30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕੀਤਾ ਗਊਸ਼ਾਲਾ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 09-04-2026
ਪੱਟੀ, 8 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੈਂਟਰਲ ਕਾਨਵੈਂਟ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਦੀ ਯੋਗ ਅਗਵਾਈ ਹੇਠ ਸਮਾਜ ਸੇਵਾ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ | ਇਸੇ ਹੀ ਸੋਚ ਦੇ ਪ੍ਰਤੀਪਾਲਣ ਹੇਠ ਇਸ ਸੰਸਥਾ ਦੇ ਜਮਾਤ ਪਹਿਲੀ ਅਤੇ ਦੂਸਰੀ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਦੇਖ ਰੇਖ ਹੇਠ ਪੱਟੀ ਸਥਿਤ ਸ੍ਰੀ ਕਿ੍ਸ਼ਨ ਗਊ ਧਾਮ ਮਾਲਾ ਗਊਸ਼ਾਲਾ ਦਾ ਦੌਰਾ ਕੀਤਾ ਗਿਆ | ਇਸ ਗਤੀਵਿਧੀ ਪ੍ਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵਿਸ਼ੇਸ਼ ਰੁਚੀ ਦਿਖਾਈ ਅਤੇ ਲਗਪਗ ਸਾਰੇ ਹੀ ਵਿਦਿਆਰਥੀ ਗਾਵਾਂ ਲਈ ਗੁੜ ਪੇੜਾ ਰੋਟੀ ਆਟਾ, ਚੋਕਰ ਅਤੇ ਚਾਰਾ ਵਿਸ਼ੇਸ਼ ਰੂਪ ਵਿਚ ਲੈ ਕੇ ਗਏ, ਜੋ ਉਹ ਆਪਣੇ ਆਪਣੇ ਘਰਾਂ ਤੋਂ ਲੈ ਕੇ ਆਏ ਹੋਏ ਸਨ | ਚਾਰੇ ਚੌਕਰ ਦਾ ਪ੍ਰਬੰਧ ਸਕੂਲ ਤਰਫੋਂ ਕੀਤਾ ਗਿਆ ਸੀ | ਇਹ ਸਭ ਚੀਜਾਂ ਵਿਦਿਆਰਥੀਆਂ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਦੇ ਹਵਾਲੇ ਕੀਤੀਆਂ | ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਅਤੇ ਡਾਇਰੈਕਟਰ ਸੱਤਿਅਮ ਭਾਰਦਵਾਜ ਨੇ ਵਿਦਿਆਰਥੀਆਂ ਵਲੋਂ ਦਿਖਾਈ ਗਈ ਰੁਚੀ ਦੀ ਕਾਫੀ ਸਰਾਹਨਾ ਕੀਤੀ | ਗਊਸ਼ਾਲਾ ਦੇ ਸਾਰੇ ਹੀ ਪ੍ਰਬੰਧਕਾਂ ਨੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਗਰੁੱਪ ਵਲੋਂ ਕੀਤੇ ਜਾਂਦੇ ਸਮੇਂ-ਸਮੇਂ 'ਤੇ ਅਜਿਹੇ ਉਪਰਾਲੇ ਇਕ ਉੱਤਮ ਕਾਰਜ ਹੈ | ਜਿਸ ਨਾਲ ਪਸ਼ੂਆਂ ਦੀ ਸੇਵਾ ਦਾ ਫਲਦਾਇਕ ਲਾਭ ਮਿਲਦਾ ਹੈ | ਇਸ ਮੌਕੇ ਵਿਦਿਆਰਥੀਆਂ ਨਾਲ ਮੈਡਮ ਮੰਜੂ, ਮੈਡਮ ਅਨੁਪਮਾ, ਸਤਨਾਮ ਕੌਰ, ਸੁਨੀਤਾ ਕੁਮਾਰੀ ਅਤੇ ਸੀਨੀਅਰ ਕਲਾਸ ਦੇ ਵਲੰਟੀਅਰ ਵਿਦਿਆਰਥੀ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਅਗਨੀਵੀਰ ਆਰਮੀ ਭਰਤੀ ਲਈ 10 ਤੱਕ ਹੋਵੇਗੀ ਰਜਿਸਟ੍ਰੇਸ਼ਨ ਅਗਲੀ ਖ਼ਬਰ ਜਨਗਣਨਾ ਦੇ ਪਹਿਲੇ ਪੜਾਅ ਲਈ ਫ਼ੀਲਡ ਟਰੇਨਰਜ਼ ਦੀ 3 ਦਿਨਾ ਟ੍ਰੇਨਿੰਗ ਸ਼ੁਰੂ <br/>
Ad Position 24