03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦਾਣਾ ਮੰਡੀ ਅਵਾਣ ’ਚ ਵਿਧਾਇਕ ਧਾਲੀਵਾਲ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ

ਰਮਦਾਸ, 3 ਅਕਤੂਬਰ (ਜਸਵੰਤ ਸਿੰਘ ਵਾਹਲਾ)-ਦਾਣਾ ਮੰਡੀ ਅਵਾਣ ’ਚ ਆਪ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਝੋਨੇ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਵਾਈ । ਇਸ ਸਮੇਂ ਵਿਧਾਇਕ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਇਕ - ਇਕ ਦਾਣਾ ਖ੍ਰੀਦ ਕੀਤਾ ਜਾਵੇਗਾ, ਕਿਸੇ ਵੀ ਕਿਸਾਨ ਜਾਂ ਮਜਦੂਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 04-10-2026
ਰਮਦਾਸ, 3 ਅਕਤੂਬਰ (ਜਸਵੰਤ ਸਿੰਘ ਵਾਹਲਾ)-ਦਾਣਾ ਮੰਡੀ ਅਵਾਣ ’ਚ ਆਪ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਝੋਨੇ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਵਾਈ । ਇਸ ਸਮੇਂ ਵਿਧਾਇਕ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਇਕ - ਇਕ ਦਾਣਾ ਖ੍ਰੀਦ ਕੀਤਾ ਜਾਵੇਗਾ, ਕਿਸੇ ਵੀ ਕਿਸਾਨ ਜਾਂ ਮਜਦੂਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਖ੍ਰੀਦ ਦੇ ਨਾਲ ਨਾਲ ਇਸਦੀ ਚੁਕਾਈ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ । ਇਸ ਮੌਕੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਰਾਜਵਿੰਦਰ ਸਿੰਘ ਪੰਜਗਰਾਈਆਂ, ਸੈਕਟਰੀ ਸੰਦੀਪ ਸਿੰਘ, ਇੰਸ: ਮਲਕੀਤ ਸਿੰਘ, ਹਰਜੋਤ ਸਿੰਘ, ਗੁਰਸਾਹਿਬ ਸਿੰਘ, ਸਤਿੰਦਰ ਸਿੰਘ ਤੋ ਇਲਾਵਾ ਆੜਤੀ ਯੂਨੀਅਨ ਦੇ ਪ੍ਰਧਾਨ ਗੁਰਜਤਿੰਦਰਪਾਲ ਸਿੰਘ ਗਿੱਲ, ਮਨਜੀਤ ਸਿੰਘ ਕਤਲੇ, ਗੁਰਪਾਲ ਸਿੰਘ ਭਿੰਡਰ, ਨਵੀਨ ਕੁਮਾਰ, ਅਸ਼ਵਨੀ ਕੁਮਾਰ, ਰਣਜੀਤ ਸਿੰਘ, ਸੰਦੀਪ ਮਦਾਨ, ਰਤਨ ਸਿੰਘ, ਰਾਜਕਰਨ ਸਿੰਘ, ਹਰਜਿੰਦਰ ਸਿੰਘ ਮਹਿਤਾ, ਸਵਿੰਦਰ ਸਿੰਘ ਕੋਟ, ਵਰਿੰਦਰਪਾਲ ਵਿੱਕੀ, ਸੁਖਮਨਪ੍ਰੀਤ ਸਿੰਘ, ਦਵਿੰਦਰ ਸਿੰਘ, ਜਸਪਾਲ ਸਿੰਘ, ਨਰੇਸ਼ ਕੁਮਾਰ, ਚੰਦਰ ਮੋਹਨ , ਅੰਮ੍ਰਿਤ ਸਿੰਘ, ਮਨਰਾਜ ਸਿੰਘ, ਸੁਖਰਾਜ ਸਿੰਘ ਬਾਉਲੀ, ਗੁਰਪ੍ਰੀਤ ਸਿੰਘ ਕਰਨ, ਮਹਿੰਦਰ ਸਿੰਘ, ਦਲਜੀਤ ਸਿੰਘ, ਗੁਰਦਿਆਲ ਸਿੰਘ ਸਾਰੇ ਆੜਤੀ ਤੇ ਆਪ ਦੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਚੇਅਰਮੈਨ ਪ੍ਰਿਥਵੀਪਾਲ ਸਿੰਘ ਵਾਹਲਾ, ਕਾਬਲ ਸਿੰਘ ਪਸ਼ੀਆ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸਰਪੰਚ ਸੰਤੋਖ ਸਿੰਘ ਜੌਹਲ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਸਰਪੰਚ ਪੰਜਾਬ ਸਿੰਘ ਪਸ਼ੀਆ, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਸਰਪੰਚ ਬਲਜੀਤ ਸਿੰਘ ਅੜਾਇਆ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਡੈਨੀ ਬੰਡਾਲਾ ਨਾਲ ਰਾਜ ਰਾਏਪੁਰ ਵਲੋਂ ਮਿਲਣੀ ਅਗਲੀ ਖ਼ਬਰ ਸਿਡਾਨਾ ਮਲਟੀ-ਸਪੈਸ਼ਲਿਟੀ ਹਸਪਤਾਲ ਵਿਚ ਡਾ. ਸੈਫ ਦੀ ਨਵੀਂ ਨਿਯੁਕਤੀ
Ad Position 24