ਪਿੰਡ ਰਾਏਪੁਰ ਡੱਬਾ ਵਿਖੇ ਨੈਸ਼ਨਲ ਜੇਤੂ ਪਹਿਲਵਾਨ ਸ਼ੁਬਮ ਜੱਸੀ ਸਨਮਾਨਿਤ
ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਆਪਣੇ ਗੁਰੂ ਦੇ ਸਨਮਾਨ ਅਤੇ ਅਖਾੜੇ ਦੀ ਮਰਿਯਾਦਾ ਨੂੰ ਨਜ਼ਰਅੰਦਾਜ਼ ਕਰਕੇ ਕੋਈ ਵੀ ਪਹਿਲਵਾਨ ਆਪਣੀ ਪਹਿਚਾਣ ਨਹੀਂ ਬਣਾ ਸਕਦਾ। ਇਹ ਪ੍ਰਗਟਾਵਾ ਪਿੰਡ ਰਾਏਪੁਰ ਡੱਬਾ ਦੀ ਸਰਪੰਚ ਸ੍ਰੀਮਤੀ ਕੌਸ਼ਲਿਆ ਨੇ ਕੀਤਾ।
ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਆਪਣੇ ਗੁਰੂ ਦੇ ਸਨਮਾਨ ਅਤੇ ਅਖਾੜੇ ਦੀ ਮਰਿਯਾਦਾ ਨੂੰ ਨਜ਼ਰਅੰਦਾਜ਼ ਕਰਕੇ ਕੋਈ ਵੀ ਪਹਿਲਵਾਨ ਆਪਣੀ ਪਹਿਚਾਣ ਨਹੀਂ ਬਣਾ ਸਕਦਾ। ਇਹ ਪ੍ਰਗਟਾਵਾ ਪਿੰਡ ਰਾਏਪੁਰ ਡੱਬਾ ਦੀ ਸਰਪੰਚ ਸ੍ਰੀਮਤੀ ਕੌਸ਼ਲਿਆ ਨੇ ਕੀਤਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਰਾਏਪੁਰ ਡੱਬਾ ਦੇ ਅਖਾੜੇ ਦਾ ਪਹਿਲਵਾਨ ਸ਼ੁਬਮ ਜੱਸੀ ਸਪੁੱਤਰ ਸਰੂਪ ਲਾਲ ਵਾਸੀ ਭੰਗਲਾਂ ਜਿਸ ਨੇ ਡੀ . ਏ . ਵੀ . ਸਕੂਲ ਨੈਸ਼ਨਲ ਗੇਮਜ਼ ਦਿੱਲੀ ਵਿਖੇ ਹੋਏ ਕੁਸ਼ਤੀ ਦੇ ਮੁਕਾਬਲੇ ’ਚੋਂ ਕਾਂਸੇ ਦਾ ਤਮਗਾ ਜਿੱਤ ਕੇ ਅਖਾੜਾ ਰਾਏਪੁਰ ਡੱਬਾ ਦਾ ਨਾਂਅ ਰੌਸ਼ਨ ਕੀਤਾ ਹੈ। ਸ਼ੁਬਮ ਨੇ ਇਹ ਜਿੱਤ 38 ਕਿੱਲੋ ਵਾਲੀ ਕੈਟਾਗਰੀ ’ਚ ਹਾਸਲ ਕੀਤੀ ਹੈ। ਇਸ ਮੌਕੇ ਪੰਚਾਇਤ ਅਤੇ ਅਖਾੜੇ ਵਲੋਂ ਨਕਦ ਇਨਾਮ ਅਤੇ ਨੋਟਾਂ ਅਤੇ ਫੁੱਲਾਂ ਦੇ ਹਾਰ ਪਾ ਕੇ ਪਹਿਲਵਾਨ ਦਾ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਸਮੂਹ ਪੰਚਾਇਤ ਵਲੋਂ ਸ਼ੁਬਮ ਦੇ ਕੋਚ ਹਰਦੀਪ ਕੁਮਾਰ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਗਈ । ਕੋਚ ਹਰਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ੁਬਮ ਦੀ ਇਸ ਜਿੱਤ ਦਾ ਸਿਹਰਾ ਉਸ ਦੇ ਅਨੁਸ਼ਾਸਨ ਅਤੇ ਤਕਨੀਕੀ ਸਿਖਲਾਈ ਨੂੰ ਜਾਂਦਾ ਹੈ। ਇਸ ਮੌਕੇ ਪੰਚ ਮਨਜੀਤ ਕੌਰ ਤੋਂ ਇਲਾਵਾ ਹਰਭਜਨ ਰਾਮ ਯੂ.ਐੱਸ.ਏ, ਹਰਨੀਸ਼ ਬੰਗੜ ਬਲਾਕ ਪ੍ਰਧਾਨ ਯੂਥ ਕਲੱਬ, ਕਿਰਪਾਲ ਸਿੰਘ ਰਿਟਾਇਰਡ ਬੀ. ਐੱਸ. ਐੱਫ, ਕੋਚ ਹਰਦੀਪ ਕੁਮਾਰ, ਕੋਚ ਸਨੀ ਸੁੰਡਾ ਅਤੇ ਕੋਚਿੰਗ ਅਧੀਨ ਅਖ਼ਾੜੇ ਦੇ ਪਹਿਲਵਾਨ ਆਦਿ ਹਾਜ਼ਰ ਸਨ।