ਸ਼ਾਹਬਾਜਪੁਰ, 9 ਅਪ੍ਰੈਲ (ਪ੍ਰਦੀਪ ਬੇਗੇਪੁਰ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਜ਼ਿਲ੍ਹਾ ਇਕਾਈ ਤਰਨ ਤਾਰਨ ਵਲੋਂ ਡਾ. ਐਸ.ਪੀ. ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਅਤੇ ਜੱਸਾ ਸਿੰਘ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਅਧੀਨ ਅਤੇ ਬਾਬਾ ਗੁਰਮੇਜ ਸਿੰਘ ਢੋਟੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਸੁਰਜਨ ਸਿੰਘ ਪਿੰਡ ਸਾਹਬਾਜ਼ਪੁਰ ਦੇ ਵੱਡਮੁੱਲੇ ਸਹਿਯੋਗ ਸਦਕਾ ਗੁਰਦੁਆਰਾ ਬਾਬਾ ਸੁਰਜਨ ਸਿੰਘ ਜੀ ਪਿੰਡ ਸਾਹਬਾਜ਼ਪੁਰ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਦਿਲਬਾਗ ਸਿੰਘ ਯੋਧਾ ਨੇ ਬਾਬਾ ਗੁਰਮੇਲ ਸਿੰਘ ਦਾ ਵੀ ਧੰਨਵਾਦ ਕੀਤਾ, ਜਿੰਨਾਂ ਨੇ ਕੈਂਪ ਦੇ ਵਿਚ ਬਹੁਤ ਹੀ ਸਹਿਯੋਗ ਦਿੱਤਾ ਹੈ | ਇਸ ਮੌਕੇ ਡਾ. ਸ਼ੌਕੀਨ ਸਿੰਘ ਅੱਖਾਂ ਦੇ ਰੋਗਾਂ ਦੇ ਮਾਹਰ ਸ਼ੌਕੀਨ ਹਸਪਤਾਲ ਅੰਮਿ੍ਤਸਰ ਦੀ ਟੀਮ ਵਲੋਂ, ਜਿਸ ਵਿਚ ਡਾਕਟਰ ਸੁਦਾਮਾ ਠਾਕਰ, ਡਾ. ਰਣਜੀਤ ਸਿੰਘ, ਡਾ. ਜੋਬਨਦੀਪ ਸਿੰਘ, ਡਾ. ਅਮਰਜੀਤ ਸਿੰਘ ਆਦਿ ਸ਼ਾਮਿਲ ਸਨ | ਇਸ ਮੌਕੇ 450 ਦੇ ਲਗਪਗ ਮਰੀਜ਼ਾਂ ਦਾ ਚੈੱਕਅੱਪ ਕੀਤਾ, ਜਿੰਨਾਂ ਵਿਚੋਂ ਲਗਪਗ 115 ਮਰੀਜ਼ ਆਪ੍ਰੇਸ਼ਨ ਵਾਸਤੇ ਚੁਣੇ ਗਏ | ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲਾ ਇਕਾਈ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਜੋਧਾ ਅਤੇ ਪੈਟਰਨ ਸੁਖਵੰਤ ਸਿੰਘ ਧਾਮੀ ਦੀ ਅਗਵਾਈ 'ਚ ਕੁਲਵਿੰਦਰ ਸਿੰਘ ਪਿੰਕਾ, ਮਾ. ਗੁਲਬਾਗ ਸਿੰਘ ਕੁਹਾੜਕਾ, ਰਸ਼ਪਾਲ ਸਿੰਘ ਪਾਲਾ, ਬਿਕਰਮਜੀਤ ਸਿੰਘ ਕੰਗ, ਮੁਖਰਾਮ ਸਿੰਘ, ਬਲਜੀਤ ਸਿੰਘ, ਮਨਜਿੰਦਰ ਸਿੰਘ, ਸਰਬਜੀਤ ਸਿੰਘ ਸਾਭਾ, ਮਨਿੰਦਰ ਸਿੰਘ ਰਾਜੂ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਪੰਡਿਤ ਗਗਨਦੀਪ ਭਾਰਗਵ, ਪਵਨ ਬੁੱਗੀ, ਸੁਖਰਾਜ ਸਿੰਘ ਮਨੋਚਾਹਲ, ਹਰਜੀਤ ਸਿੰਘ ਫੌਜੀ, ਸਿਲਾਈ ਅਧਿਆਪਕਾ ਸ਼੍ਰੀਮਤੀ ਹਰਜੀਤ ਕੌਰ, ਸੁਖਦੀਪ ਕੌਰ, ਵੀਰਪਾਲ ਕੌਰ ਅਤੇ ਹੋਰ ਮੈਂਬਰਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾ ਕੇ ਕੈਂਪ ਨੂੰ ਸਫਲਤਾ ਪ੍ਰਦਾਨ ਕੀਤੀ ਗੁਰਦੁਆਰਾ ਬਾਬਾ ਸੁਰਜਨ ਸਿੰਘ ਦੇ ਸੇਵਾਦਾਰਾਂ ਨੇ ਬਾਬਾ ਗੁਰਮੇਜ ਸਿੰਘ ਢੋਟੀ ਦੇ ਆਦੇਸ਼ ਅਨੁਸਾਰ ਮਰੀਜ਼ਾਂ ਵਾਸਤੇ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ | ਡਾਕਟਰ ਸ਼ਕੀਨ ਸਿੰਘ ਅੱਖਾਂ ਦੇ ਹਸਪਤਾਲ ਵਲੋਂ ਆਈ ਟੀਮ ਨੂੰ ਸਰੋਪੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਕੈਂਪ ਦੌਰਾਨ ਪਿੰਡ ਸਾਹਬਾਜ਼ਪੁਰ, ਨੂਰਪੁਰ, ਡਿਆਲ ਰਾਜਪੂਤਾਂ, ਜੌੜਾ, ਮਾਣੋਚਾਲ੍ਹ, ਗੁਲਾਲੀਪੁਰ, ਸੁੱਗਾ ਖਾਰਾ ਲੱਖੂ ਚੱਕ ਆਦਿ ਪਿੰਡਾਂ ਦੇ ਵੱਡੀ ਗਿਣਤੀ ਵਿਚ ਲੋੜਵੰਦ ਲੋਕਾਂ ਨੇ ਲਾਭ ਪ੍ਰਾਪਤ ਕੀਤਾ |