05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਤੇਜ਼ ਰਫ਼ਤਾਰ ਕਾਰ ਵਲੋਂ ਮਾਰੀ ਟੱਕਰ ਕਾਰਨ ਔਰਤ ਤੇ ਬੱਚੀ ਜ਼ਖਮੀ

Ad Position 21
No active advertisement
ਅਜੀਤ ਡੈਸਕ 07-04-2026
ਉਸਮਾਨਪੁਰ, 6 ਅਪ੍ਰੈਲ (ਸੰਦੀਪ ਮਝੂਰ)-ਰਾਹੋਂ-ਜਾਡਲਾ ਮਾਰਗ 'ਤੇ ਪਿੰਡ ਉਸਮਾਨਪੁਰ ਵਿਖੇ ਇਕ ਤੇਜ਼ ਰਫ਼ਤਾਰ ਕਾਰ ਵਲੋਂ ਸਕੂਟਰੀ ਨੂੰ ਪਿਛਿਉਂ ਟੱਕਰ ਮਾਰਨ ਕਰਕੇ ਸਕੂਟਰੀ ਚਾਲਕ ਔਰਤ ਅਤੇ ਉਸਦੀ ਬੱਚੀ ਜ਼ਖਮੀ ਹੋ ਗਈਆਂ | ਮੌਕੇ 'ਤੇ ਹਾਜ਼ਰ ਲੋਕਾਂ ਵਲੋਂ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ | ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਸਕੂਟਰੀ ਚਾਲਕ ਮਨਪ੍ਰੀਤ ਕੌਰ (30) ਪਤਨੀ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੇਕੇ ਪਿੰਡ ਉਸਮਾਨਪੁਰ ਵਿਖੇ ਰਹਿੰਦੀ ਹੈ | ਜਦੋਂ ਉਹ ਆਪਣੀ ਬੇਟੀ ਹਰਕੀਰਤ ਕੌਰ 5 ਸਾਲ ਨੂੰ ਸਕੂਲ ਤੋਂ ਵਾਪਸ ਲੈ ਕੇ ਉਸਮਾਨਪੁਰ ਦੇ ਗੇਟ ਅੰਦਰ ਮੁੜਨ ਲੱਗੀ ਤਾਂ ਪਿਛਿਉਂ ਇੱਕ ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ਜੋਰਦਾਰ ਟੱਕਰ ਮਾਰੀ, ਜਿਸ ਕਾਰਨ ਉਹ ਦੋਵੇਂ ਬੁਰੀ ਤਰ੍ਹਾਂ ਸੜਕ 'ਤੇ ਡਿੱਗ ਪਈਆਂ ਤੇ ਜਿਸ ਕਾਰਨ ਉਸਦਾ ਗੁੱਟ ਫ੍ਰੈਕਚਰ ਹੋ ਗਿਆ, ਬੱਚੀ ਦੇ ਵੀ ਕੁਝ ਸੱਟਾਂ ਲੱਗੀਆਂ | ਲੋਕਾਂ ਨੇ ਉਨ੍ਹਾਂ ਨੂੰ ਚੁੱਕ ਕੇ ਇੱਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ | ਉਕਤ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਦੋਵਾਂ ਦੀ ਹਾਲਤ ਸਥਿਰ ਹੈ | ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਕਾਰ ਚਾਲਕ ਦੀ ਭਾਲ ਕਰਕੇ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਮੀਟਿੰਗ ਹੋਈ
Ad Position 24