ ਕੀਤਾ ਗਿਆ ਹੈ | ਬੈਠਕ ਵਿੱਚ ਵਿਚਾਰਿਆ ਗਿਆ ਕਿ ਬੁਢਾਪੇ ਕਾਰਨ ਜਾਂ ਬਿਮਾਰ ਪੈਂਨਸ਼ਨਰਜ਼ ਅਤੇ ਫੈਮਿਲੀ ਪੈਂਨਸ਼ਨਰਜ਼ ਡਿਜੀਟਲੀ ਵਿੱਧੀ ਰਾਹੀਂ ਲਾਈਵ ਸਰਟੀਫਿਕੇਟ ਨਹੀਂ ਦੇ ਸਕਦੇ | ਇਸ ਡਿਜੀਟਲੀ ਵਿੱਧੀ ਨੂੰ ਲਾਜ਼ਮੀ ਦੀ ਬਜਾਏ ਪਹਿਲਾਂ ਦੀ ਤਰਾਂ ਮੈਨੁਅੱਲੀ ਅਤੇ ਡਿਜੀਟਲੀ (ਦੋਨਾਂ ਆਪਸ਼ਨਾਂ) ਨੂੰ ਜਾਰੀ ਰੱਖਣ ਲਈ ਸੂਬਾ ਕਮੇਟੀ ਵਲੋਂ ਪਟਿਆਲਾ ਹੈੱਡ ਆਫਿਸ ਵਿਖੇ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਅਤੇ ਪੱਤਰ ਦੇ ਕੇ ਇਸ ਸਮੱਸਿਆ ਸਬੰਧੀ ਜਾਣੂ ਕਰਵਾਇਆ ਸੀ, ਪਰ ਉਨ੍ਹਾਂ ਵਲੋਂ ਹੁਣ ਤੱਕ ਕੋਈ ਸਾਰਥਿੱਕ ਹੱਲ ਨਹੀਂ ਕੀਤਾ ਗਿਆ | ਉਕਤ ਪੈਂਨਸ਼ਨਰਜ਼ ਦੀ ਖੱਜਲ ਖੁਆਰੀ ਨੂੰ ਦੇਖਦੇ ਹੋਏ, ਸੂਬਾ ਕਮੇਟੀ ਦੇ ਲਏ ਫੈਸਲੇ ਮੁਤਾਬਿਕ 18 ਅਪ੍ਰੈਲ 2026 ਨੂੰ ਲੁਧਿਆਣਾ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ਪ੍ਰਦਰਸ਼ਨ ਕਰਨ ਦੀ ਤਿਆਰੀ ਲਈ 6 ਅਪ੍ਰੈਲ 2026 ਤੋਂ 17 ਅਪ੍ਰੈਲ 2026 ਤੱਕ ਮੰਡਲ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਉਪਰੋਕਤ ਫੈਸਲੇ ਨੂੰ ਲਾਗੂ ਕਰਦੇ ਹੋਏ ਪੈਂਨਸ਼ਨਰਜ਼ ਐਸੋਸੀਏਸ਼ਨ ਮੰਡਲ ਨਵਾਂਸ਼ਹਿਰ ਵਲੋਂ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਮੰਡਲ ਨਵਾਂਸ਼ਹਿਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਬੈਠਕ ਨੇ ਸਮੂਹ ਪੈਂਨਸ਼ਨਰਜ਼ ਨੂੰ ਧਰਨੇ ਵਿੱਚ ਪਹੁੰਚਉਣ ਦੀ ਅਪੀਲ ਕੀਤੀ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮ ਰਾਏਪੁਰ ਵਲੋਂ ਨਿਭਾਈ ਗਈ | ਇਸ ਮੀਟਿੰਗ ਵਿੱਚ ਇੰਜ. ਹਰਬੰਸ ਸਿੰਘ ਏ. ਈ., ਦੇਵਰਾਜ ਸੁੱਜੋਂ, ਹੁਕਮ ਚੰਦ, ਪਰਮਜੀਤ ਸਿੰਘ, ਅਸ਼ੋਕ ਕੁਮਾਰ, ਗੁਰਮੁੱਖ ਸਿੰਘ, ਗੁਰਸ਼ਰਨਪਾਲ ਸਿੰਘ, ਕਸ਼ਮੀਰ ਸਿੰਘ, ਹਰਭਜਨ ਸਿੰਘ, ਜੈਪਾਲ ਸ਼ਰਮਾ, ਬਲਵੀਰ ਸਿੰਘ, ਨਿਰਮਲਜੀਤ, ਚਰਨ ਕੌਰ, ਜੁਗਿੰਦਰ ਕੌਰ, ਰੇਸ਼ਮ ਕੌਰ, ਪਰਮਜੀਤ ਕੌਰ, ਸੁਰਜੀਤ ਕੌਰ ਤੇ ਊਸ਼ਾ ਰਾਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਵਲੋਂ ਮਾਰੀ ਟੱਕਰ ਕਾਰਨ ਔਰਤ ਤੇ ਬੱਚੀ ਜ਼ਖਮੀ ਅਗਲੀ ਖ਼ਬਰ ਗੀਤ 'ਡੌਲੇ ਉੱਤੇ ਟੈਟੂ' ਨਾਲ ਚਰਚਾ 'ਚ ਗਾਇਕ ਦਿਸ਼ਾਂਤ ਧੀਰ
Ad Position 24