ਛੋਟਾ ਹਾਥੀ ਗੰਦੇ ਨਾਲੇ ’ਚ ਡਿੱਗਿਆ
ਮਜਾਰੀ/ਸਾਹਿਬਾ, 4 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਸਵੇਰੇ 7 ਵਜੇ ਦੇ ਕਰੀਬ ਪਿੰਡ ਚੁਣਕੋਆ ਨੇੜੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਇੱਕ ਛੋਟਾ ਹਾਥੀ ਨੰਬਰ ਪੀ. ਬੀ 07 ਬੀ.
ਮਜਾਰੀ/ਸਾਹਿਬਾ, 4 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਸਵੇਰੇ 7 ਵਜੇ ਦੇ ਕਰੀਬ ਪਿੰਡ ਚੁਣਕੋਆ ਨੇੜੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਇੱਕ ਛੋਟਾ ਹਾਥੀ ਨੰਬਰ ਪੀ.ਬੀ 07 ਬੀ.ਆਰ 6167 ਬੇਕਾਬੂ ਹੋ ਕੇ ਗੰਦੇ ਨਾਲੇ ਵਿੱਚ ਜਾ ਡਿੱਗਿਆ, ਜਿਸ ਕਾਰਨ ਗੱਡੀ ’ਚ ਸਵਾਰ ਇੱਕੋ ਪਰਿਵਾਰ ਦੇ ਅੱਠ ਮੈਂਬਰ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਤਿੰਨ ਵਿਅਕਤੀਆਂ ਨੂੰ ਜ਼ਿਆਦਾ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਛੋਟਾ ਹਾਥੀ ਗੱਡੀ ਨੂੰ ਕਿਰਤੀ ਲਾਲ ਪੁੱਤਰ ਦਰਸ਼ਨ ਰਾਮ ਵਾਸੀ ਮੀਰਪੁਰ ਜੱਟਾਂ ਚਲਾ ਰਿਹਾ ਸੀ। ਗੱਡੀ ’ਚ ਇੱਕੋ ਪਰਿਵਾਰ ਦੇ ਅੱਠ ਮੈਂਬਰ ਸਵਾਰ ਸਨ, ਜੋ ਪਿੰਡ ਸਦਰਪੁਰ ਚੁੰਗੀਆਂ ਰੋਡ ਗੜ੍ਹਸ਼ੰਕਰ ਵਿਖੇ ਰਾਤ ਦਾ ਜਗਰਾਤਾ ਵੇਖ ਕੇ ਆਪਣੇ ਪਿੰਡ ਮੀਰਪੁਰ ਜੱਟਾਂ ਨੂੰ ਵਾਪਸ ਜਾ ਰਹੇ ਸਨ। ਦੱਸਿਆ ਜਾਂਦਾ ਹੈ ਕਿ ਰਸਤੇ ਵਿੱਚ ਡਰਾਈਵਰ ਦੀ ਅੱਖ ਲੱਗ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਪਿੰਡ ਚਣਕੋਆ ਨੇੜੇ ਗੰਦੇ ਨਾਲੇ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਡਰਾਈਵਰ ਸਮੇਤ ਗੱਡੀ ਵਿੱਚ ਸਵਾਰ ਸਾਰੇ ਅੱਠ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਥਾਣੇਦਾਰ ਰਾਜਕੁਮਾਰ ਅਤੇ ਸਿਪਾਹੀ ਗੁਰਪ੍ਰੀਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਤੁਰੰਤ ਰਾਹਤ ਕਾਰਜ ਕਰਦਿਆਂ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਬਲਾਚੌਰ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਖ਼ਮੀਆਂ ਦੀ ਪਛਾਣ ਡਰਾਈਵਰ ਕੀਰਤੀ ਲਾਲ, ਦਰਸ਼ਨ ਰਾਮ, ਊਸ਼ਾ ਰਾਣੀ, ਰਮਨਪ੍ਰੀਤ, ਸਿਮਰਨਪ੍ਰੀਤ, ਪਾਲੋ, ਸਿਮਰੋ ਅਤੇ ਭੱਜੋ ਵਜੋਂ ਹੋਈ ਹੈ।