31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮਾਊਾਟ ਲਿਟਰਾ ਜੀ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 09-04-2026
ਤਰਨ ਤਾਰਨ, 8 ਅਪ੍ਰੈਲ (ਹਰਿੰਦਰ ਸਿੰਘ)-ਮਾਊਾਟ ਲਿਟਰਾ ਜੀ ਸਕੂਲ ਤਰਨ ਤਾਰਨ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ | ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਗੁਰੂ ਘਰ ਹਾਜ਼ਰੀ ਲਵਾ ਕੇ ਬੱਚਿਆਂ ਨੂੰ ਵਿੱਦਿਆ ਦੇ ਉੱਚ ਦਾਨ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਗਈ | ਪਾਠ ਤੋਂ ਬਾਅਦ ਬੱਚਿਆਂ ਵਲੋਂ ਸ਼ਬਦ ਗਾਇਨ ਵੀ ਕੀਤਾ ਗਿਆ | ਅਰਦਾਸ ਤੋਂ ਬਾਅਦ ਸਾਰਿਆਂ ਵਿਚ ਕੜਾਹ ਪ੍ਰਸ਼ਾਦਿ ਦੀ ਦੇਗ ਵੀ ਵਰਤਾਈ ਗਈ | ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਵੰਤ ਸਿੰਘ, ਡਾਇਰੈਕਟਰ ਕੁਲਦੀਪ ਸਿੰਘ ਅਤੇ ਪਿ੍ੰਸੀਪਲ ਮੈਡਮ ਗਗਨਦੀਪ ਸ਼ਰਮਾ ਦੇ ਬੱਚੇ ਨੂੰ ਆਪਣਾ ਕੀਮਤੀ ਸਮਾਂ ਪੜ੍ਹਾਈ ਵਿਚ ਲਗਾ ਕੇ ਆਪਣੇ ਭਵਿੱਖ ਨੂੰ ਸੰਵਾਰਨ ਦਾ ਸੁਨੇਹਾ ਦਿੱਤਾ ਅਤੇ ਸਕੂਲ ਦੇ ਉੱਜਵਲ ਭਵਿੱਖ ਦੀ ਅਰਦਾਸ ਕੀਤੀ | ਇਸੇ ਹੀ ਤਰ੍ਹਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਨ੍ਹਾਂ ਗਤੀਵਿਧੀਆਂ ਵਿਚ ਪੰਜਾਬ ਦੀਆਂ ਲੋਕ ਖੇਡਾਂ, ਬਾਗਬਾਨੀ, ਸਾਈਬਰ ਸਕਿਓਰਿਟੀ, ਆਰਟ ਅਤੇ ਕਰਾਫਟ, ਏ.ਆਈ. ਆਦਿ ਸ਼ਾਮਿਲ ਸਨ | ਬੱਚਿਆਂ ਨੇ ਸੈਸ਼ਨ ਦੀ ਸ਼ੁਰੂਆਤ ਦੇ ਦੋਵੇਂ ਦਿਨ ਖੂਬ ਆਨੰਦ ਮਾਣਿਆ |
Ad Position 22
No active advertisement
ਪਿਛਲੀ ਖ਼ਬਰ ਪਾਵਰ ਲਿਫਟਿੰਗ ਐਸੋਸੀਏਸ਼ਨ ਤਰਨ ਤਾਰਨ ਵਲੋਂ ਓਪਨ ਬੈਂਚ ਪ੍ਰੈੱਸ ਅਤੇ ਡੈੱਡ ਲਿਫਟ ਚੈਂਪੀਅਨਸ਼ਿਪ ਕਰਵਾਈ <br/> ਅਗਲੀ ਖ਼ਬਰ ਮੰਨਾ ਨੇ ਪਰਿਵਾਰ ਸਮੇਤ ਮੀਨੂੰ ਸੇਠੀ ਦਾ ਕੀਤਾ ਸਨਮਾਨ
Ad Position 24