11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪੰਜਾਬ ਦੀਆਂ ਮੰਗਾਂ ਅਤੇ ਸ਼ੇਰੋਂ ਮਿੱਲ ਚਾਲੂ ਕਰਨ ਸੰਬੰਧੀ ਕਿਸਾਨਾਂ ਵਲੋਂ ਧਰਨਾ <br/>

Ad Position 21
No active advertisement
ਅਜੀਤ ਡੈਸਕ 08-04-2026
ਤਰਨ ਤਾਰਨ, 7 ਅਪ੍ਰੈਲ (ਇਕਬਾਲ ਸਿੰਘ ਸੋਢੀ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ 'ਤੇ ਪੰਜਾਬ ਦੀਆਂ ਮੰਗਾਂ ਵਾਸਤੇ ਧਰਨੇ ਦਿੱਤੇ ਗਏ | ਇਸ ਐਕਸ਼ਨ ਨੂੰ ਲਾਗੂ ਕਰਦਿਆਂ ਤਰਨ ਤਾਰਨ ਵਿਖੇ ਡੀ.ਸੀ. ਦੀ ਰਿਹਾਇਸ਼ ਦੇ ਨੇੜੇ ਸ਼ੇਰੋ ਖੰਡ ਮਿੱਲ ਵਿਖੇ ਕਿਸਾਨਾਂ ਨੇ ਵਿਸ਼ਾਲ ਧਰਨਾ ਲਾਇਆ | ਜਿਸ 'ਚ ਸੈਂਕੜਿਆਂ ਦੀ ਗਿਣਤੀ ਵਿਚ ਪਿੰਡਾਂ ਤੋਂ ਕਿਸਾਨ ਤੇ ਮਜ਼ਦੂਰ ਸ਼ਾਮਿਲ ਹੋਏ | ਇਸ ਧਰਨੇ ਦੀ ਅਗਵਾਈ ਅਮੋਲਕ ਸਿੰਘ ਗੋਰਖਾ, ਸੁਖਚੈਨ ਸਿੰਘ ਸਰਹਾਲੀ,ਕੇਵਲ ਸਿੰਘ ਕੰਬੋਕੇ, ਦਵਿੰਦਰ ਸੋਹਲ, ਤਰਸੇਮ ਸਿੰਘ ਲੁਹਾਰ,ਮੇਹਰ ਸਿੰਘ ਸਖੀਰਾ, ਜੱਸਾ ਸਿੰਘ ਕੱਦਗਿੱਲ, ਮਨਜੀਤ ਸਿੰਘ, ਲਖਬੀਰ ਸਿੰਘ ਨਿੱਝਰ, ਇੰਦਰਜੀਤ ਸਿੰਘ ਮਰਹਾਣਾ ਤੇ ਚਮਨ ਲਾਲ ਦਰਾਜਕੇ ਵਲੋਂ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਭੁਪਿੰਦਰ ਸਿੰਘ ਪੰਡੋਰੀ, ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂ, ਮੇਜਰ ਸਿੰਘ ਭਿੱਖੀਵਿੰਡ, ਮਹਾਂਬੀਰ ਸਿੰਘ ਗਿੱਲ, ਪਰਗਟ ਸਿੰਘ ਮਹਿੰਦੀਪੁਰ, ਬਾਬਾ ਸੁਲੱਖਣ ਸਿੰਘ ਮੁੰਢਾਲਾ, ਗੁਰਚਰਨ ਸਿੰਘ ਸਭਰਾ, ਜਰਨੈਲ ਸਿੰਘ ਬੱਠ ੇਭੈਣੀ, ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਹੋਇਆ ਹੈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੋ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਹੀ ਬਣੀ ਸੀ, ਉਹ ਪੰਜਾਬ ਨੂੰ ਨਹੀਂ ਦਿੱਤੀ ਗਈ | ਇਸੇ ਤਰ੍ਹਾਂ ਦਰਿਆਈ ਪਾਣੀ ਪੰਜਾਬ ਨੂੰ ਕਦੀ ਵੀ ਪੂਰਾ ਨਹੀਂ ਮਿਲਿਆ, ਪੰਜਾਬ ਦੀ ਵਰਤੋਂ ਤੋਂ ਵੱਧ ਦੂਜੀਆਂ ਸਟੇਟਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ | ਪੰਜਾਬੀ ਬੋਲੀ ਨੂੰ ਵੀ ਅੱਜ ਤੱਕ ਬਣਦਾ ਮਾਣ ਨਹੀਂ ਮਿਲਿਆ | ਕਿਸਾਨ ਆਗੂਆਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਦੀ ਸ਼ੇਰੋ ਖੰਡ ਮਿੱਲ ਜਿਸ ਦੀ 100 ਏਕੜ ਦੀ ਜ਼ਮੀਨ ਵੱਖ-ਵੱਖ ਏਜੰਸੀਆਂ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਵੰਡ ਕੇ ਉਸ ਦੀ ਨਾਜਾਇਜ਼ ਵਰਤੋਂ ਕੀਤੀ ਜਾ ਰਹੀ ਹੈ | ਪਿੰਡ ਸ਼ੇਰੋ ਨਾਲ ਜੁੜਦੀ 20 ਏਕੜ ਜ਼ਮੀਨ ਪਨਗ੍ਰੇਨ ਕੰਪਨੀ ਨੂੰ ਗੁਦਾਮ ਬਣਾਉਣ ਲਈ ਦੇ ਦਿੱਤੀ ਗਈ ਹੈ |ਜਿਸ ਨੇ ਕੇ ਆਪਣੀ ਉਸਾਰੀ ਸ਼ੁਰੂ ਵੀ ਕਰ ਦਿੱਤੀ ਹੈ, ਉਹ ਗੁਦਾਮ ਬਣਨ ਨਾਲ ਪਿੰਡ ਸ਼ੇਰੋਂ ਤੇ ਨੇੜਲੇ ਹੋਰ ਪਿੰਡਾਂ ਦੀ ਜ਼ਿੰਦਗੀ ਬਹੁਤ ਦੁੱਭਰ ਹੋਵੇਗੀ ਕਿਉਂਕਿ ਗੁਦਾਮ ਦੇ ਤਿੰਨ ਕਿਲੋਮੀਟਰ ਦੇ ਅੰਦਰ ਅੰਦਰ ਗੁਦਾਮਾਂ 'ਚ ਪੈਦਾ ਹੋਈ ਸੁਸਰੀ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ | ਉਨ੍ਹਾਂ ਕਿਹਾ ਕਿ ਸ਼ੂਗਰ ਖੰਡ ਮਿੱਲ ਸੇਰੋਂ ਜਿਸ ਨਾਲ ਹਜ਼ਾਰਾਂ ਕਿਸਾਨਾਂ ਦੇ ਮਜ਼ਦੂਰਾਂ ਨੂੰ ਸਿੱਧਾ ਤੇ ਅਸਿੱਧਾ ਰੁਜ਼ਗਾਰ ਮਿਲਦਾ ਸੀ ਤੇ ਮੰਡ 'ਚ ਡੁੱਬਦੀ ਹਰ ਸਾਲ ਫਸਲ ਗੰਨੇ ਦੇ ਰੂਪ 'ਚ ਸਗੋਂ ਲੋਕਾਂ ਨੂੰ ਖੁਸ਼ਹਾਲ ਬਣਾ ਰਹੀ ਸੀ ਪਰ ਇਹ ਖੰਡ ਮਿਲ ਬੰਦ ਕਰਕੇ ਸਰਕਾਰਾਂ ਨੇ ਤਰਨ ਤਾਰਨ ਜ਼ਿਲ੍ਹੇ ਨਾਲ ਧ੍ਰੋਹ ਕਮਾਇਆ ਹੈ ਤੇ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਇਸ ਦੀ ਨਾਜਾਇਜ਼ ਵਰਤੋਂ ਰੋਕ ਕੇ ਤੁਰੰਤ ਖੰਡ ਮਿਲ ਮੁੜ ਚਾਲੂ ਕੀਤੀ ਜਾਵੇ | ਇਸ ਮੌਕੇ ਬਲਕਾਰ ਸਿੰਘ ਵਲਟੋਹਾ, ਧਰਮ ਸਿੰਘ ਪੱਟੀ, ਚਰਨ ਤਰਨ ਤਾਰਨ, ਸੁਖਦੇਵ ਸਿੰਘ ਜਵੰਦਾ, ਸ਼ਹਿਬਾਜ਼ ਸਿੰਘ, ਕੱਥਾ ਸਿੰਘ, ਰੇਸ਼ਮ ਸਿੰਘ ਫੈਲੋਕੇ, ਗੁਰਦਿਆਲ ਸਿੰਘ ਵਰਨਾਲਾ ਨੇ ਵੀ ਸੰਬੋਧਨ ਕੀਤਾ | ਇਸ ਧਰਨੇ ਦੀ ਸਮਾਪਤੀ ਉਪਰੰਤ ਰਾਜਪਾਲ ਪੰਜਾਬ ਦੇ ਨਾਮ ਡੀ.ਸੀ. ਤਰਨ ਤਾਰਨ ਰਾਹੀਂ ਮੰਗ ਪੱਤਰ ਭੇਜਿਆ ਗਿਆ | ਸਯੁੰਕਤ ਕਿਸਾਨ ਮੋਰਚਾ ਵਲੋਂ ਫ਼ੈਸਲਾ ਕੀਤਾ ਗਿਆ ਕਿ 10 ਅਪ੍ਰੈਲ ਨੂੰ 1 ਵਜੇ ਗਾਂਧੀ ਪਾਰਕ ਮੀਟਿੰਗ ਕਰਕੇ ਸੇਰੋਂ ਖੰਡ ਮਿਲ ਬਚਾਉਣ ਲਈ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਨਾੜ ਨੂੰ ਅੱਗ ਲਗਾਉਣ 'ਤੇ ਮੁਕੰਮਲ ਪਾਬੰਦੀ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ <br/>
Ad Position 24