ਸਾਮਰਾਜੀ, ਨਸਲਵਾਦੀ ਧਾੜਵੀ, ਨੇਤਨਯਾਹੂ ਅਤੇ ਟਰੰਪ ਹਾਰੇ-ਕਰਨ ਸਿੰਘ ਰਾਣਾ
ਬਲਾਚੌਰ, 4 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਵਿਸ਼ਵ ਭਰ ਦੇ ਇਤਿਹਾਸ ਵਿੱਚ ਮਨੁੱਖ ਜਾਤੀ ਦਾ ਸਭ ਤੋਂ ਵੱਧ ਨੁਕਸਾਨ ਨਸਲਵਾਦੀ ਨਫਰਤ ਅਤੇ ਸਾਮਰਾਜੀ ਧਾੜਵੀ ਜੰਗਾਂ ਨੇ ਕੀਤਾ। ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਨੇ ਕੀਤਾ।
ਬਲਾਚੌਰ, 4 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਵਿਸ਼ਵ ਭਰ ਦੇ ਇਤਿਹਾਸ ਵਿੱਚ ਮਨੁੱਖ ਜਾਤੀ ਦਾ ਸਭ ਤੋਂ ਵੱਧ ਨੁਕਸਾਨ ਨਸਲਵਾਦੀ ਨਫਰਤ ਅਤੇ ਸਾਮਰਾਜੀ ਧਾੜਵੀ ਜੰਗਾਂ ਨੇ ਕੀਤਾ। ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਨੇ ਕੀਤਾ। ਮਨੁੱਖਤਾ ਨੇ ਜੰਗਬਾਜ ਟਰੰਪ ਅਤੇ ਨਸਲਵਾਦੀ ਨੇਤਨਯਾਹੂ ਦਾ ਕਰੂਰ ਅਤੇ ਬੇਰਹਿਮ ਚਿਹਰਾ ਦੇਖਿਆ ਹੈ। ਇਨ੍ਹਾਂ ਦੋਨਾਂ ਨੇ ਦੁਨੀਆ ਦੇ ਲੋਕਾਂ ਦੀ ਅੰਨ੍ਹੀ ਲੁੱਟ ਜਬਰ ਤੇ ਧੱਕੇਸ਼ਾਹੀ ਕੀਤੀ। ਦੋਨਾਂ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਇਨ੍ਹਾਂ ਦੇ ਆਪਣੇ ਮੁਲਕਾਂ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਤੇਜੀ ਨਾਲ ਵਧੀ ਜਿਸ ਕਾਰਨ ਅਮਰੀਕਾ ਵਿੱਚ ਹੋਏ ਮਿਡ ਟਰਮ ਪੋਲ ਵਿਚ ਟਰੰਪ ਬੁਰੀ ਤਰ੍ਹਾਂ ਹਾਰਿਆ ਅਤੇ ਨੇਤਨ ਯਾਹੂ ਇਜਰਾਇਲ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹਾਰ ਗਿਆ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੱਕੀ ਮੰਗਾਂ ਲਈ ਜਨ ਅੰਦੋਲਨਾਂ ਦਾ ਘੇਰਾ ਹੋਰ ਮਜ਼ਬੂਤ ਅਤੇ ਏਕਤਾ ਬਣਾ ਕੇ ਲੜੇ ਜਾਣ ਤਾਂ ਕਿ ਹੁਕਮਰਾਨਾ ਨੂੰ ਲੋਕ ਪੱਖੀ ਨੀਤੀਆਂ ਬਣਾਉਣ ਲਈ ਮਜਬੂਰ ਕੀਤਾ ਜਾ ਸਕੇ।